Connect with us

Lifestyle

ਲੁਧਿਆਣਾ ਸ਼ਹਿਰ ਦੇ ਟ੍ਰੈਫ਼ਿਕ ਜ਼ੋਨ-ਇੰਚਾਰਜ਼ ਅਸ਼ੋਕ ਚੌਹਾਨ ਨੇ ਦੇਸ਼ਾਂ-ਵਿਦੇਸ਼ਾਂ ਤੱਕ ਪੱਟੀਆਂ ਧੁੰਮਾਂ

Published

on

ludhiana-traffic-incharge-ashok-chauhan

 ਲੁਧਿਆਣਾ ਸ਼ਹਿਰ ਦੇ ਟ੍ਰੈਫ਼ਿਕ ਜ਼ੋਨ-ਇੰਚਾਰਜ਼ ਅਸ਼ੋਕ ਚੌਹਾਨ ਨੇ ਦੇਸ਼ਾਂ-ਵਿਦੇਸ਼ਾਂ ਤੱਕ ਪੱਟੀਆਂ ਧੁੰਮਾਂ

 ਟ੍ਰੈਫ਼ਿਕ ਜ਼ੋਨ-ਇੰਚਾਰਜ਼:- ਡਿਊਟੀ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਦਾ ਹੱਲ

 ਟ੍ਰੈਫ਼ਿਕ ਜ਼ੋਨ-ਇੰਚਾਰਜ਼:- ਲੁਧਿਆਣਾ 15 ਮਈ (ਅੰਮ੍ਰਿਤਪਾਲ ਸਿੰਘ ਸੋਨੂੰ)

ਟ੍ਰੈਫ਼ਿਕ ਜ਼ੋਨ-ਇੰਚਾਰਜ਼:-ਪਿੱਛਲੇ ਕਾਫ਼ੀ ਸਮੇਂ ਤੋਂ ਲੁਧਿਆਣਾ ਸ਼ਹਿਰ ਵਿਚ ਡਿਊਟੀ ਦੇ ਨਾਲ ਨਾਲ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਦੇਣ ਵਾਲੇ ਟ੍ਰੈਫਿਕ ਜੋਨ ਇੰਚਾਰਜ ਅਸ਼ੋਕ ਚੌਹਾਨ ਇੰਨੀ ਦਿਨੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੇ ਗਰੀਬ, ਅਪਾਹਿਜ, ਬੇਸਹਾਰਾ ਅਤੇ ਮੱਧਬੁੱਧੀ ਲੋਕਾਂ ਦੀ ਮੱਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

ਹੋਰ ਪੜ੍ਹੋ :- ਅੰਮ੍ਰਿਤਸਰ ’ਚ ਰਾਜ ਦੇ ਦਸਤਕਾਰਾਂ ਲਈ ਬਣੇਗਾ ਸਥਾਈ ਵਿੱਕਰੀ ਕੇਂਦਰ

ਅਸ਼ੋਕ ਚੌਹਾਨ ਦੀ ਗੱਲ ਕਰੀਏ ਤਾਂ ਉਸ ਸਖ਼ਸ਼ ਨੇ ਛੋਟੀ ਜਿਹੀ ਆਪਣੀ ਪੋਸਟ ਤੋ ਇਮਾਨਦਾਰੀ ਨਾਲ ਡਿਊਟੀ ਨਿਭਾ ਕੇ ਆਪਣਾ ਅਤੇ ਪੰਜਾਬ ਪੁਲਿਸ ਦੇ ਮਹਿਕਮੇ ਦਾ ਨਾਮ ਰੌਸ਼ਨ ਕੀਤਾ ਹੈ। ਜੋ ਆਪਣੇ ਸਾਥੀ ਮੁਲਾਜਮਾਂ ਨੂੰ ਵੀ ਹਮੇਸ਼ਾ ਲੋਕਾਂ ਪ੍ਰਤੀ ਸੇਵਾ ਕਰਨ ਦੀ ਚੰਗੀ ਸਿਖਿਆ ਦਿੰਦੇ ਹਨ।

ਡਿਊਟੀ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਦਾ ਹੱਲ

ਲੱਖਾਂ ਦੀ ਕੀਮਤ ਦਾ ਮਿਲਿਆ ਸੋਨੇ ਦਾ ਹਾਰ ਕੀਤਾ ਵਾਪਿਸ:-ਟ੍ਰੈਫ਼ਿਕ ਜੋਨ ਇੰਚਾਰਜ ਅਸ਼ੋਕ ਚੌਹਾਨ ਵਲੋਂ ਕਾਫੀ ਸਮਾਂ ਪਹਿਲਾਂ ਬੱਸ ਵਿਚੋਂ ਉਤਰਨ ਵੇਲੇ ਮਹਿਲਾ ਦਾ ਗਿਰਿਆ ਹੋਇਆ ਸੋਨੇ ਦਾ ਬਹੂਤ ਕੀਮਤੀ ਹਾਰ ਵਾਪਿਸ ਕੀਤਾ ਸੀ।ਜਿਸ ਨਾਲ ਅਸ਼ੋਕ ਚੌਹਾਨ ਦੇ ਇਮਾਨਦਾਰੀ ਦੇ ਚਰਚੇ ਪੂਰੇ ਪੰਜਾਬ ਵਿੱਚ ਗੁੰਝੇ ਸਨ, ਅਤੇ ਉਚ ਅਧਿਕਾਰੀਆਂ ਵੱਲੋਂ ਇਮਾਨਦਾਰੀ ਨਾਲ ਕੀਤੀ ਗਈ ਡਿਊਟੀ ਲਈ ਪ੍ਰਸ਼ੰਸ਼ਾ ਦੇ ਨਾਲ ਉਸ ਦੀ ਪਿੱਠ ਵੀ ਥੱਪਥੱਪਾਈ ਸੀ।

ਹੋਰ ਪੜ੍ਹੋ :-ਪੀ.ਏ.ਯੂ. ਵੱਲੋਂ ਕਰਵਾਈ ਗਈ ਦੂਜੀ ਸਰਕਾਰ ਕਿਸਾਨ ਮਿਲਣੀ ਵਿੱਚ ਪੰਜਾਬ ਭਰ ਤੋਂ ਕਿਸਾਨ ਹੋਏ ਸ਼ਾਮਿਲ

ਜਿਸ ਤੋਂ ਬਾਅਦ ਟ੍ਰੈਫ਼ਿਕ ਜੋਨ ਇੰਚਾਰਜ ਅਸ਼ੋਕ ਚੌਹਾਨ ਨੇ ਅੱਜ ਤੱਕ ਆਪਣੇ ਪਿੰਡ ਨੈਨੋਂਵਾਲ ਵਾਸੀਆਂ ਦੀ ਦਿੱਤੀ ਹੋਈ ਸੇਧ ਦਾ ਗਿਆਨ ਲੈਂ ਕੇ ਲੋਕਾਂ ਤੱਕ ਪਹੁੰਚਾਇਆ, ਜੋ ਅੱਜ ਦੇਖ ਸਕਦੇ ਹਾਂ ਕਿਸ ਤਰ੍ਹਾਂ ਲੁਧਿਆਣਾ ਸ਼ਹਿਰ ਦੇ ਗਰੀਬਾਂ ਲਈ ਮਸੀਹਾ ਬਣਦਾ ਜਾ ਰਿਹਾ ਅਸ਼ੋਕ ਚੌਹਾਨ ਨੈਨੋਵਾਲੀਆ। ਆਸ ਕਰਦੇ ਹਾਂ ਕਿ ਉਹ ਅੱਗੇ ਤੋਂ ਵੀ ਆਪਣੀ ਸੇਵਾ ਨੂੰ ਹਮੇਸ਼ਾ ਕਾਇਮ ਰੱਖਣ ਗਏ।

5/5 - (1 vote)
Continue Reading
Click to comment

Leave a Reply

Your email address will not be published. Required fields are marked *

Agriculure

ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਫਰਵਰੀ ਨੂੰ ਕਿਰਤੀ ਹੜਤਾਲ ਤੇ ਪੇਂਡੂ ਭਾਰਤ ਬੰਦ ਦਾ ਦਿੱਤਾ ਗਿਆ ਸੱਦਾ

Published

on

ਭਾਰਤ ਬੰਦ ਦਾ ਸੱਦਾ:- ਮੋਦੀ ਨੇ ਕਾਰਪੋਰੇਟ ਦੇ 14.56 ਲੱਖ ਕਰੋੜ ਰੁਪਏ ਦੇ ਕਰਜ਼ੇ ਤੇ ਮਾਰੀ ਲੀਕ

ਚੰਡੀਗੜ੍ਹ/ਦਿਵਿਆ ਸਵੇਰਾ

ਭਾਰਤ ਬੰਦ ਦਾ ਸੱਦਾ:- ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ਤਹਿਤ ਗਣਤੰਤਰ ਦਿਵਸ ਮੌਕੇ ਸੂਬੇ ਭਰ ਵਿੱਚ ਕਿਸਾਨ ਜਥੇਬੰਦੀਆਂ ਨੇ ਵੱਡੀ ਪੱਧਰ ਤੇ ਟਰੈਕਟਰ/ਵਾਹਨ ਮਾਰਚ ਕਰਕੇ 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੁਆਤ ਕਰ ਦਿੱਤੀ ਹੈ।
ਮਾਰਚ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ-ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ, ਸਾਰੀਆਂ ਫਸਲਾਂ ਦੀ ਸੀ2+50% ਫਾਰਮੂਲੇ ਨਾਲ ਐਮ.ਐੱਸ.ਪੀ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ, ਖੇਤੀ ਲਾਗਤ ਵਸਤਾਂ ਦੀਆਂ ਕੀਮਤਾਂ ਘਟਾਉਣ,ਪ੍ਰੀਪੇਡ ਮੀਟਰਾਂ ਦੀ ਨੀਤੀ ਨੂੰ ਵਾਪਸ ਲੈਣ,ਸਰਲ ਅਤੇ ਸਰਕਾਰੀ ਫ਼ਸਲ ਬੀਮਾ ਯੋਜਨਾ ਲਾਗੂ ਕਰਨ, ਕਿਸਾਨ ਪਰਿਵਾਰਾਂ ਲਈ ੧੦ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਸਕੀਮ ਲਾਗੂ ਕਰਨ, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਸਰਗਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਕੇਸ ਦਰਜ਼ ਕਰਕੇ ਗ੍ਰਿਫਤਾਰ ਕਰਨ ਅਤੇ ਚਾਰ ਲੇਬਰ ਕੋਡਾ ਨੂੰ ਰੱਦ ਕਰਨ ਦੇ ਨਾਲ ਨਾਲ ਬਿਜਲੀ, ਰੇਲਵੇ ਸਮੇਤ ਪਬਲਿਕ ਸੈਕਟਰ ਦੇ ਨਿਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਨ ਦੀਆਂ ਮੰਗਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਨੂੰ ਮੰਨਕੇ ਲਾਗੂ ਕਰਨ ਲਈ ਜੋਰਦਾਰ ਆਵਾਜ਼ ਬੁਲੰਦ ਕੀਤੀ। (more…)

5/5 - (1 vote)
Continue Reading

Chandigarh

ਪੰਜਾਬ ਦੇ 16 ਜ਼ਿਿਲ੍ਹਆਂ ‘ਚ ਮੌਸਮ ਵਿਭਾਗ ਨੇ ਕੀਤਾ ਰੈੱਡ ਅਲਰਟ ਜਾਰੀ

Published

on

ਪੰਜਾਬ ਦੇ 16 ਜ਼ਿਿਲ੍ਹਆਂ ‘ਚ ਮੌਸਮ ਵਿਭਾਗ ਨੇ ਕੀਤਾ ਰੈੱਡ ਅਲਰਟ ਜਾਰੀ

16-17 ਜਨਵਰੀ ਨੂੰ ਰਹੇਗੀ ਸੰਘਣੀ ਧੁੰਦ

ਚੰਡੀਗੜ੍ਹ/ਦਿਿਵਆ ਸਵੇਰਾ

ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਕਾਰਨ ਜਿੱਥੇ ਸਾਰੇ ਉੱਤਰੀ ਭਾਰਤੀ ਰਾਜਾਂ ‘ਚ ਆਮ ਜੀਵਨ ਪ੍ਰਭਾਵਿਤ ਰਿਹਾ, ਉੱਥੇ ਦੇ ਪੰਜਾਬ ‘ਚ ਘੱਟੋ ਘੱਟ ਤਾਪਮਾਨ ਮਨਫੀ ਹੋ ਗਿਆ ਹੈ। ਪੰਜਾਬ ਦਾ ਨਵਾਂ ਸ਼ਹਿਰ ਤੇ ਹਰਿਆਣਾ ਦਾ ਮਹਿੰਦਰਗੜ੍ਹ ਸਭ ਤੋਂ ਠੰਢੇ ਸ਼ਹਿਰ ਰਹੇ ਹਨ। ਮੌਸਮ ਵਿਭਾਗ ਨੇ 16-17 ਜਨਵਰੀ ਨੂੰ ਵੀ ਪੰਜਾਬ ਵਿੱਚ ਸੰਘਣੀ ਧੁੰਦ ਤੇ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਨੇ ਪੰਜਾਬ ਦੇ 16 ਜ਼ਿਿਲ੍ਹਆਂ ਵਿੱਚ ਮੌਸਮ ਖ਼ਰਾਬ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿਚ ਸੰਘਣੀ ਧੁੰਦ ਛਾਈ ਹੋਈ ਹੈ। ਇੱਥੇ ਸਵੇਰੇ ਵਿਜ਼ੀਬਿਲਟੀ 25 ਮੀਟਰ ਤੋਂ ਵੀ ਘੱਟ ਸੀ। ਪੰਜਾਬ ‘ਚ ਸਟੇਟ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਸੰਦੇਸ਼ ਭੇਜੇ ਗਏ ਹਨ, ਜਿਸ ‘ਚ ਮੰਗਲਵਾਰ ਦੁਪਹਿਰ 3.30 ਵਜੇ ਤੱਕ ਸਥਿਤੀ ਖਰਾਬ ਰਹਿਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਅਗਲੇ ਤਿੰਨ ਦਿਨਾਂ ਤੱਕ ਸੀਤ ਲਹਿਰ ਦੀ ਸੰਭਾਵਨਾ ਹੈ। ਇੱਕ ਕਮਜ਼ੋਰ ਪੱਛਮੀ ਗੜਬੜੀ 16 ਜਨਵਰੀ ਨੂੰ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ।ਇਸ ਦੇ ਪ੍ਰਭਾਵ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਲੱਦਾਖ ‘ਚ 16 ਤੋਂ 17 ਜਨਵਰੀ ਅਤੇ ਉੱਤਰਾਖੰਡ ‘ਚ 17 ਤੋਂ 18 ਜਨਵਰੀ ਤੱਕ ਕੁਝ ਥਾਵਾਂ ‘ਤੇ ਹਲਕੀ ਅਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਬਿਹਾਰ, ਝਾਰਖੰਡ, ਛੱਤੀਸਗੜ੍ਹ ਅਤੇ ਉੱਤਰ-ਪੂਰਬੀ ਰਾਜਾਂ ‘ਚ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ।ਪੰਜਾਬ ਦਾ ਨਵਾਂ ਸ਼ਹਿਰ ਤੇ ਹਰਿਆਣਾ ਦਾ ਮਹਿੰਦਰਗੜ੍ਹ ਸਭ ਤੋਂ ਠੰਢੇ ਸ਼ਹਿਰ ਰਹੇ ਹਨ।ਨਵਾਂ ਸ਼ਹਿਰ ਦੇ ਬੱਲੋਵਾਲ ਸੌਂਖੜੀ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ 0.2 ਡਿਗਰੀ ਅਤੇ ਮਹਿੰਦਰਗੜ੍ਹ ਵਿੱਚ ਘੱਟੋ ਘੱਟ ਤਾਪਮਾਨ 0.4 ਡਿਗਰੀ ਦਰਜ ਕੀਤਾ ਹੈ। ਮੌਸਮ ਵਿਭਾਗ ਨੇ 16-17 ਜਨਵਰੀ ਨੂੰ ਵੀ ਪੰਜਾਬ ਵਿੱਚ ਸੰਘਣੀ ਧੁੰਦ ਤੇ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਹੈ।ਜਾਣਕਾਰੀ ਅਨੁਸਾਰ ਸੰਘਣੀ ਧੁੰਦ ਪੈਣ ਕਰਕੇ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਪੁਰ, ਹਲਵਾਰਾ, ਫਰੀਦਕੋਟ, ਗੁਰਦਾਸਪੁਰ ਵਿੱਚ ਦਿੱਖਣ ਹੱਦ 50 ਮੀਟਰ ਤੋਂ ਵੀ ਘੱਟ ਦਰਜ ਕੀਤੀ ਗਈ ਹੈ।ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 5.7 ਡਿਗਰੀ, ਪਟਿਆਲਾ ਵਿੱਚ 3.2, ਪਠਾਨਕੋਟ ਵਿਚ 3.8, ਬਠਿੰਡਾ 2.2, ਫਰੀਦਕੋਟ 4.4, ਗੁਰਦਾਸਪੁਰ ਵਿੱਚ 3.1 ਅਤੇ ਮੁਹਾਲੀ ਵਿੱਚ ਘੱਟੋ ਘੱਟ ਤਾਪਮਾਨ 4.1 ਡਿਗਰੀ ਦਰਜ ਕੀਤਾ ਹੈ।ਇਹ ਤਾਪਮਾਨ ਆਮ ਨਾਲੋਂ 3 ਤੋਂ 5 ਡਿਗਰੀ ਘੱਟ ਹੈ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਵਿੱਚ ਘੱਟੋ ਘੱਟ ਤਾਪਮਾਨ 3.6 ਡਿਗਰੀ, ਹਿਸਾਰ ਵਿੱਚ 2.4, ਕਰਨਾਲ ਵਿੱਚ 3.1, ਰੋਹਤਕ ਵਿੱਚ 4.8, ਭਿਵਾਨੀ ਵਿੱਚ 3.7 ਵਿੱਚ ਘੱਟੋ ਘੱਟ ਤਾਪਮਾਨ 3.1 ਡਿਗਰੀ ਰਿਹਾ। ਭਾਰਤੀ ਮੌਸਮ ਵਿਿਗਆਨ ਵਿਭਾਗ ਨੇ ਉੱਤਰੀ ਭਾਰਤ ‘ਚ ਅਗਲੇ ਤਿੰਨ ਦਿਨ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

 

Rate this post
Continue Reading

Entertainment

ਜਗਦੇਵ ਸਿੰਘ ਜੱਸੋਵਾਲ ਦੇ 88ਵੇਂ ਜਨਮ ਦਿਨ ਤੇ ਸ਼ੁਭ ਚਿੰਤਕਾਂ ਨੇ ਯਾਦ – ਪਟਾਰੀਆਂ ਖੋਲ੍ਹੀਆਂ

Published

on

 ਜੱਸੋਵਾਲ ਕੋਲ ਦੂਸਰਿਆ ਨੂੰ ਵੰਡਣ ਲਈ ਹਰ ਵਕਤ ਸੱਜਰਾ ਸੁਪਨਾ ਹੁੰਦਾ ਸੀ : ਪ੍ਰੋ. ਗੁਰਭਜਨ ਸਿੰਘ ਗਿੱਲ

ਲੁਧਿਆਣਾ 30 ਅਪ੍ਰੈਲ (ਸੋਨੀਆਂ)

ਜਗਦੇਵ ਸਿੰਘ ਜੱਸੋਵਾਲ ਦੇ 88ਵੇਂ ਜਨਮ ਦਿਨ ਤੇ ਸ਼ੁਭ ਚਿੰਤਕਾਂ ਦੇ ਵਿਸ਼ਾਲ ਇਕੱਠ ਵਿੱਚ ਪੁਰਾਣੇ ਸਾਥੀਆਂ, ਸ਼ਾਗਿਰਦਾਂ ਤੇ ਪਰਿਵਾਰਕ ਸਨੇਹੀਆਂ ਨੇ  ਜੱਸੋਵਾਲ ਨਾਲ ਸਬੰਧਿਤ ਯਾਦ – ਪਟਾਰੀਆਂ ਖੋਲ੍ਹੀਆਂ। ਸਾਬਕਾ ਮੰਤਰੀ  ਮਲਕੀਅਤ ਸਿੰਘ ਦਾਖਾ,ਸਾਬਕਾ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਤੇ ਅਮਰਜੀਤ ਸਿੰਘ ਟਿੱਕਾ,  ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ  ਪਰਗਟ ਸਿੰਘ ਗਰੇਵਾਲ, ਸਕੱਤਰ ਜਨਰਲ  ਨਿਰਮਲ ਸਿੰਘ ਜੌੜਾ, ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸ ਜਸਮੇਰ ਸਿੰਘ ਢੱਟ, ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਦੇ ਪੋਤਰੇ ਸ ਇੰਦਰਜੀਤ ਸਿੰਘ ਬੱਬੂ, ਪੰਜਾਬੀ ਗੀਤਕਾਰ ਸਰਬਜੀਤ ਵਿਰਦੀ, ਫੋਟੋ ਕਲਾਕਾਰ ਤੇ ਕਵੀ ਰਵਿੰਦਰ ਰਵੀ,ਪੰਜਾਬੀ ਕਵੀ ਅਮਰਜੀਤ ਸ਼ੇਰਪੁਰੀ ਤੇ ਪ੍ਰਸਿੱਧ ਢਾਡੀ ਸ ਬਲਬੀਰ ਸਿੰਘ ਫੁੱਲਾਂਵਾਲ ਨੇ ਵੀ ਸ.ਜਗਦੇਵ ਸਿੰਘ ਜੱਸੋਵਾਲ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ।
ਸ. ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਸ.ਅਮਰਿੰਦਰ ਸਿੰਘ ਜੱਸੋਵਾਲ ਨੇ ਆਈਆਂ ਸ਼ਖਸੀਅਤਾਂ ਦੀ ਸੁਆਗਤ ਕਰਦਿਆਂ ਕਿਹਾ ਮੇਰੇ ਦਾਦਾ ਜੀ ਦਾ ਪਰਿਵਾਰ ਪੂਰੇ ਸੰਸਾਰ ਵਿੱਚ ਫ਼ੈਲਿਆ ਹੋਇਆ ਹੈ ਜਿਸ ਸਦਕਾ ਸਵੇਰ ਤੋਂ ਹੀ ਦੇਸ਼ ਬਦੇਸ਼ ਤੋਂ ਮੁਬਾਰਕ ਸੰਜੇਸ਼ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਾਪੂ ਜੀ ਦਾ ਆਲ੍ਹਣਾ ਸਭਨਾਂ ਲਈ ਹੁਣ ਵੀ ਉਵੇਂ ਹੀ ਸਭ ਦਾ ਸੁਆਗਤ ਕਰਦਾ ਹੈ ਜਿਵੇਂ ਬਾਪੂ ਜੀ ਵੇਲੇ ਹੁੰਦਾ ਸੀ।
ਇਸ ਮੌਕੇ ਬੋਲਦਿਆਂ ਮਲਕੀਅਤ ਸਿੰਘ ਦਾਖਾ ਨੇ ਕਿਹਾ ਕਿ ਜਗਦੇਵ ਸਿੰਘ ਜੱਸੋਵਾਲ ਇਤਿਹਾਸ ਗਿਆਤਾ ਸਨ ਅਤੇ ਚੰਗੇ ਭਵਿੱਖ ਦੇ ਸੁਪਨਕਾਰ ਸਨ। ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਰਾਏਕੋਟ ਹਲਕੇ ਦੇ 1980 ਤੋਂ 1985 ਤੀਕ ਉਹ ਵਿਧਾਇਕ ਰਹੇ। ਇਸ ਸਮੇਂ ਵਿੱਚ ਹੀ ਉਹ ਮੇਰੇ ਰਾਹ ਦਿਸੇਰਾ ਬਣੇ।
ਡਾ.ਨਿਰਮਲ ਜੌੜਾ ਨੇ ਕਿਹਾ ਕਿ 1990 ਤੋਂ ਲੈ ਕੇ ਉਨ੍ਹਾਂ ਦੇ ਆਖ਼ਰੀ ਸਵਾਸਾਂ ਤੀਕ ਮੈਂ ਉਨ੍ਹਾਂ ਦਾ ਪਰਛਾਵਾਂ ਬਣ ਕੇ ਨਾਲ ਨਾਲ ਰਿਹਾ, ਜਿਸਦਾ ਮੈਨੂੰ ਰੱਜ ਕੇ ਮਾਣ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿ ਸਃ ਜੱਸੋਵਾਲ ਕੋਲ ਦੂਸਰਿਆ ਨੂੰ ਵੰਡਣ ਲਈ ਹਰ ਵਕਤ ਸੱਜਰਾ ਸੁਪਨਾ ਹੁੰਦਾ ਸੀ। ਉਹ ਡਬਲ ਐੱਮ ਏ, ਲਾਅ ਗਰੈਜੂਏਟ ਤੇ ਲੋਕ ਤੰਤਰੀ ਪਰੰਪਰਾਵਾਂ ਦੇ ਜਾਣਕਾਰ ਹੋਣ ਕਾਰਨ ਸਾਡੇ ਮਾਰਗ ਦਰਸ਼ਕ ਸਨ। ਮੈਨੂੰ ਮਾਣ ਹੈ ਕਿ 1971-72 ਤੋਂ ਲੈ ਕੇ 2014 ਤੀਕ ਮੇਰੇ ਪਰਿਵਾਰਕ ਦੁਖ ਸੁਖ ਵਿੱਚ ਸ਼ਾਮਿਲ ਰਹੇ। ਉਨ੍ਹਾਂ ਸੁਝਾਅ ਦਿੱਤਾ ਕਿ ਸਾਨੂੰ ਹਰ ਮਹੀਨੇ ਗੁਰਦੇਵ ਨਗਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਜੁੜ ਬੈਠਣਾ ਚਾਹੀਦਾ ਹੈ ਅਤੇ ਸਮਾਜਿਕ ਸਾਰਥਿਕਤਾ ਵਾਲਾ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ।
ਸ ਪਰਗਟ ਸਿੰਘ ਗਰੇਵਾਲ ਨੇ ਕਿਹਾ ਕਿ ਜ਼ਿੰਦਗੀ ਦੇ ਸਭ ਖੇਤਰਾਂ ਵਿੱਚ ਉਨ੍ਹਾਂ ਦੀਆਂ ਪੈੜਾਂ ਨਿਵੇਕਲੀਆਂ ਹਨ। ਅਸੀਂ ਤਾ ਉਨ੍ਹਾਂ ਦੇ ਲਾਏ ਹੋਏ ਬੂਟੇ ਹਾਂ।
ਇਸ ਮੌਕੇ ਸ ਜਗਦੇਵ ਸਿੰਘ ਜੱਸੋਵਾਲ ਦੇ ਭਤੀਜੇ ਸ ਮਨਿੰਦਰ ਸਿੰਘ ਗਰੇਵਾਲ, ਦਾਦ ਪਿੰਡ ਦੇ ਸਰਪੰਚ ਸ ਜਗਦੀਸ਼ਪਾਲ ਸਿੰਘ ਗਰੇਵਾਲ,ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਮੀਤ ਪ੍ਰਧਾਨ ਸ ਗੁਰਨਾਮ ਸਿੰਘ ਧਾਲੀਵਾਲ,ਸਃ ਮਨਜੀਤ ਸਿੰਘ ਹੰਭੜਾਂ,ਰਾਜੀਵ ਕੁਮਾਰ ਲਵਲੀ, ਕਮਾਂਡੈਂਟ ਸ ਭੁਪਿੰਦਰ ਸਿੰਘ ਧਾਲੀਵਾਲ (ਚੌਕੀਮਾਨ) ਮਣੀ ਖੀਵਾ, ਅਜੈ ਸਿੱਧੂ, ਹਨੀ ਦੱਤਾ, ਗਾਇਕ ਤੇ ਗੀਤਕਾਰ ਲਵ ਸੈਦਪੁਰੀਆ,ਗੁਰਪ੍ਰੀਤ ਸਿੰਘ ਮਾਦਪੁਰ ਸਮੇਤ ਕਈ ਸਿਰਕੱਢ ਸ਼ਖਸੀਅਤਾਂ ਹਾਜ਼ਰ ਸਨ।

 

Rate this post
Continue Reading
Advertisement

ਸਬੰਧਤ ਖ਼ਬਰਾਂ

Crime9 months ago

ਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ

Post Views: 503 ਈ.ਡੀ ਤੱਕ ਦੀਆਂ ਨਜ਼ਰਾਂ ਬੀਬਾ ਸਾਹਿਬਾ ਦੀ ਕਰ ਰਹੀਆਂ ਸਨ ਤਲਾਸ਼ ਚੰਡੀਗੜ੍ਹ ਸਣੇ ਬਾਕੀ ਰਾਜਾਂ ਦੀ ਪੁਲਿਸ...

Crime9 months ago

ਦਿਹਾੜੀ ‘ਤੇ ਕੰਮ ਕਰਨ ਵਾਲਾ ਮਜ਼ਦੂਰ ਬਣਿਆ ਨਸ਼ਾ ਤਸਕਰ, 5 ਕਿਲੋਗ੍ਰਾਮ ਗਾਂਜਾ ਬਰਾਮਦ

Post Views: 319 ਲੁਧਿਆਣਾ 3 ਅਪ੍ਰੈਲ (ਸ਼ੰਕਰ ਕੁਮਾਰ) ਅਗਾਮੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ...

Crime9 months ago

ਐਂਟੀ ਨਾਰਕੋਟਿਕਸ ਸੈਲ-1 ਦੀ ਪੁਲਿਸ ਨੂੰ ਮਿਲੀ ਲੱਖਾਂ ਰੁਪਏ ਮੁੱਲ ਦੀ ਹੈਰੋਇਨ

Post Views: 353 8 ਹਜ਼ਾਰ ਦੀ ਡਰੱਗ ਮਨੀ, 25 ਖਾਲੀ ਮੋਮੀ ਲਿਫਾਫੇ ਸਣੇ ਇੱਕ ਇਲੈਕਟ੍ਰੋਨਿਕ ਕੰਡਾ ਕੀਤਾ ਬਰਾਮਦ ਲੁਧਿਆਣਾ 3...

Crime9 months ago

ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ

Post Views: 763 ਛੇ ਸਾਲ ਪਹਿਲਾਂ ਹੋਇਆ ਸੀ ਮਾਮਲਾ ਦਰਜ ਲੁਧਿਆਣਾ 2 ਅਪ੍ਰੈਲ (ਅਮ੍ਰਿਤਪਾਲ ਸਿੰਘ ਸੋਨੂੰ) ਥਾਣਾ ਡਵੀਜਨ ਨੰ.ਛੇ ਦੇ...

Hoshiarpur11 months ago

ਹਾਦਸੇ ਤੋਂ ਬਾਅਦ ਲੱਗੀ ਕਾਰ ਨੂੰ ਅੱਗ ‘ਚ 5 ਜਣੇ ਜਿੰਦਾ ਸੜੇ

Post Views: 362 ਹੁਸ਼ਿਆਰਪੁਰ ਦੇ ਕਸਬਾ ਦਸੂਹਾ :-ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਣ ਨਾਲ 5 ਲੋਕਾਂ ਦੀ ਹੋਈ ਮੌਤ ਹੁਸ਼ਿਆਰਪੁਰ...

Agriculure11 months ago

ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਫਰਵਰੀ ਨੂੰ ਕਿਰਤੀ ਹੜਤਾਲ ਤੇ ਪੇਂਡੂ ਭਾਰਤ ਬੰਦ ਦਾ ਦਿੱਤਾ ਗਿਆ ਸੱਦਾ

Post Views: 250 ਭਾਰਤ ਬੰਦ ਦਾ ਸੱਦਾ:- ਮੋਦੀ ਨੇ ਕਾਰਪੋਰੇਟ ਦੇ 14.56 ਲੱਖ ਕਰੋੜ ਰੁਪਏ ਦੇ ਕਰਜ਼ੇ ਤੇ ਮਾਰੀ ਲੀਕ...

Sangrur-Barnala11 months ago

ਨਵੇਂ ਚੁਣੇ ਮੀਤ ਪ੍ਰਧਾਨ ਨੇ ਵਿਧਾਇਕ ਬੀਬੀ ਭਰਾਜ ਦੀ ਅਗਵਾਈ ਹੇਠ ਸੰਭਾਲਿਆ ਅਹੁਦਾ

Post Views: 320 ਨਵੇਂ ਚੁਣੇ ਮੀਤ ਪ੍ਰਧਾਨ :-ਸ਼ਹਿਰ ਦੇ ਸਾਰੇ ਵਾਰਡਾਂ ਵਿਚ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਕੀਤਾ...

Chandigarh11 months ago

ਸਰਕਾਰੀ ਹਸਪਤਾਲ ਦੇ ਡਾਕਟਰ ਹੁਣ ਆਪ ਬਾਹਰ ਜਾ ਕੇ ਲਿਆ ਕੇ ਦੇਣਗੇ ਦਵਾਈ : ਮਾਨ

Post Views: 271 ਪੰਜਾਬ ਕੈਬਨਿਟ ਦੀ ਮੀਟਿੰਗ :- ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ‘ਤੇ ਪੰਜਾਬ ਸਰਕਾਰ ਨੇ ਲਾਈ...

Crime11 months ago

ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਜੇਲ੍ਹ ਸੁਪਰਡੈਂਟ ਦਾ ਲਿਆ ਨਾਮ

Post Views: 344 ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਜੇਲ੍ਹ ਸੁਪਰਡੈਂਟ ਦਾ ਲਿਆ ਨਾਮ ਪ੍ਰੋਡਕਸ਼ਨ ਵਾਰੰਟ ਤੇ ਲਿਆਏ ਗਏ...

Punjab Halchal11 months ago

ਸੰਘਣੀ ਧੁੰਦ ਅਤੇ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲ ‘ਚ ਕੀਤਾ ਗਿਆ ਛੁੱਟੀਆਂ ‘ਚ ਵਾਧਾ

Post Views: 339 ਸੰਘਣੀ ਧੁੰਦ ਅਤੇ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲ ‘ਚ ਕੀਤਾ ਗਿਆ ਛੁੱਟੀਆਂ ‘ਚ ਵਾਧਾ ਛੁੱਟੀਆਂ ‘ਚ...

Trending

You cannot copy content of this page

error: Content is protected !!