Crime

ਲੁਧਿਆਣਾ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਉੱਪਰ ਹੋਇਆ ਕਾਤਲਾਨਾ ਹਮਲਾ:- ਮੁਲਜ਼ਮ ਹਵਾਲਾਤੀ ਖ਼ਿਲਾਫ਼ ਕੀਤਾ ਮਾਮਲਾ ਦਰਜ

Published

on

ਲੁਧਿਆਣਾ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਉੱਪਰ ਹੋਇਆ ਕਾਤਲਾਨਾ ਹਮਲਾ:- ਮੁਲਜ਼ਮ ਹਵਾਲਾਤੀ ਖ਼ਿਲਾਫ਼ ਕੀਤਾ ਮਾਮਲਾ ਦਰਜ

ਲੁੱਟਾਂ-ਖੋਹਾਂ ਦੇ ਮਾਮਲੇ ਵਿੱਚ ਬੰਦ ਹਵਾਲਾਤੀ ਨੇ ਹੱਥ ਵਿਚ ਪਾਏ ਹੋਏ ਕੜੇ ਨਾਲ ਕੀਤਾ ਹਮਲਾ

ਲੁੱਟਾਂ-ਖੋਹਾਂ ਦੇ ਮਾਮਲੇ:- ਲੁਧਿਆਣਾ 17 ਮਈ (ਦਿਵਿਆ ਸਵੇਰਾ )

ਲੁੱਟਾਂ-ਖੋਹਾਂ ਦੇ ਮਾਮਲੇ:- ਲੁਧਿਆਣਾ ਕੇਂਦਰੀ ਜੇਲ੍ਹ ਅੰਦਰ ਬੰਦ ਇਕ ਹਵਾਲਾਤੀ ਵਲੋਂ ਸਹਾਇਕ ਸੁਪਰਡੈਂਟ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਕਾਫੀ ਸਮੇਂ ਤੋਂ ਕੇਂਦਰੀ ਜੇਲ੍ਹ ਵਿੱਚ ਸਹਾਇਕ ਸੁਪਰਡੈਂਟ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਗਗਨਦੀਪ ਸ਼ਰਮਾ ਬੀਤੇ ਦਿਨੀਂ ਲੁੱਟਾਂ ਖੋਹਾਂ ਦੇ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਹਵਾਲਾਤੀ ਲਖਵਿੰਦਰ ਸਿੰਘ ਸੰਧੂ ਨੂੰ ਅਦਾਲਤ ਦੀ ਪੇਸ਼ੀ ਭੁਗਤਣ ਲਈ ਕਹਿ ਰਹੇ ਸਨ।

ਹੋਰ ਪੜ੍ਹੋ:-ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ:-ਆਨ ਲਾਈਨ ਕਰੋੜਾਂ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਫਾਸ਼

ਲੁੱਟਾਂ-ਖੋਹਾਂ ਦੇ ਮਾਮਲੇ ਵਿੱਚ ਬੰਦ ਹਵਾਲਾਤੀ ਨੇ ਹੱਥ ਵਿਚ ਪਾਏ ਹੋਏ ਕੜੇ ਨਾਲ ਕੀਤਾ ਹਮਲਾ

ਜਿਸ ਤੇ ਗੁੱਸੇ ਵਿਚ ਆਏ ਹਵਾਲਾਤੀ ਲਖਵਿੰਦਰ ਸਿੰਘ ਸੰਧੂ ਨੇ ਹੱਥ ਵਿਚ ਪਾਏ ਹੋਏ ਕੜੇ ਦੇ ਨਾਲ ਸਹਾਇਕ ਜੇਲ੍ਹ ਸੁਪਰਡੈਂਟ ਉਪਰ ਕਾਤਲਾਨਾ ਹਮਲਾ ਕਰ ਦਿੱਤਾ। ਜਿਸ ਨਾਲ ਸੁਪਰਡੈਂਟ ਗਗਨਦੀਪ ਸ਼ਰਮਾ ਦੀ ਅੱਖ ਕੋਲ ਗਹਿਰੀ ਸੱਟ ਲੱਗੀ ਜਿਸ ਨਾਲ ਉਹ ਬਹੁਤ ਬੁਰੀ ਤਰਾਂ ਨਾਲ ਜਖਮੀ ਹੋ ਗਿਆ।

ਹੋਰ ਪੜ੍ਹੋ:-ਟਰੈਫ਼ਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ 7ਵੇ ਯੂ.ਐਨ. ਗਲੋਬਲ ਰੋਡ ਸੇਫਟੀ ਵੀਕ ਪਹਿਲੇ ਦਿਨ ਟਰੈਫਿਕ ਨਿਯਮਾਂ ਪ੍ਰਤੀ ਕੀਤਾ ਗਿਆ ਜਾਗਰੂਕ

ਸਹਾਇਕ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਤੇ ਥਾਣਾ ਡਵੀਜ਼ਨ ਨੰ.7 ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

5/5 - (1 vote)

Leave a Reply

Your email address will not be published. Required fields are marked *

Trending

Exit mobile version