Lifestyle
ਲੁਧਿਆਣਾ ਸ਼ਹਿਰ ਦੇ ਟ੍ਰੈਫ਼ਿਕ ਜ਼ੋਨ-ਇੰਚਾਰਜ਼ ਅਸ਼ੋਕ ਚੌਹਾਨ ਨੇ ਦੇਸ਼ਾਂ-ਵਿਦੇਸ਼ਾਂ ਤੱਕ ਪੱਟੀਆਂ ਧੁੰਮਾਂ
ਲੁਧਿਆਣਾ ਸ਼ਹਿਰ ਦੇ ਟ੍ਰੈਫ਼ਿਕ ਜ਼ੋਨ-ਇੰਚਾਰਜ਼ ਅਸ਼ੋਕ ਚੌਹਾਨ ਨੇ ਦੇਸ਼ਾਂ-ਵਿਦੇਸ਼ਾਂ ਤੱਕ ਪੱਟੀਆਂ ਧੁੰਮਾਂ
ਟ੍ਰੈਫ਼ਿਕ ਜ਼ੋਨ-ਇੰਚਾਰਜ਼:- ਡਿਊਟੀ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਦਾ ਹੱਲ
ਟ੍ਰੈਫ਼ਿਕ ਜ਼ੋਨ-ਇੰਚਾਰਜ਼:- ਲੁਧਿਆਣਾ 15 ਮਈ (ਅੰਮ੍ਰਿਤਪਾਲ ਸਿੰਘ ਸੋਨੂੰ)
ਟ੍ਰੈਫ਼ਿਕ ਜ਼ੋਨ-ਇੰਚਾਰਜ਼:-ਪਿੱਛਲੇ ਕਾਫ਼ੀ ਸਮੇਂ ਤੋਂ ਲੁਧਿਆਣਾ ਸ਼ਹਿਰ ਵਿਚ ਡਿਊਟੀ ਦੇ ਨਾਲ ਨਾਲ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਦੇਣ ਵਾਲੇ ਟ੍ਰੈਫਿਕ ਜੋਨ ਇੰਚਾਰਜ ਅਸ਼ੋਕ ਚੌਹਾਨ ਇੰਨੀ ਦਿਨੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੇ ਗਰੀਬ, ਅਪਾਹਿਜ, ਬੇਸਹਾਰਾ ਅਤੇ ਮੱਧਬੁੱਧੀ ਲੋਕਾਂ ਦੀ ਮੱਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਹੋਰ ਪੜ੍ਹੋ :- ਅੰਮ੍ਰਿਤਸਰ ’ਚ ਰਾਜ ਦੇ ਦਸਤਕਾਰਾਂ ਲਈ ਬਣੇਗਾ ਸਥਾਈ ਵਿੱਕਰੀ ਕੇਂਦਰ
ਅਸ਼ੋਕ ਚੌਹਾਨ ਦੀ ਗੱਲ ਕਰੀਏ ਤਾਂ ਉਸ ਸਖ਼ਸ਼ ਨੇ ਛੋਟੀ ਜਿਹੀ ਆਪਣੀ ਪੋਸਟ ਤੋ ਇਮਾਨਦਾਰੀ ਨਾਲ ਡਿਊਟੀ ਨਿਭਾ ਕੇ ਆਪਣਾ ਅਤੇ ਪੰਜਾਬ ਪੁਲਿਸ ਦੇ ਮਹਿਕਮੇ ਦਾ ਨਾਮ ਰੌਸ਼ਨ ਕੀਤਾ ਹੈ। ਜੋ ਆਪਣੇ ਸਾਥੀ ਮੁਲਾਜਮਾਂ ਨੂੰ ਵੀ ਹਮੇਸ਼ਾ ਲੋਕਾਂ ਪ੍ਰਤੀ ਸੇਵਾ ਕਰਨ ਦੀ ਚੰਗੀ ਸਿਖਿਆ ਦਿੰਦੇ ਹਨ।
ਡਿਊਟੀ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਦਾ ਹੱਲ
ਲੱਖਾਂ ਦੀ ਕੀਮਤ ਦਾ ਮਿਲਿਆ ਸੋਨੇ ਦਾ ਹਾਰ ਕੀਤਾ ਵਾਪਿਸ:-ਟ੍ਰੈਫ਼ਿਕ ਜੋਨ ਇੰਚਾਰਜ ਅਸ਼ੋਕ ਚੌਹਾਨ ਵਲੋਂ ਕਾਫੀ ਸਮਾਂ ਪਹਿਲਾਂ ਬੱਸ ਵਿਚੋਂ ਉਤਰਨ ਵੇਲੇ ਮਹਿਲਾ ਦਾ ਗਿਰਿਆ ਹੋਇਆ ਸੋਨੇ ਦਾ ਬਹੂਤ ਕੀਮਤੀ ਹਾਰ ਵਾਪਿਸ ਕੀਤਾ ਸੀ।ਜਿਸ ਨਾਲ ਅਸ਼ੋਕ ਚੌਹਾਨ ਦੇ ਇਮਾਨਦਾਰੀ ਦੇ ਚਰਚੇ ਪੂਰੇ ਪੰਜਾਬ ਵਿੱਚ ਗੁੰਝੇ ਸਨ, ਅਤੇ ਉਚ ਅਧਿਕਾਰੀਆਂ ਵੱਲੋਂ ਇਮਾਨਦਾਰੀ ਨਾਲ ਕੀਤੀ ਗਈ ਡਿਊਟੀ ਲਈ ਪ੍ਰਸ਼ੰਸ਼ਾ ਦੇ ਨਾਲ ਉਸ ਦੀ ਪਿੱਠ ਵੀ ਥੱਪਥੱਪਾਈ ਸੀ।
ਹੋਰ ਪੜ੍ਹੋ :-ਪੀ.ਏ.ਯੂ. ਵੱਲੋਂ ਕਰਵਾਈ ਗਈ ਦੂਜੀ ਸਰਕਾਰ ਕਿਸਾਨ ਮਿਲਣੀ ਵਿੱਚ ਪੰਜਾਬ ਭਰ ਤੋਂ ਕਿਸਾਨ ਹੋਏ ਸ਼ਾਮਿਲ
ਜਿਸ ਤੋਂ ਬਾਅਦ ਟ੍ਰੈਫ਼ਿਕ ਜੋਨ ਇੰਚਾਰਜ ਅਸ਼ੋਕ ਚੌਹਾਨ ਨੇ ਅੱਜ ਤੱਕ ਆਪਣੇ ਪਿੰਡ ਨੈਨੋਂਵਾਲ ਵਾਸੀਆਂ ਦੀ ਦਿੱਤੀ ਹੋਈ ਸੇਧ ਦਾ ਗਿਆਨ ਲੈਂ ਕੇ ਲੋਕਾਂ ਤੱਕ ਪਹੁੰਚਾਇਆ, ਜੋ ਅੱਜ ਦੇਖ ਸਕਦੇ ਹਾਂ ਕਿਸ ਤਰ੍ਹਾਂ ਲੁਧਿਆਣਾ ਸ਼ਹਿਰ ਦੇ ਗਰੀਬਾਂ ਲਈ ਮਸੀਹਾ ਬਣਦਾ ਜਾ ਰਿਹਾ ਅਸ਼ੋਕ ਚੌਹਾਨ ਨੈਨੋਵਾਲੀਆ। ਆਸ ਕਰਦੇ ਹਾਂ ਕਿ ਉਹ ਅੱਗੇ ਤੋਂ ਵੀ ਆਪਣੀ ਸੇਵਾ ਨੂੰ ਹਮੇਸ਼ਾ ਕਾਇਮ ਰੱਖਣ ਗਏ।