Ropar-Nawanshahar
ਕਾਠਗੜ੍ਹ ‘ਚ ਈਦ-ਉਲ-ਫ਼ਿਤਰ ਦਾ ਤਿਉਹਾਰ ਪਿਆਰ ਨਾਲ ਮਨਾਇਆ ਗਿਆ
ਕਾਠਗੜ੍ਹ, 22 ਅਪ੍ਰੈਲ (ਦਿਵਿਆ ਸਵੇਰਾ )
ਅੱਜ ਕਾਠਗੜ ਦੀ ਉਮਰ ਰਜ਼ਾ ਜਾਮਾ ਮਸਜਿਦ ਵਿਖੇ ਮੌਲਵੀ ਐਸ ਏ ਫਾਰੂਕੀ ਦੀ ਅਗਵਾਈ ਵਿਚ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦਾ ਤਿਉਹਾਰ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਸਭ ਤੋਂ ਪਹਿਲਾਂ ਮੌਲਵੀ ਸਾਹਿਬ ਵੱਲੋਂ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ ਗਈ ਅਤੇ ਮੁਲਕ ਦੀ ਸ਼ਾਂਤੀ ਵਾਸਤੇ ਦੁਆ ਕੀਤੀ ਗਈ ਉਪਰੰਤ ਇੱਕ ਦੂਜੇ ਦੇ ਗਲ ਮਿਲ ਕੇ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵੱਡੀ ਸੰਖਿਆ ਵਿਚ ਇਕੱਤਰ ਹੋਏ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਮੌਲਵੀ ਐੱਸ.ਏ ਫਾਰੂਕੀ ਨੇ ਕਿਹਾ ਕਿ ਹਿੰਦੂ, ਮੁਸਲਿਮ, ਸਿੱਖ, ਇਸਾਈ ਭਾਈਚਾਰੇ ਦੇ ਆਪਸੀ ਪਿਆਰ ਨੂੰ ਹੋਰ ਵੀ ਮਜਬੂਤ ਹੋਣਾ ਚਾਹੀਦਾ ਹੈ ਤਾਂ ਕਿ ਸਾਡਾ ਮੁਲਕ ਤਰੱਕੀ ਦੀਆਂ ਬੁਲੰਦੀਆਂ ਵੱਲ ਵਧ ਸਕੇ। ਉਹਨਾਂ ਖੁਦਾ ਨੂੰ ਫਰਿਆਦ ਕਰਦਿਆਂ ਕਿਹਾ ਕਿ ਕਦੇ ਵੀ ਸਾਡੇ ਸਾਰੇ ਭਾਈਚਾਰਿਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਨਫਰਤ ਨਾ ਫੈਲੇ ਤੇ ਅਸੀਂ ਹਮੇਸ਼ਾ ਰਲ ਮਿਲ ਕੇ ਰਹੀਏ ਤੇ ਆਪਸੀ ਪਿਆਰ ਨੂੰ ਵਧਾਈਏ ।
ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਮਹਿੰਦੀ ਹਸਨ, ਅਸਗਰ ਹੁਸੈਨ, ਖਲੀਲ ਅਹਿਮਦ, ਰਿਹਾਨ ਅਲੀ, ਮੀਆਂ ਬਖ਼ਸ਼, ਫੁਰਕਾਨ ਅਲੀ, ਇਮਰਾਜ ਰਜ਼ਾ, ਮੁਹੰਮਦ ਹਨੀਫ਼, ਸ਼ਬੀਰ ਤੋਂ ਇਲਾਵਾ ਹਿੰਦੂ ਭਾਈਚਾਰੇ ਵੱਲੋਂ ਸੁਭਾਸ਼ ਭਾਟੀਆ, ਸਤੀਸ਼ ਸ਼ਰਮਾ, ਰਾਜੇਸ਼ ਸ਼ਰਮਾ, ਅਜੀਤ ਰਾਮ, ਬਾਬਾ ਸਖੀ ਰਾਮ ਜੀ, ਹਰਦਿਆਲ ਚੰਦ, ਸਰਪੰਚ ਕ੍ਰਿਸ਼ਨ ਕੁਮਾਰ, ਸਰਪੰਚ ਗੁਰਨਾਮ ਸਿੰਘ ਚਾਹਲ, ਨੰਬਰਦਾਰ ਅਵਤਾਰ ਸਿੰਘ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਹ ਸਾਰਾ ਪ੍ਰੋਗਰਾਮ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਦੀ ਦੇਖ ਰੇਖ ਵਿੱਚ ਨੇਪਰੇ ਚੜ੍ਹਿਆ।