Amritsar
ਅੰਮ੍ਰਿਤਸਰ ’ਚ ਰਾਜ ਦੇ ਦਸਤਕਾਰਾਂ ਲਈ ਬਣੇਗਾ ਸਥਾਈ ਵਿੱਕਰੀ ਕੇਂਦਰ
ਅੰਮ੍ਰਿਤਸਰ ’ਚ ਰਾਜ ਦੇ ਦਸਤਕਾਰਾਂ ਲਈ ਬਣੇਗਾ ਸਥਾਈ ਵਿੱਕਰੀ ਕੇਂਦਰ
ਅੰਮ੍ਰਿਤਸਰ ’ਚ ਰਾਜ : ਕੈਬਨਿਟ ਮੰਤਰੀ ਨਿੱਜਰ ਨੇ ਯੂਨੀਟੀ ਮਾਲ ਬਨਾਉਣ ਲਈ ਮੀਟਿੰਗ ਕਰਕੇ ਅਧਿਕਾਰੀਆਂ ਨਾਲ ਕੀਤੀ ਚਰਚਾ
ਅੰਮ੍ਰਿਤਸਰ ’ਚ ਰਾਜ :- ਅੰਮ੍ਰਿਤਸਰ /ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ ’ਚ ਰਾਜ:- ਰਾਜ ਦੀ ਦਸਤਕਾਰੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਵੱਡਾ ਵਿਕਰੀ ਕੇਂਦਰ ” ਯੂਨੀਟੀ ਮਾਲ” ਬਣਾਇਆ ਜਾਵੇਗਾ, ਜਿੱਥੇ ਲਿਆ ਕਿ ਉਹ ਆਪਣੇ ਉਤਪਾਦਾਂ ਦੀ ਵਿਕਰੀ ਕਰ ਸਕਣਗੇ। ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲਾ ਅਧਿਕਾਰੀਆਂ, ਕੇਂਦਰ ਸਰਕਾਰ ਦੇ ਅਧਿਕਾਰੀਆਂ, ਇਨਵੈਸਟ ਇੰਡੀਆ, ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੋਜਨਾਬੰਦੀ ਤੇ ਆਰਕੀਟੈਕਟ ਵਿਭਾਗ ਦੇ ਪ੍ਰਤੀਨਿਧੀਆਂ ਨਾਲ ਇਸ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਰਾਜ ਦੇ ਛੋਟੇ ਉਦਮੀਆਂ ਤੇ ਕਿਰਤੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰ ਰਹੀ ਹੈ ਅਤੇ ਇਹ ਵਿੱਕਰੀ ਕੇਂਦਰ ਇਸੇ ਕੜੀ ਦਾ ਹਿੱਸਾ ਹੈ।
ਹੋਰ ਪੜ੍ਹੋ:- ਪੀ.ਏ.ਯੂ. ਵੱਲੋਂ ਕਰਵਾਈ ਗਈ ਦੂਜੀ ਸਰਕਾਰ ਕਿਸਾਨ ਮਿਲਣੀ ਵਿੱਚ ਪੰਜਾਬ ਭਰ ਤੋਂ ਕਿਸਾਨ ਹੋਏ ਸ਼ਾਮਿਲ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਸਤਕਾਰਾਂ ਦੀ ਕੋਈ ਕਮੀ ਨ ਹੈ ਅਤੇ ਜੇਕਰ ਅੰਮ੍ਤਿਸਰ ਵਰਗੇ ਵੱਡੇ ਸ਼ਹਿਰ, ਜਿੱਥੇ ਕਿ ਲੱਖਾਂ ਸੈਲਾਨੀ ਰੋਜ਼ਾਨਾ ਆਉਂਦੇ ਹਨ, ਉੱਦਮੀਆਂ ਨੂੰ ਇੱੱਕ ਛੱਤ ਹੇਠ ਵੱਡਾ ਮਾਲ ਬਣਾ ਦਿੱਤਾ ਜਾਵੇਗਾ ਤਾਂ ਇੰਨਾ ਵਸਤੂਆਂ ਦਾ ਮੰਡੀਕਰਨ ਅਸਾਨ ਹੋ ਜਾਵੇਗਾ ਅਤੇ ਆਮ ਲੋਕਾਂ ਨੂੰ ਅਜਿਹੀਆਂ ਵਸਤਾਂ ਖਰੀਦਣ ਲਈ ਇੱਕ ਸ਼ਾਪਿੰਗ ਮਾਲ ਮਿਲ ਜਾਵੇਗਾ ,ਮੰਤਰੀ ਨਿੱਜਰ ਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਇਸ ਸਬੰਧ ਵਿੱਚ ਸਾਰਾ ਕੇਸ ਛੇਤੀ ਬਣਾ ਕੇ ਪੰਜਾਬ ਸਰਕਾਰ ਕੋਲ ਭੇਜਣ ਲਈ ਕਿਹਾ ਤਾਂ ਜੋ ਇਸ ਨਿਵੇਕਲੇ ਪ੍ਰੋਜੈਕਟ ਉਤੇ ਛੇਤੀ ਕੰਮ ਸ਼ੁਰੂ ਕੀਤਾ ਜਾ ਸਕੇ।
ਹੋਰ ਪੜ੍ਹੋ:- ਵਿਜੀਲੈਂਸ ਬਿਊਰੋ ਵੱਲੋਂ 6,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
ਕੈਬਨਿਟ ਮੰਤਰੀ ਨਿੱਜਰ ਨੇ ਯੂਨੀਟੀ ਮਾਲ ਬਨਾਉਣ ਲਈ ਮੀਟਿੰਗ ਕਰਕੇ ਅਧਿਕਾਰੀਆਂ ਨਾਲ ਕੀਤੀ ਚਰਚਾ
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੂਦਨ ਨੇ ਕਿਹਾ ਕਿ ਜੇਕਰ ਅਜਿਹਾ ਸ਼ਾਪਿੰਗ ਮਾਲ ਬਣ ਜਾਵੇ ਤਾਂ ਇੱਥੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਸਕੀਮ ” ਇੱਕ ਜਿਲਾਂ ਇੱਕ ਉਤਪਾਦ” ਦੇ ਕਾਰੀਗਰਾਂ ਨੂੰ ਵੀ ਚੰਗਾ ਮੌਕਾ ਮਿਲੇਗਾ ਅਤੇ ਪੰਜਾਬ ਭਰ ਦੇ ਕਾਰੀਗਰ ਇੱਥੇ ਆ ਕੇ ਆਪਣੇ ਉਤਪਾਦ ਵੇਚ ਸਕਣਗੇ। ਇਸ ਮੌਕੇ ਮੰਤਰੀ ਨਿੱਜਰ ਦੇ ਓ ਐਸ ਡੀ ਮਨਪ੍ਰੀਤ ਸਿੰਘ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ