Hoshiarpur
ਮੁਕੇਰੀਆ ਸੜਕ ਹਾਦਸੇ ਵਿੱਚ ਮਰਨ ਵਾਲਿਆ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਵੇਗੀ ਇੱਕ ਕਰੋੜ ਦੀ ਸਹਾਇਤਾ ਰਾਸ਼ੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਐਲਾਨ
ਮੁਕੇਰੀਆਂ (ਦਿਵਿਆ ਸਵੇਰਾ) ਮੁਕੇਰੀਆਂ ਬੁੱਧਵਾਰ ਨੂੰ ਹੁਸ਼ਿਆਰਪੁਰ ਨਜਦੀਕ ਹੋਏ ਸੜ੍ਹਕ ਹਾਦਸੇ ‘ਚ ਪੁਲਿਸ ਮੁਲਾਜ਼ਮਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਸੜਕ ਹਾਦਸੇ ‘ਚ ਮੁਲਾਜਮਾਂ ਦੀ ਮੌਤ ਹੋਣੀ ਹੀ ਦੁਖਦਾਈ ਗੱਲ ਹੈ ਅਤੇ ਜਿੱਥੇ ਇਹ ਘਟਨਾ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਉਥੇ ਹੀ ਸੂਬੇ ਲਈ ਵੀ ਬਹੁਤ ਵੱਡਾ ਘਾਟਾ ਹੈ।ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਸਹਾਇਤਾ ਰਾਸ਼ੀ ‘ਚੋਂ ਇੱਕ-ਇੱਕ ਕਰੋੜ ਐਕਸ-ਗ੍ਰੇਸ਼ੀਆਂ ਅਤੇ ਇਸਦੇ ਨਾਲ ਹੀ ਇੱਕ-ਇੱਕ ਕਰੋੜ ਰੁਪਏ ਐੱਚ.ਡੀ.ਐੱਫ਼.ਸੀ. ਬੈਂਕ ਵੱਲੋਂ ਬੀਮੇ ਦੀ ਅਦਾਇਗੀ ਕੀਤੀ ਜਾਵੇਗੀ।ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਸਾਡਾ ਮਾਣ ਹੈ ਤੇ ਸਾਡੇ ਬਹਾਦਰ ਜਵਾਨਾਂ ਦੇ ਨਾਲ ਅਸੀ ਹਮੇਸ਼ਾਂ ਖੜ੍ਹੇ ਹਾਂ।