Crime

ਜਗਰਾਉਂ ਮੋਗਾ ਹਾਈਵੇਅ ਰੋਡ ਤੇ ਦਿਲ ਦਹਿਲਾਉਂਣ ਵਾਲ਼ਾ ਵਾਪਰਿਆ ਭਿਆਨਕ ਹਾਦਸਾ

Published

on

ਜਗਰਾਉਂ-ਮੋਗਾ ਹਾਈਵੇਅ ਰੋਡ ਤੇ ਦਿਲ ਦਹਿਲਾਉਂਣ ਵਾਲ਼ਾ ਵਾਪਰਿਆ ਭਿਆਨਕ ਹਾਦਸਾ

ਜਗਰਾਉਂ-ਮੋਗਾ ਹਾਈਵੇਅ:- ਵੈਨ ਡਰਾਈਵਰ ਸਣੇ, ਦੋ ਦਰਜ਼ਨ ਦੇ ਕਰੀਬ ਬੱਚੇ ਬੁਰੀ ਤਰ੍ਹਾਂ ਨਾਲ ਜ਼ਖਮੀ

ਜਗਰਾਉਂ-ਮੋਗਾ ਹਾਈਵੇਅ:- ਜਗਰਾਉਂ 15 ਮਈ ਦਿਵਿਆ ਸਵੇਰਾ

ਜਗਰਾਉਂ-ਮੋਗਾ ਹਾਈਵੇਅ:- ਸਥਾਨਕ ਜਗਰਾਓਂ ਮੋਗਾ ਹਾਈਵੇਅ ਤੇ ਉਸ ਸਮੇਂ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਦੋ ਕੌਨਵੈਂਟ ਸਕੂਲ ਅਤੇ ਪੀ. ਆਰ. ਟੀ. ਸੀ. ਦੀ ਬੱਸਾਂ ਆਪਸ ਵਿੱਚ ਟਕਰਾਅ ਗਈਆਂ ਜਿਸ ਵਿਚ ਦੋ ਦਰਜ਼ਨ ਦੇ ਕਰੀਬ ਬੱਚੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਵਿਚੋਂ ਦੋ ਬੱਚਿਆ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਜਿਸ ਨੂੰ ਲੁਧਿਆਣਾ ਸ਼ਹਿਰ ਦੇ ਡੀ ਐੱਮ ਸੀ ਹਸਪਤਾਲ਼ ਵਿੱਖੇ ਦਾਖਲ ਕਰਵਾਇਆ ਗਿਆ।

 ਹੋਰ ਪੜ੍ਹੋ:- ਲੁਧਿਆਣਾ ਸ਼ਹਿਰ ਦੇ ਟ੍ਰੈਫ਼ਿਕ ਜ਼ੋਨ-ਇੰਚਾਰਜ਼ ਅਸ਼ੋਕ ਚੌਹਾਨ ਨੇ ਦੇਸ਼ਾਂ-ਵਿਦੇਸ਼ਾਂ ਤੱਕ ਪੱਟੀਆਂ ਧੁੰਮਾਂ

ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਸਕੂਲ ਵੈਨ ਛੁੱਟੀ ਹੋਣ ਤੋਂ ਮਗਰੋਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਪਿੰਡ ਵੱਲ ਨੂੰ ਜਾ ਰਹੀ ਸੀ। ਸ਼ੇਰਪੁਰਾ ਚੌਂਕ ਦੇ ਲਾਗੇ ਸੜਕ ਬਣਨ ਕਰਕੇ ਰਸਤਾ ਬੰਦ ਕੀਤਾ ਹੋਇਆ ਸੀ

ਹੋਰ ਪੜ੍ਹੋ:-ਅੰਮ੍ਰਿਤਸਰ ’ਚ ਰਾਜ ਦੇ ਦਸਤਕਾਰਾਂ ਲਈ ਬਣੇਗਾ ਸਥਾਈ ਵਿੱਕਰੀ ਕੇਂਦਰ

ਟਰੈਫਿਕ ਇਕ ਤਰਫਾ ਚਲਾਇਆ ਜਾ ਰਿਹਾ ਸੀ, ਸਿਟੀ ਪੈਲਸ ਦੇ ਸਾਹਮਣੇ ਮੋਗਾ ਸਾਈਡ ਤੋਂ ਆ ਰਹੀ ਪੀ. ਆਰ. ਟੀ. ਸੀ. ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਸਕੂਲ ਵੈਨ ਨਾਲ ਟਕਰਾ ਗਈ ਜਿਸ ’ਤੇ ਵੈਣ ਵਿਚ ਸਵਾਰ 40 ਤੋਂ 45 ਦੇ ਲੱਗਭੱਗ ਬੱਚੇ ਸਨ, ਜੋ ਕਿ ਆਪਣੇ ਪਿੰਡ ਕਾਉਂਕੇ ਕਲਾਂ ਦੇਖਲਾ ਕੇਵਲ ਨੂੰ ਜਾ ਰਹੇ ਸਨ।

ਵੈਨ ਡਰਾਈਵਰ ਸਣੇ, ਦੋ ਦਰਜ਼ਨ ਦੇ ਕਰੀਬ ਬੱਚੇ ਬੁਰੀ ਤਰ੍ਹਾਂ ਨਾਲ ਜ਼ਖਮੀ

ਜ਼ਖਮੀ ਵੈਨ ਡਰਾਈਵਰ ਦੀ ਵੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਰਾਹਗੀਰਾਂ ਨੇ ਜ਼ਖਮੀ ਬੱਚਿਆਂ ਅਤੇ ਡਰਾਈਵਰ ਨੂੰ ਆਪੋ-ਆਪਣੇ ਸਾਧਨਾਂ ਰਾਹੀਂ ਸਿਵਲ ਹਸਪਤਾਲ ਅਤੇ ਹੋਰ ਪ੍ਰਾਈਵੇਟ ਹਸਪਤਾਲਾਂ ’ਚ ਪਹੁੰਚਾਇਆ। ਇਸ ਹਾਦਸੇ ਦੀ ਖ਼ਬਰ ਜਦੋਂ ਬੱਚਿਆਂ ਦੇ ਮਾਪਿਆਂ ਤੱਕ ਪਹੁੰਚੀ ਤਾਂ ਇਲਾਕੇ ਅੰਦਰ ਕੋਹਰਾਮ ਮਚ ਗਿਆ ਅਤੇ ਮਾਪੇ ਸਰਕਾਰੀ ਹਸਪਤਾਲ ਪਹੁੰਚ ਗਏ। ਹਾਦਸੇ ਦਾ ਪਤਾ ਚਲਦੇ ਸਾਰ ਹੀ ਵੱਖ ਵੱਖ ਥਾਣਿਆ ਦੀ ਪੁਲਿਸ ਮੌਕੇ ਤੇ ਪੁੱਜੀ ਜਿਨ੍ਹਾਂ ਨੇਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

5/5 - (1 vote)

Leave a Reply

Your email address will not be published. Required fields are marked *

Trending

Exit mobile version