Connect with us

Ropar-Nawanshahar

ਕਾਠਗੜ੍ਹ ‘ਚ ਈਦ-ਉਲ-ਫ਼ਿਤਰ ਦਾ ਤਿਉਹਾਰ ਪਿਆਰ ਨਾਲ ਮਨਾਇਆ ਗਿਆ

Published

on

ਕਾਠਗੜ੍ਹ, 22 ਅਪ੍ਰੈਲ (ਦਿਵਿਆ ਸਵੇਰਾ )

ਅੱਜ ਕਾਠਗੜ ਦੀ ਉਮਰ ਰਜ਼ਾ ਜਾਮਾ ਮਸਜਿਦ ਵਿਖੇ ਮੌਲਵੀ ਐਸ ਏ ਫਾਰੂਕੀ ਦੀ ਅਗਵਾਈ ਵਿਚ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦਾ ਤਿਉਹਾਰ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਸਭ ਤੋਂ ਪਹਿਲਾਂ ਮੌਲਵੀ ਸਾਹਿਬ ਵੱਲੋਂ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ ਗਈ ਅਤੇ ਮੁਲਕ ਦੀ ਸ਼ਾਂਤੀ ਵਾਸਤੇ ਦੁਆ ਕੀਤੀ ਗਈ ਉਪਰੰਤ ਇੱਕ ਦੂਜੇ ਦੇ ਗਲ ਮਿਲ ਕੇ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵੱਡੀ ਸੰਖਿਆ ਵਿਚ ਇਕੱਤਰ ਹੋਏ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਮੌਲਵੀ ਐੱਸ.ਏ ਫਾਰੂਕੀ ਨੇ ਕਿਹਾ ਕਿ ਹਿੰਦੂ, ਮੁਸਲਿਮ, ਸਿੱਖ, ਇਸਾਈ ਭਾਈਚਾਰੇ ਦੇ ਆਪਸੀ ਪਿਆਰ ਨੂੰ ਹੋਰ ਵੀ ਮਜਬੂਤ ਹੋਣਾ ਚਾਹੀਦਾ ਹੈ ਤਾਂ ਕਿ ਸਾਡਾ ਮੁਲਕ ਤਰੱਕੀ ਦੀਆਂ ਬੁਲੰਦੀਆਂ ਵੱਲ ਵਧ ਸਕੇ। ਉਹਨਾਂ ਖੁਦਾ ਨੂੰ ਫਰਿਆਦ ਕਰਦਿਆਂ ਕਿਹਾ ਕਿ ਕਦੇ ਵੀ ਸਾਡੇ ਸਾਰੇ ਭਾਈਚਾਰਿਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਨਫਰਤ ਨਾ ਫੈਲੇ ਤੇ ਅਸੀਂ ਹਮੇਸ਼ਾ ਰਲ ਮਿਲ ਕੇ ਰਹੀਏ ਤੇ ਆਪਸੀ ਪਿਆਰ ਨੂੰ ਵਧਾਈਏ ।
ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਮਹਿੰਦੀ ਹਸਨ, ਅਸਗਰ ਹੁਸੈਨ, ਖਲੀਲ ਅਹਿਮਦ, ਰਿਹਾਨ ਅਲੀ, ਮੀਆਂ ਬਖ਼ਸ਼, ਫੁਰਕਾਨ ਅਲੀ, ਇਮਰਾਜ ਰਜ਼ਾ, ਮੁਹੰਮਦ ਹਨੀਫ਼, ਸ਼ਬੀਰ ਤੋਂ ਇਲਾਵਾ ਹਿੰਦੂ ਭਾਈਚਾਰੇ ਵੱਲੋਂ ਸੁਭਾਸ਼ ਭਾਟੀਆ, ਸਤੀਸ਼ ਸ਼ਰਮਾ, ਰਾਜੇਸ਼ ਸ਼ਰਮਾ, ਅਜੀਤ ਰਾਮ, ਬਾਬਾ ਸਖੀ ਰਾਮ ਜੀ, ਹਰਦਿਆਲ ਚੰਦ, ਸਰਪੰਚ ਕ੍ਰਿਸ਼ਨ ਕੁਮਾਰ, ਸਰਪੰਚ ਗੁਰਨਾਮ ਸਿੰਘ ਚਾਹਲ, ਨੰਬਰਦਾਰ ਅਵਤਾਰ ਸਿੰਘ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਹ ਸਾਰਾ ਪ੍ਰੋਗਰਾਮ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਦੀ ਦੇਖ ਰੇਖ ਵਿੱਚ ਨੇਪਰੇ ਚੜ੍ਹਿਆ।

Rate this post

Politics

ਨੰਗਲ ਭਾਖੜਾ ਮਜ਼ਦੂਰ ਸੰਗ ਇੰਟਕ ਦੀ ਜਿੱਤੀ ਚੋਣ, ਬਣੇ ਪ੍ਧਾਨ ਸਤਨਾਮ ਸਿੰਘ ਲਾਦੀ

Published

on

ਕਾਠਗੜ੍ਹ 27 ਅਪ੍ਰੈਲ (ਦਿਵਿਆ ਸਵੇਰਾ)
ਨੰਗਲ ਭਾਖੜਾ ਮਜਦੂਰ ਸੰਗ ਇੰਟਕ ਦੀ ਚੋਣ ਜਿੱਤੀ ਬਣੇ ਪ੍ਧਾਨ ਸਤਨਾਮ ਸਿੰਘ ਲਾਦੀ ਨੂੰ ਲੱਖ ਲੱਖ ਵਧਾਈਆਂ ਸਤਨਾਮ ਸਿੰਘ ਲਾਦੀ ਦਾ ਪਿੱਛਲਾ ਪਿੰਡ ਥੋਪੀਆਂ ਹੈ ਜੋ ਬਲਾਚੌਰ ਤਹਿਸੀਲ ਵਿੱਚ ਹੈ ਵੀਰ ਸਤਨਾਮ ਸਿੰਘ ਨੇ ਜਿੱਥੇ ਅਪਣੇ ਪਿੰਡ ਦਾ ਨਾਮ ਰੋਸਨ ਕੀਤਾ ਉੱਥੇ ਬਲਾਚੌਰ ਤਹਿਸੀਲ ਦਾ ਵੀ ਨਾਮ ਉੱਚਾ ਕੀਤਾ ਹੈ ਅਸੀਂ ਵਧਾਈਆਂ ਦਿੰਦੇ ਹਾ ਵੀਰ ਸਤਨਾਮ ਸਿੰਘ ਲਾਦੀ ਜੀ ਨੂੰ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਜਿੰਨਾ ਦਿਨ ਰਾਤ ਮਿਹਨਤ ਨਾਲ ਇਹ ਚੋਣ ਜਿੱਤ ਪ੍ਰਾਪਤ ਕੀਤੀ ਹੈ ਵਧਾਈਆਂ ਦੇਣ ਵਾਲੇ ਪ੍ਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਸੰਜੀਵ ਸੋਨੂੰ ਤੇਲੁ ਰਾਮ ਸੁਖਦੇਵ ਬੋਬੀ ਗੁਰਦੀਪ ਘਈ ਹੰਸ ਰਾਜ ਸੱਤਪਾਲ ਸੰਧੂ ਦੋਲਤ ਰਾਮ ਸਰਪੰਚ ਦਲੀਪ ਚੰਦ ਦੇਵ ਰਾਜ ਭੋਲੇਵਾਲ ਪੋਲਾ ਰਾਮ ਟੌਂਸਾ ਰਵੀ ਸੰਕਰ ਇਨ੍ਹਾਂ ਸਭ ਨੇ ਖੁਸ਼ੀ ਮਨਾਈ ਹੈ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਅੱਗੇ ਵੀ ਮਜਦੂਰਾਂ ਦੀਆਂ ਸਾਰੀਆਂ ਸਮਸਿਆ ਪਹਿਲ ਦੇ ਅਧਾਰ ਤੇ ਹੱਲ ਕਰਨ ਗੇ

Rate this post
Continue Reading

Doaba

ਮੈਡੀਕਲ ਪ੍ਰੈਕਟੀਸ਼ਨਰਜ ਐਸੋਸ਼ੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ

Published

on

ਬਲਾਚੌਰ 21 ਅਪ੍ਰੈਲ (ਦਿਵਿਆ ਸਵੇਰਾ)
ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ਐਸੋਸੀਏਸ਼ਨ ਰਜਿ 295 ਪੰਜਾਬ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਡਾਕਟਰ ਮਨੋਹਰ ਲਾਲ ਟਕਾਰਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਬਲਾਕ ਬਲਾਚੌਰ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਤੇ ਸਟੇਟ ਚੇਅਰਮੈਨ ਡਾਕਟਰ ਦਿਲਦਾਰ ਸਿੰਘ, ਬਲਾਕ ਚੇਅਰਮੈਨ ਡਾਕਟਰ ਮਨੋਹਰ ਲਾਲ, ਬਲਾਕ ਬਲਾਚੌਰ ਦੇ ਪ੍ਰਧਾਨ ਡਾ ਸਰਬਜੀਤ ਸਿੰਘ ਅਤੇ ਸਮੂਹ ਮੈਂਬਰਾਂ ਨੇ ਲੱਡੂ ਵੰਡੇ। ਉਹਨਾਂ ਨੂੰ ਨਮਨ ਕੀਤਾ। ਬਾਅਦ ਵਿੱਚ ਮੀਟਿੰਗ ਵਿੱਚ ਮਹੀਨੇ ਦੀ ਗਤੀ ਵਿਧੀਆਂ ਤੇ ਵੀਚਾਰ ਚਰਚਾ ਕੀਤੀ ਗਈ। ਪ੍ਰਧਾਨ ਡਾਕਟਰ ਸਰਬਜੀਤ ਸਿੰਘ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਪਣੀ ਸਾਫ਼ ਸੁਥਰੀ ਪਰੈਕਟਿਸ ਕਰਨੀ ਚਾਹੀਦੀ ਹੈ।ਇਹ ਮਨੁੱਖਤਾ ਦੀ ਸੇਵਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਕੋਰਸ ਦਾ ਪ੍ਰਬੰਧ ਕੀਤਾ ਜਾਵੇ। ਤਾਂ ਜੋ ਟ੍ਰੇਨਿੰਗ ਦਿੱਤੀ ਜਾਵੇ। ਬਾਕੀ ਬੁਲਾਰਿਆਂ ਨੇ ਵੀ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਚਾਰ ਰੱਖੇ। ਮੀਟਿੰਗ ਵਿੱਚ ਡਾਕਟਰ ਬਲਦੇਵ ਸਿੰਘ, ਡਾਕਟਰ ਸੁੱਚਾ ਸਿੰਘ,ਡਾ ਪਿੰਕਾ, ਡਾ ਭੁਪਿੰਦਰ ਸਿੰਘ, ਡਾ ਬਹਾਦਰ ਸਿੰਘ, ਡਾ ਨਰੇਸ਼, ਡਾ ਰਾਕੇਸ਼ ਜੋਸ਼ੀ, ਡਾ ਗਿਆਨ ਸਿੰਘ ਜਨਰਲ ਸਕੱਤਰ, ਡਾ ਹਰਜਿੰਦਰ ਸਿੰਘ ਕੈਸ਼ੀਅਰ, ਡਾ ਸ਼ਮਸ਼ੇਰ ਸਿੰਘ, ਡਾ ਹਰਭਜਨ, ਡਾ ਗੁਰਪ੍ਰੀਤ, ਡਾ ਦਰਬਾਰਾ ਸਿੰਘ, ਡਾ ਦਿਲਬਾਗ ਸਿੰਘ, ਡਾ ਗੁਰਵਿੰਦਰ, ਡਾ ਮਨਪ੍ਰੀਤ ਸਿੰਘ, ਡਾ ਅਮਰਨਾਥ, ਡਾ ਪ੍ਰੇਮ ਸਿੰਘ, ਡਾ ਪਰਮਜੀਤ ਸਿੰਘ, ਡਾ ਸਾਹਿਲ, ਆਦਿ ਸ਼ਾਮਲ ਹੋਏ।

Rate this post
Continue Reading

Health

ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਕੈਂਪ

Published

on

ਕਾਠਗੜ੍ਹ 21 ਅਪ੍ਰੈਲ (ਦਿਵਿਆ ਸਵੇਰਾ)

ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਟੌਂਸਾ ਵੱਲੋਂ ਪਿੰਡ ਕੰਗਣਾ ਬੇਟ ਵਿੱਚ ਸਿਹਤਮੰਦ ਬੱਚਿਆਂ ਦੀ ਪ੍ਰਤੀਯੋਗਤਾ ਲਈ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਕੰਗਣਾ ਬੇਟ ਦੇ ਪਹੁੰਚੇ 0 ਤੋਂ 3 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਕਾਰਡ ਚੈੱਕ ਕੀਤੇ ਗਏ ਕਿ ਕੀ ਉਨ੍ਹਾਂ ਦੀ ਉਮਰ ਅਨੁਸਾਰ ਜ਼ਰੂਰੀ ਟੀਕੇ ਲੱਗ ਚੁੱਕੇ ਹਨ । ਹੈਲਥ ਕੇਅਰ ਸੁਸਾਇਟੀ ਦੇ ਡਾ۔ ਰਮੇਸ਼ ਲਾਲ ਵੱਲੋਂ ਬੱਚਿਆਂ ਦੀਆਂ ਮਾਵਾਂ ਨੂੰ ਬੱਚਿਆਂ ਦੀ ਉਮਰ ਮੁਤਾਬਕ ਖੁਰਾਕ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਕੈਂਪ ਦੌਰਾਨ ਬੱਚਿਆਂ ਦਾ ਵਜ਼ਨ ਵੀ ਕੀਤਾ ਗਿਆ ਅਤੇ ਤਿੰਨ ਸਿਹਤਮੰਦ ਬੱਚਿਆਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਏ ਐਨ ਐਮ ਆਸ਼ਾ ਦੇਵੀ ਤੇ ਜਸਵਿੰਦਰ ਕੌਰ ਤੋਂ ਇਲਾਵਾ ਆਸ਼ਾ ਵਰਕਰ ਮੇਹਰ ਕੌਰ ਵੀ ਮੌਜੂਦ ਸਨ ।

Rate this post
Continue Reading
Advertisement

ਸਬੰਧਤ ਖ਼ਬਰਾਂ

Crime5 months ago

ਕਤਲ ਕੇਸ ‘ਚ ਲੋੜੀਂਦੇ ਦੋ ਮੁਲਜਮਾਂ ਕੋਲੋਂ ਬਰਾਮਦ ਹੋਇਆ ਕਰੋੜਾਂ ਰੁਪਏ ਮੁੱਲ ਦਾ ਚਿੱਟਾ

Post Views: 268 ਨਜਾਇਜ਼ ਅਸਲੇ ਤੇ ਕਰੇਟਾ ਕਾਰ ਸਣੇ ਚੜ੍ਹੇ ਕ੍ਰਾਈਮ ਬ੍ਰਾਂਚ ਟੀਮ ਦੇ ਹੱਥੇ ਲੁਧਿਆਣਾ 27 ਅਪ੍ਰੈਲ (ਪ੍ਰਭਜੋਤ ਸਿੰਘ...

Crime5 months ago

ਸਪੈਸ਼ਲ ਸੈੱਲ ਦੀ ਟੀਮ ਨੇ ਚੋਰੀਸ਼ੁਦਾ ਮੋਟਰਸਾਈਕਲਾ ਸਣੇ ਦੋ ਨੂੰ ਕੀਤਾ ਕਾਬੂ

Post Views: 136 ਫੜੇ ਗਏ ਦੋਸ਼ੀਆਂ ਪਾਸੋਂ 8 ਮੋਟਰ ਸਾਈਕਲ ਵੀ ਕੀਤੇ ਬਰਾਮਦ ਲੁਧਿਆਣਾ 26 ਅਪ੍ਰੈਲ (ਦਿਵਿਆ ਸਵੇਰਾ) ਲੁਧਿਆਣਾ ਕਮਿਸ਼ਨਰੇਟ...

Entertainment5 months ago

ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਨਹਿਰੂ ਸਿਧਾਂਤ ਕੇਂਦਰ ਵਿਖੇ ਆਪਣੀ 20ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ

Post Views: 132 ਲੁਧਿਆਣਾ/ਦਿਵਿਆ ਸਵੇਰਾ ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਨਹਿਰੂ ਸਿਧਾਂਤ ਕੇਂਦਰ ਵਿਖੇ ਆਪਣੀ 20ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਅੰਦਾਜ਼ ਵਿੱਚ...

Patiala5 months ago

ਆਸਰਾ ਵਿਖੇ ਮਨਾਈ ਗਈ ਡਾ. ਬੀ. ਆਰ. ਅੰਬੇਦਕਰ ਜੈਯੰਤੀ

Post Views: 181 ਭਵਾਨੀਗੜ੍ਹ 15 ਅਪ੍ਰੈਲ (ਦਿਵਿਆ ਸਵੇਰਾ) ਆਸਰਾ ਕਾਲਜ ਜੋ ਕਿ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ ਤੇ ਸਥਿਤ ਹੈ, ਵਿਖੇ ਡਾ....

Education6 months ago

ਸਰਕਾਰੀ ਸਕੂਲਾਂ ‘ਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਸਫਲ ਆਯੋਜਨ

Post Views: 201 ਬੱਚਿਆਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਵਿਧਾਇਕ ਸਹਿਬਾਨਾਂ ਵੱਲੋਂ ਪੀ.ਟੀ.ਐਮ. ‘ਚ ਸ਼ਿਰਕਤ ਲੁਧਿਆਣਾ, (ਦਿਵਿਆ ਸਵੇਰਾ) – ਪੰਜਾਬ...

Crime1 year ago

ਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ

Post Views: 792 ਈ.ਡੀ ਤੱਕ ਦੀਆਂ ਨਜ਼ਰਾਂ ਬੀਬਾ ਸਾਹਿਬਾ ਦੀ ਕਰ ਰਹੀਆਂ ਸਨ ਤਲਾਸ਼ ਚੰਡੀਗੜ੍ਹ ਸਣੇ ਬਾਕੀ ਰਾਜਾਂ ਦੀ ਪੁਲਿਸ...

Crime1 year ago

ਦਿਹਾੜੀ ‘ਤੇ ਕੰਮ ਕਰਨ ਵਾਲਾ ਮਜ਼ਦੂਰ ਬਣਿਆ ਨਸ਼ਾ ਤਸਕਰ, 5 ਕਿਲੋਗ੍ਰਾਮ ਗਾਂਜਾ ਬਰਾਮਦ

Post Views: 631 ਲੁਧਿਆਣਾ 3 ਅਪ੍ਰੈਲ (ਸ਼ੰਕਰ ਕੁਮਾਰ) ਅਗਾਮੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ...

Crime1 year ago

ਐਂਟੀ ਨਾਰਕੋਟਿਕਸ ਸੈਲ-1 ਦੀ ਪੁਲਿਸ ਨੂੰ ਮਿਲੀ ਲੱਖਾਂ ਰੁਪਏ ਮੁੱਲ ਦੀ ਹੈਰੋਇਨ

Post Views: 549 8 ਹਜ਼ਾਰ ਦੀ ਡਰੱਗ ਮਨੀ, 25 ਖਾਲੀ ਮੋਮੀ ਲਿਫਾਫੇ ਸਣੇ ਇੱਕ ਇਲੈਕਟ੍ਰੋਨਿਕ ਕੰਡਾ ਕੀਤਾ ਬਰਾਮਦ ਲੁਧਿਆਣਾ 3...

Crime1 year ago

ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ

Post Views: 1,374 ਛੇ ਸਾਲ ਪਹਿਲਾਂ ਹੋਇਆ ਸੀ ਮਾਮਲਾ ਦਰਜ ਲੁਧਿਆਣਾ 2 ਅਪ੍ਰੈਲ (ਅਮ੍ਰਿਤਪਾਲ ਸਿੰਘ ਸੋਨੂੰ) ਥਾਣਾ ਡਵੀਜਨ ਨੰ.ਛੇ ਦੇ...

Hoshiarpur2 years ago

ਹਾਦਸੇ ਤੋਂ ਬਾਅਦ ਲੱਗੀ ਕਾਰ ਨੂੰ ਅੱਗ ‘ਚ 5 ਜਣੇ ਜਿੰਦਾ ਸੜੇ

Post Views: 568 ਹੁਸ਼ਿਆਰਪੁਰ ਦੇ ਕਸਬਾ ਦਸੂਹਾ :-ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਣ ਨਾਲ 5 ਲੋਕਾਂ ਦੀ ਹੋਈ ਮੌਤ ਹੁਸ਼ਿਆਰਪੁਰ...

Trending

You cannot copy content of this page

error: Content is protected !!