Agriculure

ਟੁੱਟੇ ਜਾਂ ਬਦਰੰਗ ਦਾਣੇ ਤੇ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਣ ਵਾਲੀ ਕਟੌਤੀ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ

Published

on

ਸ੍ਰੀ ਅੰਮ੍ਰਿਤਸਰ ਸਾਹਿਬ 18 ਅਪ੍ਰੈਲ (ਰਣਜੀਤ ਸਿੰਘ ਮਸੌਣ)
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਪ਼ਸੱਟ ਕੀਤਾ ਹੈ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਦੀ ਐਮਐਸਪੀ ਤੇ ਫ਼ਸਲ ਦੇ ਖਰਾਬੇ ਦੇ ਮੱਦੇਨਜਰ ਲਗਾਈ ਕੀਮਤ ਕਟੌਤੀ ਦਾ ਕਿਸਾਨਾਂ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਕਣਕ ਦੇ ਬਦਰੰਗ ਜਾਂ ਸੁੰਘੜੇ ਦਾਣਿਆਂ ਕਾਰਨ ਜੋ ਵੀ ਕੀਮਤ ਦੀ ਕਟੌਤੀ ਹੋਵੇਗੀ ਤਾਂ ਉਸਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਨੂੰ 2125 ਰੁਪਏ ਦਾ ਸਰਕਾਰ ਵੱਲੋਂ ਐਲਾਨਿਆ ਘੱਟੋ ਘੱਟ ਭਾਅ ਮਿਲੇਗਾ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕਿਸਾਨ ਨੂੰ ਪਹਿਲਾਂ ਤੋਂ ਕੀਮਤ ਕਟੌਤੀ ਨਾਲ ਅਦਾਇਗੀ ਮਿਲ ਗਈ ਹੋਈ ਤਾਂ ਵੀ ਉਸਦੇ ਖਾਤੇ ਵਿਚ ਵੀ ਕਟੌਤੀ ਕੀਤੀ ਰਕਮ ਭੇਜ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੀਮਤ ਕਟੌਤੀ ਸਬੰਧੀ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸੁੱਕੀ ਅਤੇ ਸਾਫ਼ ਕਣਕ ਮੰਡੀ ਵਿਚ ਲਿਆਉਣ। ਉਨ੍ਹਾਂ ਨੇ ਖਰੀਦ ਏਂਜਸੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਕੀਮਤ ਕਟੌਤੀ ਸਬੰਧੀ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਜ਼ੇਕਰ ਇਸ ਵਿਸੇ ਸਬੰਧੀ ਕਿਸੇ ਕਿਸਾਨ ਤੋਂ ਕੋਈ ਸ਼ਿਕਾਇਤ ਮਿਲੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਸਰਕਾਰ ਦੀਆਂ ਏਂਜਸੀਆਂ ਵੱਲੋਂ ਖਰੀਦ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।

5/5 - (1 vote)

Leave a Reply

Your email address will not be published. Required fields are marked *

Trending

Exit mobile version