Crime
ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ:-ਆਨ ਲਾਈਨ ਕਰੋੜਾਂ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਫਾਸ਼
ਲੱਖਾਂ ਦੀ ਨਗਦੀ ਸਣੇ ਗਿਰੋਹ ਦੇ ਤਿੰਨ ਠੱਗ ਚੜ੍ਹੇ ਪੁਲਿਸ ਦੇ ਹੱਥੇ
ਲੁਧਿਆਣਾ 16 ਮਈ (ਅੰਮ੍ਰਿਤਪਾਲ ਸਿੰਘ ਸੋਨੂੰ)
ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ, ਜਦੋਂ ਸਾਈਬਰ ਸੈੱਲ ਦੀ ਟੀਮ ਨੇ ਇੱਕ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੜੇ ਗਏ ਮੁਲਜਮਾਂ ਵਲੋਂ ਇਕ (V-Trade) ਵੀ-ਟ੍ਰੇਡ ਨਾਮ ਦੀ ਇੱਕ ਕਸਟਮਾਈਜ਼ਡ ਫਰਾਡ ਐਪ ਬਣਾ ਕੇ ਲੋਕਾਂ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਸੀ।
ਮੋਟਾ ਮੁਨਾਫ਼ਾ ਕਮਾਉਣ ਦਾ ਦਿੰਦੇ ਸਨ ਲਾਲਚ:- ਠੱਗ ਗਿਰੋਹ ਦੇ ਮੈਂਬਰ ਵੀ-ਟ੍ਰੇਡ ਐਪ ਰਾਹੀਂ ਗ੍ਰਾਹਕਾਂ ਨੂੰ ਆਨਲਾਈਨ ਟ੍ਰੇਡਿੰਗ ਦਾ ਲਾਲਚ ਦੇ ਕਿ ਆਪਣਾ ਸ਼ਿਕਾਰ ਬਣਾਉਂਦੇ ਸਨ। ਜੋ ਗ੍ਰਾਹਕਾਂ ਦੇ ਮੋਬਾਈਲ ਵਿੱਚ ਆਪਣਾ ਐਪ ਡਾਊਨਲੋਡ ਕਰਕੇ ਉਹਨਾ ਦਾ ਸਭ ਕੂਝ ਹੈਕ ਕਰਦੇ ਅਤੇ ਬਾਦ ਵਿੱਚ ਜੇਕਰ ਕੋਈ ਉਹਨਾ ਦਾ ਵਿਰੋਧ ਕਰਦਾ ਤਾਂ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ। ਜਿਸ ਦੇ ਚੱਲਦੇ ਬਹੂਤ ਲੋਕ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਏ।
ਗਿਰੋਹ ਦਾ ਮਾਸਟਰਮਾਇੰਡ ਅਨਿਲ ਜੈਨ ਚਲਾਉਂਦਾ ਸੀ ਗੈਂਗ:-ਇਸ ਗਿਰੋਹ ਦਾ ਮਾਸਟਰਮਾਇੰਡ ਅਨਿਲ ਜੈਨ ਗੈਂਗ ਨੂੰ ਆਪਰੇਟ ਕਰਦਾ ਸੀ। ਜਿਸ ਦੇ ਨਾਲ ਕਰਮਜੀਤ ਕੌਰ ਉਸ ਦੀ ਸਹਾਇਕ, ਸੰਨੀ ਕੁਮਾਰ ਗ੍ਰਾਹਕਾਂ ਤੋਂ ਨਗਦੀ ਵਸੂਲ ਕਰਦਾ ਸੀ। ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰਕੇ ਉਹਨਾ ਦੇ ਕਬਜ਼ੇ ਵਿਚੋਂ 40.62 ਲੱਖ ਰੁਪਏ ਨਕਦੀ, ਬੈਂਕ ਖਾਤਿਆਂ ਵਿੱਚ ਜਮ੍ਹਾ ਰਕਮ 30.80 ਲੱਖ ਰੁਪਏ ਕੀਤੀ ਗਈ ਫ੍ਰੀਜ਼, 5 ਲੈਪਟਾਪ, 6 ਡੈਸਕਟਾਪ, 7 ਮੋਬਾਈਲ ਫੋਨ, 62 ਸੋਨਾ ਅਤੇ ਹੀਰੇ ਦੀਆਂ ਵਸਤੂਆਂ, 3.01 ਕਰੋੜ ਰੁਪਏ ਦੇ 135 ਚੈੱਕ, ਕਈ ਰਿਕਾਰਡ ਰਜਿਸਟਰ ਅਤੇ ਪ੍ਰਾਪਰਟੀ ਦਸਤਾਵੇਜ਼, 2 ਲਗਜਰੀ ਕਾਰਾਂ, 2 ਕੈਸ਼ ਕਾਊਂਟਿੰਗ ਮਸ਼ੀਨਾਂ ਬਰਾਮਦ ਕੀਤੀਆਂ ਹਨ। ਬਾਕੀ ਦੀ ਮੱਦਦ ਕਰਨ ਵਾਲ਼ਾ ਮਾਸਟਰਮਾਇੰਡ ਦਾ ਭਰਾ ਜਤਿਨ ਜੈਨ ਅਤੇ ਨਵੇ ਗ੍ਰਾਹਕਾਂ ਦਾ ਪ੍ਰਬੰਧ ਕਰਨ ਵਾਲਾ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।