Ludhiana - Khanna

ਗਲੀ ‘ਚ ਖੇਡ ਰਹੇ ਬੱਚੇ ਨੂੰ ਥਾਰ ਚਾਲਕ ਨੇ ਕੁਚਲਿਆ

Published

on

ਘਟਨਾ ਸੀ.ਸੀ.ਟੀ.ਵੀ ‘ਚ ਹੋਈ ਕੈਦ

ਲੁਧਿਆਣਾ 21 ਅਪ੍ਰੈਲ (ਵਿਕਰਮ ਸੈਣੀ)

ਲੁਧਿਆਣਾ ਤੋਂ ਇਕ ਦਰਦਨਾਕ ਘਟਨਾ ਵਾਪਰੀ।ਜਾਣਕਾਰੀ ਮੋਤੀ ਨਗਰ ਥਾਣੇ ਦੇ ਨੇੜੇ ਥਾਰ ਡਰਾਈਵਰ ਨੇ ਗਲੀ ਵਿੱਚ ਖੇਡ ਰਹੇ ਬੱਚੇ ਨੂੰ ਕੁਚਲ ਦਿੱਤਾ।ਉਕਤ ਥਾਰ ਡਰਾਈਵਰ ਵੀ ਨਾਬਾਲਗ ਹੈ, ਜਿਸ ਨੇ ਸਾਢੇ 9 ਸਾਲ ਦੇ ਬੱਚੇ ਨੂੰ ਕੁਚਲ ਦਿੱਤਾ। ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਬੱਚੇ ਨੂੰ ਲੋਕਾਂ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।
ਦੱਸ ਦੇਈਏ ਕਿ ਇਸ ਹਾਦਸੇ ਵਿਚ ਬੱਚੇ ਦੀਆਂ ਪਸਲੀਆਂ ਟੁੱਟ ਗਈਆਂ ਹਨ। ਇਸ ਹਾਦਸੇ ਤੋਂ ਬਾਅਦ ਮੋਤੀ ਨਗਰ ਪੁਲਸ ਨੇ ਚੰਡੀਗੜ੍ਹ ਰੋਡ ਸੈਕਟਰ 39 ਦੇ ਰਹਿਣ ਵਾਲੇ ਰਿਿਸ਼ਤ ਮਦਾਨ ਖਿਲਾਫ ਕੇਸ ਦਰਜ ਕਰ ਲਿਆ ਹੈ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।ਹੌਜ਼ਰੀ ਮਾਲਕ ਮੁਕੇਸ਼ ਕੁਮਾਰ ਗੋਇਲ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਗੋਇਲ ਨੇ ਦੱਸਿਆ ਕਿ ਉਸ ਦਾ ਸਾਢੇ 9 ਸਾਲਾ ਪੁੱਤਰ ਕੁਸ਼ ਗੋਇਲ ਗਲੀ ਵਿੱਚ ਖੇਡ ਰਿਹਾ ਸੀ ਤਾਂ ਮੁਲਜ਼ਮ ਮਹਿੰਦਰਾ ਥਾਰ ਲੈ ਕੇ ਆਇਆ। ਮੁਲਜ਼ਮ ਨੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਕੁਸ਼ ਗੋਇਲ ਨੂੰ ਟੱਕਰ ਮਾਰ ਦਿੱਤੀ। ਉਸ ਦੇ ਗੁਆਂਢੀ ਗੁਰਮਿੰਦਰ ਸਿੰਘ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ ਬੱਚੇ ਦੀਆਂ ਪਸਲੀਆਂ ਟੁੱਟਣ ਦੇ ਨਾਲ-ਨਾਲ ਉਸ ਦੇ ਚਿਹਰੇ ‘ਤੇ ਵੀ ਸੱਟ ਲੱਗੀ ਹੈ। ਪੀੜਤਾਂ ਨੇ ਦੱਸਿਆ ਕਿ ਪੁਲਸ ਮੁਲਜ਼ਮ ਨਾਬਾਲਗ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਮਾਮਲੇ ਦੀ ਜਾਂਚ ਕਰ ਰਹੇ ਏ ਐਸ ਆਈ ਅਜਮੇਰ ਸਿੰਘ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੇ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਪੁਲਸ ਨੇ ਦੋਸ਼ੀ ਦੇ ਖਿਲਾਫ ਆਈਪੀਸੀ ਦੀ ਧਾਰਾ 279, 337 ਅਤੇ 338 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

5/5 - (4 votes)

Leave a Reply

Your email address will not be published. Required fields are marked *

Trending

Exit mobile version