Connect with us

Hoshiarpur

ਮੁਕੇਰੀਆ ਸੜਕ ਹਾਦਸੇ ਵਿੱਚ ਮਰਨ ਵਾਲਿਆ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਵੇਗੀ ਇੱਕ ਕਰੋੜ ਦੀ ਸਹਾਇਤਾ ਰਾਸ਼ੀ

Published

on

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਐਲਾਨ

ਮੁਕੇਰੀਆਂ (ਦਿਵਿਆ ਸਵੇਰਾ) ਮੁਕੇਰੀਆਂ ਬੁੱਧਵਾਰ ਨੂੰ ਹੁਸ਼ਿਆਰਪੁਰ ਨਜਦੀਕ ਹੋਏ ਸੜ੍ਹਕ ਹਾਦਸੇ ‘ਚ ਪੁਲਿਸ ਮੁਲਾਜ਼ਮਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਸੜਕ ਹਾਦਸੇ ‘ਚ ਮੁਲਾਜਮਾਂ ਦੀ ਮੌਤ ਹੋਣੀ ਹੀ ਦੁਖਦਾਈ ਗੱਲ ਹੈ ਅਤੇ ਜਿੱਥੇ ਇਹ ਘਟਨਾ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਉਥੇ ਹੀ ਸੂਬੇ ਲਈ ਵੀ ਬਹੁਤ ਵੱਡਾ ਘਾਟਾ ਹੈ।ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਸਹਾਇਤਾ ਰਾਸ਼ੀ ‘ਚੋਂ ਇੱਕ-ਇੱਕ ਕਰੋੜ ਐਕਸ-ਗ੍ਰੇਸ਼ੀਆਂ ਅਤੇ ਇਸਦੇ ਨਾਲ ਹੀ ਇੱਕ-ਇੱਕ ਕਰੋੜ ਰੁਪਏ ਐੱਚ.ਡੀ.ਐੱਫ਼.ਸੀ. ਬੈਂਕ ਵੱਲੋਂ ਬੀਮੇ ਦੀ ਅਦਾਇਗੀ ਕੀਤੀ ਜਾਵੇਗੀ।ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਸਾਡਾ ਮਾਣ ਹੈ ਤੇ ਸਾਡੇ ਬਹਾਦਰ ਜਵਾਨਾਂ ਦੇ ਨਾਲ ਅਸੀ ਹਮੇਸ਼ਾਂ ਖੜ੍ਹੇ ਹਾਂ।

5/5 - (1 vote)
Continue Reading
Click to comment

Leave a Reply

Your email address will not be published. Required fields are marked *

Hoshiarpur

ਹਾਦਸੇ ਤੋਂ ਬਾਅਦ ਲੱਗੀ ਕਾਰ ਨੂੰ ਅੱਗ ‘ਚ 5 ਜਣੇ ਜਿੰਦਾ ਸੜੇ

Published

on

ਹੁਸ਼ਿਆਰਪੁਰ ਦੇ ਕਸਬਾ ਦਸੂਹਾ :-ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਣ ਨਾਲ 5 ਲੋਕਾਂ ਦੀ ਹੋਈ ਮੌਤ

ਹੁਸ਼ਿਆਰਪੁਰ ਦੇ ਕਸਬਾ ਦਸੂਹਾ :-ਹੁਸ਼ਿਆਰਪੁਰ/ਦਿਵਿਆ ਸਵੇਰਾ

ਦੇਰ ਰਾਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਬਾਹਰਵਾਰ ਐਮਾ ਮਾਂਗਟ ਅਤੇ ਉੱਚੀ ਬਸੀ ਵਿਚਕਾਰ ਇਕ ਭਿਆਨਕ ਸੜਕ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ।
ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਹਾਦਸੇ ਦੌਰਾਨ ਕੈਂਟਰ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ।

(more…)

Rate this post
Continue Reading

Crime

ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਲਈ ਜੱਸਾ ਹੁਸ਼ਿਆਰਪੁਰੀਏ ਗਰੁੱਪ ਆਇਆ ਸਾਹਮਣੇ

Published

on

ਸੋਸ਼ਲ ਮੀਡੀਆ ਤੇ ਪੰਜਾਬੀ ਗਾਇਕ ਕਰਨ ਔਜਲੇ ਤੇ ਸ਼ੈਰੀ ਮਾਨ ਨੂੰ ਸਬਕ ਸਿਖਾਉਣ ਦੀ ਕਹੀ ਗੱਲ

ਹੁਸ਼ਿਆਰਪੁਰ 29 ਅਪ੍ਰੈਲ ਦਿਵਿਆ ਸਵੇਰਾ
ਪੰਜਾਬੀ ਗਾਇਕ ਸਿੱਧੂ ਮੂਸੇਵਲਾ ਦੀ ਮੌਤ ਨੂੰ ਤਕਰੀਬਨ ਇਕ ਸਾਲ ਤਕ ਦਾ ਸਮਾਂ ਹੋਣ ਵਾਲਾ ਹੋ ਚੁੱਕਾ ਹੈ, ਪਰ ਉਸਦੇ ਮਾਸਟਰ ਮਾਇੰਡ ਕਾਤਲ ਹਲੇ ਵੀ ਪੁਲਿਸ ਗ੍ਰਿਫਤ ਚੋਂ ਫਰਾਰ ਚੱਲ ਰਹੇ ਹਨ। ਜਿਨਾਂ ਨੂੰ ਪੰਜਾਬ ਪੁਲਿਸ ਫੜਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ। ਪਰ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਲਈ ਹੁਸ਼ਿਆਰਪੁਰ ਤੋਂ ਇਕ ਜੱਸਾ ਨਾਮ ਦਾ ਇੱਕ ਗਰੁੱਪ ਸਾਹਮਣੇ ਆਇਆ ਹੈ। ਜਿਸ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਫ ਜ਼ਾਹਿਰ ਕੀਤਾ ਹੈ ਕਿ ਸਿੱਧੂ ਦੀ ਮੌਤ ਵਿੱਚ ਜਿਸ ਦਾ ਵੀ ਹੱਥ ਹੋਵੇਗਾ ਉਸ ਨੂੰ  ਕਿਸੇ ਵੀ ਕਿਸਮ ਤੇ ਬਖਸ਼ਿਆ ਨਹੀਂ ਜਾਵੇਗਾ। ਜਿੱਥੇ ਇੱਕ ਕਰਨ ਔਜਲੇ ਦੀ ਪੋਸਟ ਵੀ ਸਾਂਝੀ ਕੀਤੀ ਗਈ ਜਿਸ ਵਿੱਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਨੱਚ ਰਿਹਾ ਹੈ। ਜੋ ਕੁਝ ਦਿਨਾ ਤੋਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਬਾਰੇ ਕਰਨ ਔਜਲੇ ਨੇ ਇਕ ਪੋਸਟ ਪਾ ਕੇ ਸਪਸ਼ਟੀਕਰਨ ਵੀ ਦਿੱਤਾ ਕਿ ਉਹ ਸ਼ੋਅ ਕਰਨ ਲਈ ਗਿਆ ਸੀ ਪਰ ਉਸ ਦਾ ਲਾਰੈਂਸ ਬਿਸ਼ਨੋਈ ਦੇ ਭਰਾ ਨਾਲ ਕੋਈ ਸਬੰਧ ਨਹੀਂ ਹੈ। ਦੂਜੇ ਪਾਸੇ ਜੱਸਾ ਗਰੁੱਪ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਇਨਸਾਫ ਦਿਵਾਉਣ ਦੀ ਵੀ ਗੱਲ ਕਹੀ ਹੈ। ਵਿਦੇਸ਼ ਬੈਠੇ ਗੋਲਡੀ ਬਰਾੜ ਵੱਲੋਂ ਗੈਂਗਸਟਰ ਕੌਸ਼ਲ ਚੌਧਰੀ ਨੂੰ ਮਾਰਨ ਦੀ ਜੋ ਧਮਕੀ ਦਿੱਤੀ ਗਈ ਸੀ, ਉਸ ਦੇ ਜਵਾਬ ਵਿੱਚ ਜੱਸਾ ਗਰੁੱਪ ਨੇ ਕਿਹਾ ਕਿ ਕੌਸ਼ਲ ਚੌਧਰੀ ਨੂੰ ਮਾਰਨਾਂ ਤਾਂ ਦੂਰ ਦੀ ਗੱਲ ਹੈ ਉਸ ਵੱਲ ਕੋਈ ਦੇਖ ਵੀ ਨਾ ਲਵੇ। ਬਾਕੀ ਦੂਜੇ ਪਾਸੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀ ਇਸ ਪੋਸਟ ਦੀ ਜਾਂਚ ਕਰ ਰਹੇ ਹਨ।
Rate this post
Continue Reading
Advertisement

ਸਬੰਧਤ ਖ਼ਬਰਾਂ

Crime11 months ago

ਕਤਲ ਕੇਸ ‘ਚ ਲੋੜੀਂਦੇ ਦੋ ਮੁਲਜਮਾਂ ਕੋਲੋਂ ਬਰਾਮਦ ਹੋਇਆ ਕਰੋੜਾਂ ਰੁਪਏ ਮੁੱਲ ਦਾ ਚਿੱਟਾ

Post Views: 467 ਨਜਾਇਜ਼ ਅਸਲੇ ਤੇ ਕਰੇਟਾ ਕਾਰ ਸਣੇ ਚੜ੍ਹੇ ਕ੍ਰਾਈਮ ਬ੍ਰਾਂਚ ਟੀਮ ਦੇ ਹੱਥੇ ਲੁਧਿਆਣਾ 27 ਅਪ੍ਰੈਲ (ਪ੍ਰਭਜੋਤ ਸਿੰਘ...

Crime11 months ago

ਸਪੈਸ਼ਲ ਸੈੱਲ ਦੀ ਟੀਮ ਨੇ ਚੋਰੀਸ਼ੁਦਾ ਮੋਟਰਸਾਈਕਲਾ ਸਣੇ ਦੋ ਨੂੰ ਕੀਤਾ ਕਾਬੂ

Post Views: 374 ਫੜੇ ਗਏ ਦੋਸ਼ੀਆਂ ਪਾਸੋਂ 8 ਮੋਟਰ ਸਾਈਕਲ ਵੀ ਕੀਤੇ ਬਰਾਮਦ ਲੁਧਿਆਣਾ 26 ਅਪ੍ਰੈਲ (ਦਿਵਿਆ ਸਵੇਰਾ) ਲੁਧਿਆਣਾ ਕਮਿਸ਼ਨਰੇਟ...

Entertainment12 months ago

ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਨਹਿਰੂ ਸਿਧਾਂਤ ਕੇਂਦਰ ਵਿਖੇ ਆਪਣੀ 20ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ

Post Views: 319 ਲੁਧਿਆਣਾ/ਦਿਵਿਆ ਸਵੇਰਾ ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਨਹਿਰੂ ਸਿਧਾਂਤ ਕੇਂਦਰ ਵਿਖੇ ਆਪਣੀ 20ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਅੰਦਾਜ਼ ਵਿੱਚ...

Patiala12 months ago

ਆਸਰਾ ਵਿਖੇ ਮਨਾਈ ਗਈ ਡਾ. ਬੀ. ਆਰ. ਅੰਬੇਦਕਰ ਜੈਯੰਤੀ

Post Views: 350 ਭਵਾਨੀਗੜ੍ਹ 15 ਅਪ੍ਰੈਲ (ਦਿਵਿਆ ਸਵੇਰਾ) ਆਸਰਾ ਕਾਲਜ ਜੋ ਕਿ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ ਤੇ ਸਥਿਤ ਹੈ, ਵਿਖੇ ਡਾ....

Education1 year ago

ਸਰਕਾਰੀ ਸਕੂਲਾਂ ‘ਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਸਫਲ ਆਯੋਜਨ

Post Views: 412 ਬੱਚਿਆਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਵਿਧਾਇਕ ਸਹਿਬਾਨਾਂ ਵੱਲੋਂ ਪੀ.ਟੀ.ਐਮ. ‘ਚ ਸ਼ਿਰਕਤ ਲੁਧਿਆਣਾ, (ਦਿਵਿਆ ਸਵੇਰਾ) – ਪੰਜਾਬ...

Crime2 years ago

ਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ

Post Views: 969 ਈ.ਡੀ ਤੱਕ ਦੀਆਂ ਨਜ਼ਰਾਂ ਬੀਬਾ ਸਾਹਿਬਾ ਦੀ ਕਰ ਰਹੀਆਂ ਸਨ ਤਲਾਸ਼ ਚੰਡੀਗੜ੍ਹ ਸਣੇ ਬਾਕੀ ਰਾਜਾਂ ਦੀ ਪੁਲਿਸ...

Crime2 years ago

ਦਿਹਾੜੀ ‘ਤੇ ਕੰਮ ਕਰਨ ਵਾਲਾ ਮਜ਼ਦੂਰ ਬਣਿਆ ਨਸ਼ਾ ਤਸਕਰ, 5 ਕਿਲੋਗ੍ਰਾਮ ਗਾਂਜਾ ਬਰਾਮਦ

Post Views: 746 ਲੁਧਿਆਣਾ 3 ਅਪ੍ਰੈਲ (ਸ਼ੰਕਰ ਕੁਮਾਰ) ਅਗਾਮੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ...

Crime2 years ago

ਐਂਟੀ ਨਾਰਕੋਟਿਕਸ ਸੈਲ-1 ਦੀ ਪੁਲਿਸ ਨੂੰ ਮਿਲੀ ਲੱਖਾਂ ਰੁਪਏ ਮੁੱਲ ਦੀ ਹੈਰੋਇਨ

Post Views: 681 8 ਹਜ਼ਾਰ ਦੀ ਡਰੱਗ ਮਨੀ, 25 ਖਾਲੀ ਮੋਮੀ ਲਿਫਾਫੇ ਸਣੇ ਇੱਕ ਇਲੈਕਟ੍ਰੋਨਿਕ ਕੰਡਾ ਕੀਤਾ ਬਰਾਮਦ ਲੁਧਿਆਣਾ 3...

Crime2 years ago

ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ

Post Views: 1,965 ਛੇ ਸਾਲ ਪਹਿਲਾਂ ਹੋਇਆ ਸੀ ਮਾਮਲਾ ਦਰਜ ਲੁਧਿਆਣਾ 2 ਅਪ੍ਰੈਲ (ਅਮ੍ਰਿਤਪਾਲ ਸਿੰਘ ਸੋਨੂੰ) ਥਾਣਾ ਡਵੀਜਨ ਨੰ.ਛੇ ਦੇ...

Hoshiarpur2 years ago

ਹਾਦਸੇ ਤੋਂ ਬਾਅਦ ਲੱਗੀ ਕਾਰ ਨੂੰ ਅੱਗ ‘ਚ 5 ਜਣੇ ਜਿੰਦਾ ਸੜੇ

Post Views: 702 ਹੁਸ਼ਿਆਰਪੁਰ ਦੇ ਕਸਬਾ ਦਸੂਹਾ :-ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਣ ਨਾਲ 5 ਲੋਕਾਂ ਦੀ ਹੋਈ ਮੌਤ ਹੁਸ਼ਿਆਰਪੁਰ...

Trending

You cannot copy content of this page

error: Content is protected !!