Amritsar
ਟਰੈਫ਼ਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ 7ਵੇ ਯੂ.ਐਨ. ਗਲੋਬਲ ਰੋਡ ਸੇਫਟੀ ਵੀਕ ਪਹਿਲੇ ਦਿਨ ਟਰੈਫਿਕ ਨਿਯਮਾਂ ਪ੍ਰਤੀ ਕੀਤਾ ਗਿਆ ਜਾਗਰੂਕ
ਟਰੈਫ਼ਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ 7ਵੇ ਯੂ.ਐਨ. ਗਲੋਬਲ ਰੋਡ ਸੇਫਟੀ ਵੀਕ ਪਹਿਲੇ ਦਿਨ ਟਰੈਫਿਕ ਨਿਯਮਾਂ ਪ੍ਰਤੀ ਕੀਤਾ ਗਿਆ ਜਾਗਰੂਕ
ਗਲੋਬਲ ਰੋਡ ਸੇਫਟੀ ਵੀਕ :- *ਸੜਕ ਸੁਰੱਖਿਆਂ-ਮੇਰਾ ਫਰਜ਼* ਦੇ ਟ੍ਰੈਫਿਕ ਬੈਚ ਅਤੇ ਗੁਲਾਬ ਦੇ ਫੁੱਲ ਦੇ ਕੇ ਕੀਤਾ ਪ੍ਰੇਰਿਤ
ਗਲੋਬਲ ਰੋਡ ਸੇਫਟੀ ਵੀਕ:- ਸ਼੍ਰੀ ਅੰਮ੍ਰਿਤਸਰ ਸਾਹਿਬ/ ਰਣਜੀਤ ਸਿੰਘ ਮਸੌਣ
ਨੌਨਿਹਾਲ ਸਿੰਘ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਅਤੇ ਪਰਮਿੰਦਰ ਸਿੰਘ ਭੰਡਾਲ, ਪੀਪੀਐਸ ਡੀਸੀਪੀ ਲਾਅ-ਐਂਡ-ਆਰਡਰ ਅਤੇ ਸ਼੍ਰੀਮਤੀ ਅਮਨਦੀਪ ਕੌਰ ਪੀਪੀਐਸ, ਏਡੀਸੀਪੀ ਟਰੈਫਿਕ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਰੈਫਿਕ ਐਜੂਕੇਸ਼ਨ ਸੈੱਲ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ 7ਵੇ ਯੂ.ਐਨ. ਗਲੋਬਲ ਰੋਡ ਸੇਫਟੀ ਵੀਕ (15 ਮਈ ਤੋਂ 21 ਮਈ ’23) ਦੇ ਅੱਜ ਪਹਿਲੇ ਦਿਨ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਦੇ ਵੱਖ-ਵੱਖ ਸਥਾਨਾਂ ਤੇ ਸੈਮੀਨਾਰ/ਇਵੇਂਟ ਕੀਤੇ ਗਏ ਹਨ । ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਏਐਸਆਈ ਅਰਵਿੰਦਰਪਾਲ ਸਿੰਘ, ਮੁੱਖ ਸਿਪਾਹੀ ਸਲਵੰਤ ਸਿੰਘ ਅਤੇ ਮੁੱਖ ਸਿਪਾਹੀ ਮਮਤਾ ਵੱਲੋਂ ਸਭ ਤੋਂ ਪਹਿਲਾਂ ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਸਕੂਲ, ਨਜ਼ਦੀਕ ਸੁਲਤਾਨਵਿੰਡ ਚੌਕ ਵਿਖੇ ਸੈਮੀਨਾਰ ਲਗਾਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਉਸ ਤੋਂ ਬਾਅਦ ਈਸਟ ਮੋਹਨ ਨਗਰ ਦੇ ਇੰਡਸਟਰੀਅਲ ਏਰੀਆ ਵਿਖੇ ਜਾ ਕੇ ਵਾਹਨਾਂ ਤੇ ਰੈਫਲੈਕਟਰ ਲਗਾਏ ਗਏ
ਹੋਰ ਪੜ੍ਹੋ:- ਜਗਰਾਉਂ ਮੋਗਾ ਹਾਈਵੇਅ ਰੋਡ ਤੇ ਦਿਲ ਦਹਿਲਾਉਂਣ ਵਾਲ਼ਾ ਵਾਪਰਿਆ ਭਿਆਨਕ ਹਾਦਸਾ
ਈਸਟ ਮੋਹਨ ਏਰੀਆ ਦੇ ਵਿੱੱਚ ਘੁੰਮ ਰਹੇ ਜਗਾੜੂ ਰੇਹੜਿਆਂ ਨੂੰ ਅਜਿਹੇ ਰੇਹੜੇ ਨਾ ਚਲਾਉਣ ਲਈ ਸਮਝਾਇਆ ਗਿਆ। ਬਾਅਦ ਦੁਪਹਿਰ ਸ਼ਹੀਦਾਂ ਸਾਹਿਬ ਨਜ਼ਦੀਕ ਵਿਸ਼ੇਸ਼ ਇਵੇਂਟ ਕਰਕੇ ਉਹਨਾਂ ਵਾਹਨ ਚਾਲਕਾਂ ਨੂੰ ਹੌਂਸਲਾ ਅਫ਼ਜਾਈ ਲਈ *ਸੜਕ ਸੁਰੱਖਿਆਂ-ਮੇਰਾ ਫਰਜ਼* ਦੇ ਟ੍ਰੈਫਿਕ ਬੈਚ ਲਗਾ ਕੇ ਅਤੇ ਗੁਲਾਬ ਦੇ ਫੁੱਲ ਦੇ ਕੇ ਪ੍ਰੇਰਿਤ ਕੀਤਾ ਗਿਆ
ਹੋਰ ਪੜ੍ਹੋ:-ਵਿਜੀਲੈਂਸ ਬਿਊਰੋ ਵੱਲੋਂ 6,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
*ਸੜਕ ਸੁਰੱਖਿਆਂ-ਮੇਰਾ ਫਰਜ਼* ਦੇ ਟ੍ਰੈਫਿਕ ਬੈਚ ਅਤੇ ਗੁਲਾਬ ਦੇ ਫੁੱਲ ਦੇ ਕੇ ਕੀਤਾ ਪ੍ਰੇਰਿਤ
, ਜਿੰਨਾਂ ਚਾਰ ਪਹੀਆਂ ਵਾਹਨ ਚਾਲਕਾਂ ਨੇ ਸੀਟ ਬੈਲਟਾਂ ਅਤੇ ਜਿੰਨਾਂ ਦੋ ਪਹੀਆ ਚਾਲਕਾਂ ਨੇ ਹੈਲਮੇਟ ਪਾਏ ਹੋਏ ਸਨ। ਇਹਨਾਂ ਸਾਰੇ ਈਵੈਂਟਸ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਵੱਲੋਂ ਸਾਰਿਆਂ ਨੂੰ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਪੈਂਫਲੇਟ ਵੰਡੇ ਗਏ।