Amritsar
ਸੀ.ਆਈ.ਏ ਸਟਾਫ਼ ਅੰਮ੍ਰਿਤਸਰ ਵੱਲੋਂ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਅਤੇ ਸਤਨਾਮ ਸਿੰਘ ਉਰਫ ਸੱਤਾ ਦੇ 2 ਗੁਰਗੇ ਕਾਬੂ
ਅੰਮ੍ਰਿਤਸਰ 1 ਮਈ ( ਰਣਜੀਤ ਸਿੰਘ ਮਸੌਣ)
ਅਭੀਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਹਰਮਿੰਦਰ ਸਿੰਘ ਉਰਫ਼ ਕਿਸ਼ਨ ਵਾਸੀ ਸੂਰਤਾਂ ਸਿੰਘ ਕਲੋਨੀ ਨਰੈਣਗੜ੍ਹ, ਛੇਹਰਟਾ, ਅੰਮ੍ਰਿਤਸਰ ਦੇ ਬਿਆਨ ਦਰਜ਼ ਰਜਿਸਟਰ ਹੋਇਆ ਕਿ ਮਿਤੀ 22-04-2023 ਨੂੰ ਰਾਤ ਕਰੀਬ 9:00 ਵਜ਼ੇ, ਆਪਣੇ ਘਰ ਵਿੱਚ ਸੀ ਤਾਂ ਅਚਾਨਕ ਗਲੀ ਵਿੱਚ ਗੋਲੀ ਚੱਲਣ ਦੀ ਅਵਾਜ਼ ਸੁਣੀ ਤੇ ਗਲੀ ਵਿੱਚ ਚੈਕ ਕੀਤਾ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਤੇ ਸਵਾਰ ਤਿੰਨ ਨੌਜ਼ਵਾਨਾਂ ਵੱਲੋਂ ਉਸਦੀ ਕਾਰ ਤੇ ਗੋਲੀਆਂ ਮਾਰੀਆਂ ਗਈਆਂ ਹਨ। ਜਿਸਤੇ ਮੁਕੱਦਮਾਂ ਨੰਬਰ 75 ਮਿਤੀ 23-04-2023 ਜੁਰਮ 336/34 IPC, ਵਾਧਾ ਜੁਰਮ 120-B/148/149 IPC, 25/27/54/59 Arms Act, ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਰਜਿਸਟਰ ਕੀਤਾ ਗਿਆ।
ਇਸ ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਪਰ ਗੁਰਿੰਦਰਪਾਲ ਸਿੰਘ ਨਾਗਰਾ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ, ਸੀ.ਆਈ.ਏ ਸਟਾਫ਼ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ 2 ਦੋਸ਼ੀ ਜੋਬਨਜੀਤ ਸਿੰਘ ਉਰਫ਼ ਜੋਬਨ ਪੁੱਤਰ ਕੰਵਲਜੀਤ ਸਿੰਘ ਵਾਸੀ ਪਿੰਡ ਕੋਲੋਵਾਲ, ਥਾਣਾ ਲੋਪੋਕੇ ਅਮ੍ਰਿਤਸਰ ਦਿਹਾਤੀ ਅਤੇ ਜੋਗਿੰਦਰ ਸਿੰਘ ਉਰਫ਼ ਰਿੰੰਕੂ ਪੁੱਤਰ ਸਤਿੰਦਰ ਸਿੰਘ ਵਾਸੀ ਮਕਾਨ ਨੰਬਰ 214, ਗਲੀ 4, ਨੇੜੇ ਗੁਰੂ ਅਮਰਦਾਸ ਕਲੌਨੀ, ਨਰੈੜਗੜ੍ਹ ਛੇਹਰਟਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋੋਂ 1 ਲੱਖ 2 ਹਜਾਰ ਰੂਪੈ (ਭਾਰਤੀ ਕਰੰਸੀ), 5 ਮੋਬਾਇਲ ਫੋਨ ਅਤੇ ਇੱਕ ਐਕਵਿਟਾ ਸਕੂਟੀ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਗੁਪਤ ਸੂਚਨਾਂ ਦੇ ਅਧਾਰ ਤੇ ਯੋਜਨਾਬੰਦ ਤਰੀਕੇ ਨਾਲ ਦੋਸ਼ੀ ਜੋਬਨਜੀਤ ਸਿੰਘ ਉਰਫ ਜੋਬਨ ਨੂੰ ਸਮੇਤ ਬਿਨਾਂ ਨੰਬਰੀ ਐਕਟਿਵਾ ਰੰਗ ਚਿੱਟਾ ਕਾਬੂ ਕਰਕੇ ਇਸਦੇ ਇੰਕਸਾਫ ਤੇ ਜੋਗਿੰਦਰ ਸਿੰਘ ਉਰਫ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਦੋਸ਼ੀ ਜੋਬਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆਂ ਕਿ ਇਹਨਾਂ ਵੱਲੋਂ ਲਖਬੀਰ ਸਿੰਘ ਉਰਡ ਲੰਡਾ ਵਾਸੀ ਹਰੀਕੇ, ਜਿਲ੍ਹਾ ਤਰਨ ਤਾਰਨ, ਹਾਲ ਵਾਸੀ (ਵਿਦੇਸ਼) ਅਤੇ ਰਵੀਸ਼ੇਰ ਸਿੰਘ ਹਾਲ ਵਾਸੀ ਪੁਤਰਗਾਲ, (ਵਿਦੇਸ਼) ਰਹਿੰਦੇ ਹਨ, ਦੇ ਕਹਿਣ ਤੇ ਜੋਬਨਜੀਤ ਸਿੰਘ ਉਰਫ ਜੋਬਨ, ਜੋਗਿੰਦਰ ਸਿੰਘ ਉਰਫ ਰਿੰਕੂ, ਸਤਨਾਮ ਸਿੰਘ ਉਰਫ ਸੱਤਾ ਅਤੇ 2 ਹੋਰ ਨਾਮਾਲੂਮ ਵਿਅਕਤੀ ਨੇ ਮਿਲ ਕੇ ਮੁਦੱਈ ਹਰਮਿੰਦਰ ਸਿੰਘ ਦੇ ਘਰ ਦੇ ਗਲੀ ਵਿੱਚ ਖੜੀ ਕਾਰ ਤੇ ਗੋਲੀਆਂ ਚਲਾਈਆਂ ਸਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਕਿ ਇਹਨਾਂ ਵੱਲੋਂ ਹੋਰ ਕਿਹੜੀਆਂ-2 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਮੁਕੱਦਮਾਂ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਸ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।