Amritsar
ਸੀ.ਆਈ.ਏ ਸਟਾਫ਼ ਅੰਮ੍ਰਿਤਸਰ ਵੱਲੋਂ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਅਤੇ ਸਤਨਾਮ ਸਿੰਘ ਉਰਫ ਸੱਤਾ ਦੇ 2 ਗੁਰਗੇ ਕਾਬੂ
ਅੰਮ੍ਰਿਤਸਰ 1 ਮਈ ( ਰਣਜੀਤ ਸਿੰਘ ਮਸੌਣ)
ਅਭੀਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਹਰਮਿੰਦਰ ਸਿੰਘ ਉਰਫ਼ ਕਿਸ਼ਨ ਵਾਸੀ ਸੂਰਤਾਂ ਸਿੰਘ ਕਲੋਨੀ ਨਰੈਣਗੜ੍ਹ, ਛੇਹਰਟਾ, ਅੰਮ੍ਰਿਤਸਰ ਦੇ ਬਿਆਨ ਦਰਜ਼ ਰਜਿਸਟਰ ਹੋਇਆ ਕਿ ਮਿਤੀ 22-04-2023 ਨੂੰ ਰਾਤ ਕਰੀਬ 9:00 ਵਜ਼ੇ, ਆਪਣੇ ਘਰ ਵਿੱਚ ਸੀ ਤਾਂ ਅਚਾਨਕ ਗਲੀ ਵਿੱਚ ਗੋਲੀ ਚੱਲਣ ਦੀ ਅਵਾਜ਼ ਸੁਣੀ ਤੇ ਗਲੀ ਵਿੱਚ ਚੈਕ ਕੀਤਾ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਤੇ ਸਵਾਰ ਤਿੰਨ ਨੌਜ਼ਵਾਨਾਂ ਵੱਲੋਂ ਉਸਦੀ ਕਾਰ ਤੇ ਗੋਲੀਆਂ ਮਾਰੀਆਂ ਗਈਆਂ ਹਨ। ਜਿਸਤੇ ਮੁਕੱਦਮਾਂ ਨੰਬਰ 75 ਮਿਤੀ 23-04-2023 ਜੁਰਮ 336/34 IPC, ਵਾਧਾ ਜੁਰਮ 120-B/148/149 IPC, 25/27/54/59 Arms Act, ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਰਜਿਸਟਰ ਕੀਤਾ ਗਿਆ।
ਇਸ ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਪਰ ਗੁਰਿੰਦਰਪਾਲ ਸਿੰਘ ਨਾਗਰਾ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ, ਸੀ.ਆਈ.ਏ ਸਟਾਫ਼ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ 2 ਦੋਸ਼ੀ ਜੋਬਨਜੀਤ ਸਿੰਘ ਉਰਫ਼ ਜੋਬਨ ਪੁੱਤਰ ਕੰਵਲਜੀਤ ਸਿੰਘ ਵਾਸੀ ਪਿੰਡ ਕੋਲੋਵਾਲ, ਥਾਣਾ ਲੋਪੋਕੇ ਅਮ੍ਰਿਤਸਰ ਦਿਹਾਤੀ ਅਤੇ ਜੋਗਿੰਦਰ ਸਿੰਘ ਉਰਫ਼ ਰਿੰੰਕੂ ਪੁੱਤਰ ਸਤਿੰਦਰ ਸਿੰਘ ਵਾਸੀ ਮਕਾਨ ਨੰਬਰ 214, ਗਲੀ 4, ਨੇੜੇ ਗੁਰੂ ਅਮਰਦਾਸ ਕਲੌਨੀ, ਨਰੈੜਗੜ੍ਹ ਛੇਹਰਟਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋੋਂ 1 ਲੱਖ 2 ਹਜਾਰ ਰੂਪੈ (ਭਾਰਤੀ ਕਰੰਸੀ), 5 ਮੋਬਾਇਲ ਫੋਨ ਅਤੇ ਇੱਕ ਐਕਵਿਟਾ ਸਕੂਟੀ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਗੁਪਤ ਸੂਚਨਾਂ ਦੇ ਅਧਾਰ ਤੇ ਯੋਜਨਾਬੰਦ ਤਰੀਕੇ ਨਾਲ ਦੋਸ਼ੀ ਜੋਬਨਜੀਤ ਸਿੰਘ ਉਰਫ ਜੋਬਨ ਨੂੰ ਸਮੇਤ ਬਿਨਾਂ ਨੰਬਰੀ ਐਕਟਿਵਾ ਰੰਗ ਚਿੱਟਾ ਕਾਬੂ ਕਰਕੇ ਇਸਦੇ ਇੰਕਸਾਫ ਤੇ ਜੋਗਿੰਦਰ ਸਿੰਘ ਉਰਫ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਦੋਸ਼ੀ ਜੋਬਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆਂ ਕਿ ਇਹਨਾਂ ਵੱਲੋਂ ਲਖਬੀਰ ਸਿੰਘ ਉਰਡ ਲੰਡਾ ਵਾਸੀ ਹਰੀਕੇ, ਜਿਲ੍ਹਾ ਤਰਨ ਤਾਰਨ, ਹਾਲ ਵਾਸੀ (ਵਿਦੇਸ਼) ਅਤੇ ਰਵੀਸ਼ੇਰ ਸਿੰਘ ਹਾਲ ਵਾਸੀ ਪੁਤਰਗਾਲ, (ਵਿਦੇਸ਼) ਰਹਿੰਦੇ ਹਨ, ਦੇ ਕਹਿਣ ਤੇ ਜੋਬਨਜੀਤ ਸਿੰਘ ਉਰਫ ਜੋਬਨ, ਜੋਗਿੰਦਰ ਸਿੰਘ ਉਰਫ ਰਿੰਕੂ, ਸਤਨਾਮ ਸਿੰਘ ਉਰਫ ਸੱਤਾ ਅਤੇ 2 ਹੋਰ ਨਾਮਾਲੂਮ ਵਿਅਕਤੀ ਨੇ ਮਿਲ ਕੇ ਮੁਦੱਈ ਹਰਮਿੰਦਰ ਸਿੰਘ ਦੇ ਘਰ ਦੇ ਗਲੀ ਵਿੱਚ ਖੜੀ ਕਾਰ ਤੇ ਗੋਲੀਆਂ ਚਲਾਈਆਂ ਸਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਕਿ ਇਹਨਾਂ ਵੱਲੋਂ ਹੋਰ ਕਿਹੜੀਆਂ-2 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਮੁਕੱਦਮਾਂ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਸ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
Continue Reading
Amritsar
ਗੈਗਸਟਰ ਜੱਗੂ ਭਗਵਾਨਪੂਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਨੂੰ ਮਹਾਰਾਸ਼ਟਰ ਤੋਂ ਕੀਤਾ ਗ੍ਰਿਫਤਾਰ
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ )
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੋਨਿਹਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਅੰਭਿਮਨਿਊ ਰਾਣਾ ਏਡੀਸੀਪੀ-3 ਸਿਟੀ ਅੰਮ੍ਰਿਤਸਰ, ਗੁਰਿੰਦਰਪਾਲ ਸਿੰਘ ਨਾਗਰਾ ਏਸੀਪੀ ਡਿਟੈਕਟੀਵ ਦੀ ਅਗਵਾਈ ਵਿੱਚ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ਼ ਸੀਆਈਏ ਸਟਾਫ਼ ਅੰਮ੍ਰਿਤਸਰ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਸਮੇਤ ਟੀਮ ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਪੁਲਿਸ ਟੀਮਾਂ ਵੱਲੋਂ ਖੂਫੀਆਂ ਇਤਲਾਹ ਤੇ ਮੁੱਕਦਮਾ ਨੰਬਰ 118 ਮਿਤੀ 22-5-2023 ਜੁਰਮ 307/34 IPC 25/54 / 59 ARMS ACT ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਗੈਗਸਟਰ ਜੱਗੂ ਭਗਵਾਨਪੂਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਪੁੱਤਰ ਈਸ਼ਵਰ ਸਿੰਘ ਵਾਸੀ ਪਿੰਡ ਖਰਹਰ ਪਾਨਾ ਜੀਸ਼ਨ ਕਲੋਨੀ, ਤਹਿਸੀਲ ਬਹਾਦੁਰਗੜ, ਜ਼ਿਲਾਂ ਝੱਜਰ ਹਰਿਆਣਾ ਹਾਲ ਵਾਸੀ ਪਿੰਡ ਰੋਹਤ ਜ਼ਿਲਾਂ ਸੋਨੀਪਤ, ਹਰਿਆਣਾ ਨੂੰ ਰਣਕਾਲਾ ਟਾਵਰ ਏਰੀਆ ਕੋਹਲਾਪੁਰ ਮਹਾਰਾਸ਼ਟਰ ਤੋਂ ਮਿਤੀ 14-7-2023 ਨੂੰ ਮਹਾਂਰਸ਼ਟਰ ਪੁਲਿਸ ਨਾਲ ਸਾਂਝੇ ਉਪ੍ਰੇਸ਼ਨ ਦੋਰਾਨ ਗ੍ਰਿਫ਼ਤਾਰ ਕੀਤਾ ਗਿਆ।* ਜੋ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਉਕਤ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਮੁੱਕਦਮਾ ਹਜਾ ਵਿੱਚ ਪੁੱਛਗਿੱਛ ਕੀਤੀ ਜਾਂ ਰਹੀ ਹੈ। ਦੋਸ਼ੀ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਉਕਤ ਤੇ ਪਹਿਲਾ ਵੱਖ-ਵੱਖ ਮੁੱਕਦਮਿਆ ਵਿੱਚ ਹਰਿਆਣਾ ਦੀ ਜੇਲਾਂ ਅਤੇ ਤਿਹਾੜ ਜੇਲ, ਦਿੱਲੀ ਵਿੱਚ ਬੰਦ ਸੀ। ਜਿਸ ਦਰਮਿਆਨ ਇਸਦੀ ਵਾਕਫ਼ੀ ਨਾਮੀ ਗੈਗਸਟਰ ਜੱਗੂ ਭਗਵਾਨਪੂਰੀਆ ਨਾਲ ਹੋਈ ਸੀ। ਦੋਸ਼ੀ ਦੇ ਖਿਲਾਫ਼ ਹੇਠ ਲਿਖੇ ਮੁੱਕਦਮੇ ਦਰਜ ਹਨ:-
1. ਮੁੱਕਦਮਾ ਨੰਬਰ 639/2015 ਜੁਰਮ 307 IPC ਥਾਣਾ ਅਸੂਧਾ, ਝੱਜਰ, ਹਰਿਆਣਾ।
2. ਮੁੱਕਦਮਾ ਨੰਬਰ 405 /2017 ਜੁਰਮ 392/34 IPC ਥਾਣਾ ਕਾਂਜਾਵਾਲਾ ਦਿੱਲੀ।
3. ਮੁੱਕਦਮਾ ਨੰਬਰ 10 ਮਿਤੀ 9-1-2018 ਜੁਰਮ 307/34 IPC 25/54/59 ARMS ACT ਥਾਣਾ ਨੱਜਫਗੜ, ਦਿੱਲੀ।
4. ਮੁੱਕਦਮਾ ਨੰਬਰ 40 /2018 ਜੁਰਮ 353/186 / 307 IPC ਥਾਣਾ ਅਸੂਧਾ, ਝੱਜਰ, ਹਰਿਆਣਾ।
Amritsar
ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਹਥਿਆਰਾ ਸਮੇਤ ਯੂਪੀ ਮਥੂਰਾ ਤੋਂ ਗ੍ਰਿਫ਼ਤਾਰ
ਅੰਮ੍ਰਿਤਸਰ 11 ਜੁਲਾਈ (ਰਣਜੀਤ ਸਿੰਘ ਮਸੌਣ)
ਨੋਨਿਹਾਲ ਸਿੰਘ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਅਭਿਮੰਨਿਊ ਰਾਣਾ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਗੁਰਿੰਦਰਪਾਲ ਸਿੰਘ ਨਾਗਰਾ ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਅਗਵਾਈ ਹੇਠ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼, ਅੰਮ੍ਰਿਤਸਰ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਸਮੇਤ *ਪੁਲਿਸ ਟੀਮਾਂ ਵੱਲੋਂ ਸੂਚਨਾਂ ਮਿਲਣ ਤੇ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਸਰਗਰਮ ਗੈਂਗ ਦੇ ਮੈਂਬਰ ਤੇ ਸ਼ੂਟਰ ਨੂੰ ਕੋਸੀ ਕਲਾਂ, ਜਿਲ੍ਹਾ ਮਥੁਰਾ, ਉਤਰ ਪ੍ਰਦੇਸ਼ ਤੋਂ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ।
ਇਸ ਸਬੰਧੀ ਪਹਿਲਾਂ ਹੀ ਥਾਣਾ ਮਕਬੂਲਪੁਰਾ ਵਿੱਖੇ ਮੁਦੱਈ ਮੁਕੱਦਮਾਂ ਰਵਨੀਤ ਸਿੰਘ ਉਰਫ਼ ਸੋਨੂੰ ਦੇ ਬਿਆਨਾਂ ਤੇ ਮੁਕੱਦਮਾਂ ਨੰਬਰ 118 ਮਿਤੀ 22-05-2023 ਜੁਰਮ 307,34 ਭ:ਦ:, 25/54/59 ਅਸਲ੍ਹਾਂ ਐਕਟ, ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਸੀ ਕਿ ਉਹ ਮਿਤੀ 21-05-2023 ਦੀ ਰਾਤ ਨੂੰ ਆਪਣੇ ਦੋਸਤਾਂ ਨਾਲ ਗੋਲਡਨ ਗੇਟ ਨਜ਼ਦੀਕ ਬਣੇ ਗਰੀਨ ਵੁੱਡ ਹੋਟਲ ਵਿੱਚ ਖਾਣਾ ਖਾਣ ਵਾਸਤੇ ਗਏ ਸੀ ਤੇ ਜਦੋ ਖਾਣਾ ਖਾ ਕੇ ਬਾਹਰ ਨਿਕਲੇ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਉੱਪਰ ਪਿਸਤੋਲਾ ਨਾਲ ਮਾਰ ਦੇਣ ਦੀ ਨਿਯਤ ਨਾਲ ਗੋਲੀਆ ਚਲਾ ਕੇ ਹਮਲਾ ਕੀਤਾ ਗਿਆ ਸੀ। ਜਿਸ ਸਬੰਧੀ ਦੋਰਾਨੇ ਤਫ਼ਤੀਸ ਪੁਲਿਸ ਟੀਮਾਂ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਹੇਠ ਲਿਖੇ ਮੈਂਬਰ/ਸ਼ੂਟਰਾਂ ਨੂੰ ਮਿਤੀ 28-5-2023 ਨੂੰ ਕਟੜਾ ਜੰਮੂ/ਕਸ਼ਮੀਰ ਤੋਂ ਕਾਬੂ ਕਰਕੇ ਮੁੱਕਦਮੇ ਵਿੱਚ ਗ੍ਰਿਫਤਾਰ ਕੀਤੇ ਗਏ ਸਨ:-
1. ਕੁਨਾਲ ਮਹਾਜਨ ਉਰਫ਼ ਕੇਸ਼ਵ ਮਹਾਜਨ ਪੁੱਤਰ ਰਕੇਸ਼ ਮਹਾਜਨ ਵਾਸੀ ਮਕਾਨ ਨੰਬਰ 102, ਸ਼ਿਵਾਲਾ ਭਾਈਆ ਥਾਣਾ ਏ-ਡਵੀਜਨ ਅੰਮ੍ਰਿਤਸਰ। (ਗ੍ਰਿਫਤਾਰ 28-05-2023)
2. ਭੁਪਿੰਦਰ ਸਿੰਘ ਉਰਫ਼ ਲਾਡੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 2518 ਗਲੀ ਨੰਬਰ 5, ਸ਼ਰੀਫਪੁਰਾ ਅੰਮ੍ਰਿਤਸਰ। (ਗ੍ਰਿਫ਼ਤਾਰ 28-05-2023)
ਦੋਰਾਨੇ ਤਫਤੀਸ਼ ਇਸ ਮੁੱਕਦਮੇ ਵਿੱਚ ਇਸ ਗਿਰੋਹ ਦੇ ਹੇਠ ਲਿਖੇ ਤਿੰਨ ਹੋਰ ਮੈਬਰਾਂ ਵੀ ਗ੍ਰਿਫ਼ਤਾਰ ਕੀਤੇ ਗਏ ਸਨ :–
1) ਅਜੀਤ ਕੁਮਾਰ ਉਰਫ਼ ਚੋੜਾ ਪੁੱਤਰ ਤੇਜਪਾਲ ਸਿੰਘ ਵਾਸੀ ਸਰਕਾਰੀ ਕਵਾਟਰ ਮਾਡਲ ਟਾਊਨ, ਥਾਣਾ ਸਿਵਲ ਲਾਈਨ, ਬਟਾਲਾ, ਜ਼ਿਲਾ ਗੁਰਦਾਸਪੁਰ (ਗ੍ਰਿਫ਼ਤਾਰ 30-5-2023)
2) ਪ੍ਰਮੁੱਖ ਸੂਤਰਧਾਰ ਦੋਸ਼ੀ ਸਿਮਰਜੀਤ ਸਿੰਘ ਉਰਫ਼ ਜੁਝਾਰ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਮਾਧੋਪੁਰ ਪੀਲੀਭੀਲ, (ਉਤਰਪ੍ਰਦੇਸ਼) (ਗ੍ਰਿਫ਼ਤਾਰ 01-06-2023)
3) ਸੂਰਜ ਉਰਫ਼ ਹੈਪੀ ਪੁੱਤਰ ਚਰਨਜੀਤ ਸਿੰਘ ਵਾਸੀ ਮਕਾਨ ਨੰਬਰ 281 ਕਪੂਰੀ ਗੇਟ ਮਜਮਾਂ ਮੁਹੱਲਾ, ਬਟਾਲਾ, ਜ਼ਿਲਾਂ ਗੁਰਦਾਸਪੁਰ (ਗ੍ਰਿਫ਼ਤਾਰ 02-06-2023)
ਹੁਣ ਮੁਕੱਦਮਾਂ ਦੀ ਤਫ਼ਤੀਸ਼ ਦੌਰਾਨ ਮਿਤੀ 8-07-2023 ਨੂੰ ਸੂਚਨਾਂ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਕੋਸੀ ਕਲਾਂ, ਮਥੂਰਾ, ਉਤਰਪ੍ਰਦੇਸ਼ ਰੇਡ ਕੀਤੀ ਗਈ ਅਤੇ ਇਸ ਗੈਗ ਦੇ ਮੇਨ ਸ਼ੂਟਰਾਂ ਪਰਮਦਲੀਪ ਸਿੰਘ ਉਰਫ਼ ਪੰਮਾ ਉਰਫ਼ ਸੁਖਚੈਨ ਨੂੰ ਉਸਦੇ 2 ਹੋਰ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1.ਪਰਮਦਲੀਪ ਸਿੰਘ ਉਰਫ਼ ਪੰਮਾ ਉਰਫ਼ ਸੂਖਚੈਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕਾਜ਼ੀ ਕੋਟ, ਜ਼ਿਲਾਂ ਤਰਨਤਾਰਨ। (ਗ੍ਰਿਫ਼ਤਾਰ 8-7-2023)
2. ਅਭਿਸ਼ੇਕ ਮਹਾਜਨ ਪੁੱਤਰ ਰਮਨ ਮਹਾਜਨ ਵਾਸੀ ਦੀਨਾਨਗਰ, ਹਾਲ ਗਲੀ ਨੰਬਰ 1, ਨਜ਼ਦੀਕ ਪਾਇਲ ਮੈਡੀਕਲ ਸਟੋਰ, ਗੋਪਾਲ ਨਗਰ, ਮਜੀਠਾ ਰੋਡ, ਅੰਮ੍ਰਿਤਸਰ। (ਗ੍ਰਿਫ਼ਤਾਰ 8-7-2023)
3. ਸੋਨੂੰ ਗੋਸਵਾਮੀ ਪੁੱਤਰ ਘਣਸ਼ਾਮ ਗੋਸਵਾਮੀ ਵਾਸੀ ਨੰਦਗਾਊ ਗੋਸਾਂਈ ਮੁਹੱਲਾ ਮਥੂਰਾ, ਸੰਤ ਨਿਵਾਸ ਕਮਰਾ ਨੰਬਰ 3, ਦੁਰਗਿਆਣਾ ਮੰਦਿਰ ਉੱਤਰਪ੍ਰਦੇਸ਼। (ਗ੍ਰਿਫ਼ਤਾਰ 8-7-2023)
ਬ੍ਰਾਮਦਗੀ:- 1. ਇੱਕ ਪਿਸਟਲ 9 MM ਸਮੇਤ ਮੈਗਜ਼ੀਨ ਅਤੇ ਰੋਦ,
2. ਇੱਕ ਪਿਸਟਲ 30 ਬੋਰ ਸਮੇਤ ਮੈਗਜੀਨ ਅਤੇ ਰੋਦ
3. ਇੱਕ ਮੋਟਰਸਾਇਕਲ,
4. ਇੱਕ ਜੈਮਰ ਸਮੇਤ ਐਡਾਪਟਰ
5. ਮੋਬਾਇਲ ਫ਼ੋਨ
ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਜੱਗੂ ਭਗਵਾਨਪੂਰੀਆ ਦੇ 2 ਖਾਸ ਗੈਂਗ ਮੈਂਬਰ ਰੀਤਿਕ ਰੇਲੀ ਪੁੱਤਰ ਰਕੇਸ਼ ਕੁਮਾਰ ਵਾਸੀ ਮਕਾਨ ਨੰਬਰ 2, ਗਲੀ ਨੰਬਰ 2, ਸ਼ਰੀਫਪੁਰਾ, ਥਾਣਾ ਏ-ਡਵੀਜਨ ਅੰਮ੍ਰਿਤਸਰ ਅਤੇ ਅੰਕੁਸ਼ ਕੁਮਾਰ ਉਰਫ਼ ਬ੍ਰਾਹਮਣ ਪੁੱਤਰ ਰਜਿੰਦਰ ਕੁਮਾਰ ਵਾਸੀ ਪਿੰਡ ਬਾਲਤੀ ਵਾਲਾ ਮੁਹੱਲਾ ਹਾਲ ਵਾਸੀ ਮਕਾਨ ਨੰਬਰ 1793, ਸੁਭਾਸ਼ ਰੋਡ ਨੇੜੇ ਰੇਲਵੇ ਰੋਡ ਛੇਹਾਰਟਾ, ਅੰਮ੍ਰਿਤਸਰ ਇਸ ਸਮੇਂ ਆਸਟ੍ਰੇਲੀਆ ਵਿੱਖੇ ਰਹਿ ਰਹੇ ਹਨ ਅਤੇ ਗੈਗ ਮੈਬਰਾਂ ਨੂੰ ਲੋੜੀਂਦੀ ਮਾਲੀ ਸਹਾਇਤਾਂ, ਹਥਿਆਰ, ਵਹੀਕਲਾ ਅਤੇ ਫ਼ਰਾਰ ਹੋਣ ਸਮੇਂ ਪਨਾਂਹ ਮੁਹੱਈਆ ਕਰਵਾਉਂਦੇ ਹਨ।
ਅੰਕੂਸ਼ ਕੁਮਾਰ ਉਰਫ਼ ਬ੍ਰਾਹਮਣ ਅਤੇ ਰੀਤਿਕ ਰੇਲੀ ਹੋਰ ਵੀ ਵੱਖ-ਵੱਖ ਥਾਣਿਆ ਵਿੱਚ ਦਰਜ਼ ਹੋਏ ਮੁਕੱਦਮਿਆਂ ਵਿੱਚ ਲੋੜੀਂਦੇ ਹਨ। *ਰੀਤਿਕ ਰੇਲੀ ਉਕਤ ਦੇ ਨਾਬਾਲਗ ਭਰਾ ਨੂੰ ਵੀ ਮਿਤੀ 8-7-2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।* ਗ੍ਰਿਫ਼ਤਾਰ ਦੋਸ਼ੀਆ ਪਾਸੋਂ ਇੱਕ ਜੈਮਰ ਸਮੇਤ ਐਡਾਪਟਰ ਵੀ ਬ੍ਰਾਮਦ ਕੀਤਾ ਗਿਆ ਹੈ। ਜਿਸਦੀ ਇਹ, ਕੀ ਵਰਤੋਂ ਕਰਦੇ ਸਨ, ਬਾਰੇ ਤਫਤੀਸ਼ ਚੱਲ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਨ ਦੀ ਪੁੱਛਗਿੱਛ ਦੇ ਅਧਾਰ ਤੇ ਇਸ ਗੈਗ ਦੇ ਹੋਰ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜੋ ਵਿਅਕਤੀ ਉਕਤ ਗੈਗ ਮੈਬਰਾਂ ਨੂੰ ਮਾਲੀ ਸਹਾਇਤਾ ਅਤੇ ਪਨਾਂਹ ਦਿੰਦੇ ਹਨ ਉਹਨਾਂ ਬਾਰੇ ਵੀ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲ਼ਿਆਦੀ ਜਾਵੇਗੀ। ਹੁਣ ਤਕ ਮੁੱਕਦਮਾ ਹਜਾ ਵਿੱਚ ਕੀਤੀ ਗਈ ਬ੍ਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਗ੍ਰਿਫ਼ਤਾਰ ਦੋਸ਼ੀ ਪਰਮਦਲੀਪ ਸਿੰਘ ਉਰਫ਼ ਪੰਮਾ ਉਰਫ਼ ਸੁਖਚੈਨ ਸਿੰਘ ਖਿਲਾਫ਼ ਪਹਿਲਾਂ ਦਰਜ਼ ਮੁਕੱਦਮੇਂ
1) ਮੁੱਕਦਮਾ ਨੰਬਰ 45 ਮਿਤੀ 8-6-2012 ਜੁਰਮ 302/364 /201 ਭ:ਦ:, ਥਾਣਾ ਹਰੀਕੇ ਤਰਨਤਾਰਨ।
2) ਮੁੱਕਦਮਾ ਨੰਬਰ 259 ਮਿਤੀ 31-5-2022 ਜੁਰਮ 379-B , 506, 34 ਭ:ਦ:, 25/27 ਅਸਲ੍ਹਾ ਐਕਟ, ਥਾਣਾ ਸੋਹਾਨਾ, ਐਸ.ਏ.ਐਸ ਨਗਰ, ਮੋਹਾਲੀ।
3) ਮੁੱਕਦਮਾ ਨੰਬਰ 278 ਮਿਤੀ 11-6-2022 ਜੁਰਮ 379-B ਭ:ਦ:, 25 ਅਸਲ੍ਹਾਂ ਐਕਟ, ਥਾਣਾ ਸੋਹਾਨਾ, ਐਸ.ਏ.ਐਸ ਨਗਰ, ਮੋਹਾਲੀ।
4) ਮੁੱਕਦਮਾ ਨੰਬਰ 270 ਮਿਤੀ 9-9-2022 ਜੁਰਮ 52-A, ਥਾਣਾ ਤ੍ਰਿਪੁਰੀ, ਪਟਿਆਲਾ।
ਇਹਨਾਂ ਮੁਕੱਦਮਿਆਂ ਵਿੱਚ ਇਹ ਜੇਲ ਜਾ ਚੁੱਕਾ ਹੈ।
ਇਸਤੋਂ ਇਲਾਵਾਂ, ਇਸਨੇ ਅੰਮ੍ਰਿਤਸਰ ਸਿਟੀ ਤੇ ਦਿਹਾਤੀ ਅਤੇ ਤਰਨ ਤਾਰਨ ਵਿੱਚ ਆਪਣੇ ਸਾਥੀਆ ਨਾਲ ਮਿਲ ਕੇ ਹੇਠ ਲਿਖੀਆਂ ਵਾਰਦਾਤਾਂ ਨੂੰ ਅੰਜਾਂਮ ਦਿੱਤਾ ਹੈ, ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1. ਮੁੱਕਦਮਾ ਨੰਬਰ 38 ਮਿਤੀ 3-2-2023 ਜੁਰਮ 364-A/365/384/148/149/120-B ਭ:ਦ:, 25 / 27 ਅਸਲ੍ਹਾਂ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿੱਚ ਅਗ਼ਵਾ ਕਰਕੇ 10 ਲੱਖ ਰੁਪਏ ਲੈਣ ਸਬੰਧੀ।
2. ਮੁੱਕਦਮਾ ਨੰਬਰ 149 ਮਿਤੀ 16-5-2023 ਜੁਰਮ 379-B/34 IPC ਥਾਣਾ ਸਦਰ ਅੰਮ੍ਰਿਤਸਰ ਵਿੱਚ ਪੁਲਿਸ ਮੁਲਾਜਮ ਪਾਸੋਂ ਗੱਡੀ ਬਲੈਨੋ ਕਾਰ ਖੋਹ ਕਰਨ ਸਬੰਧੀ।
3. ਮੁੱਕਦਮਾ ਨੰਬਰ 169 ਮਿਤੀ 5-7-2023 ਜੁਰਮ 379ਬੀ/506/34 IPC 25 ARMS ACT ਥਾਣਾ ਜੰਡਿਆਲਾ, ਅੰਮ੍ਰਿਤਸਰ ਦਿਹਾਤੀ ਵਿੱਚ ਸਵਿਫ਼ਟ ਕਾਰ ਖੋਹ ਕਰਨ ਸਬੰਧੀ।
4. ਮੁੱਕਦਮਾ ਨੰਬਰ 322 ਮਿਤੀ 12-12-2022 ਜੁਰਮ 379B/506/148/149 IPC 25/27 ARMS ACT ਥਾਣਾ ਜੰਡਿਆਲਾ, ਅੰਮ੍ਰਿਤਸਰ ਦਿਹਾਤੀ ਵਿੱਚ ਕਾਰ ਵਰਨਾ ਖੋਹ ਕਰਨ ਸਬੰਧੀ।
5. ਮੁੱਕਦਮਾ ਨੰਬਰ 278 ਮਿਤੀ 29-11-2021 ਜੁਰਮ 307/379-B IPC 25/27/54/59 ARMS ACT ਥਾਣਾ ਸਿਟੀ ਤਰਨਤਾਰਨ, ਵਿੱਚ ਗਗਨਦੀਪ ਸਿੰਘ ਕੰਡਾ ਨਾਮਕ ਵਿਅਕਤੀ ਉੱਪਰ ਮਾਰ ਦੇਣ ਦੀ ਨਿਯਤ ਨਾਲ ਗੋਲੀਆਂ ਚਲਾਉਣ ਸਬੰਧੀ।
Agriculure
ਵਿਧਾਇਕ ਕੁੰਵਰ ਨੇ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਦਿੱਤਾ ਸੱਦਾ
ਪਲਾਸਟਿਕ ਦੀ ਵਰਤੋਂ ਨੂੰ ਕਰੋ ਨਾਂਹ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 5 ਮਈ ( ਰਣਜੀਤ ਸਿੰਘ ਮਸੌਣ)
ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਪੌਦੇ ਲਗਾਏ ਗਏ। ਇਸ ਦੌਰਾਨ ਵਿਧਾਇਕ ਡਾ: ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਆਪਣੀ ਜਿੰਦਗੀ ਵਿੱਚ 5 ਪੌਦੇ ਲਗਾਵੇ ਤਾਂ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵੱਛ ਵਾਤਾਵਰਣ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਵਲ ਪੌਦੇ ਲਗਾਉਣ ਨਾਲ ਹੀ ਨਹੀਂ ਬਲਕਿ ਉਨ੍ਹਾਂ ਦੀ ਦੇਖਭਾਲ ਕਰਨੀ ਵੀ ਜ਼ਰੂਰੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਇਸ ਵਾਰ ਵਿਸ਼ਵ ਵਾਤਾਵਰਣ ਦਾ ਥੀਮ ਪਲਾਸਟਿਕ ਦੇ ਪ੍ਰਯੋਗ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ, ਪਲਾਸਟਿਕ ਦੀ ਵਰਤੋਂ ਨੂੰ ਨਾਂਹ ਕਰਨ ਤਾਂ ਉਨ੍ਹਾਂ ਦੇ ਸਹਿਯੋਗ ਨਾਲ ਹੀ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਦੀ ਸੰਜਮ ਨਾਲ ਵਰਤੋਂ ਕਰੋਂ, ਇਹ ਕੁਦਰਤ ਦੀ ਵੱਡਮੁੱਲੀ ਦੇਣ ਹੈ। ਸ੍ਰੀ ਤਲਵਾੜ ਨੇ ਕਿਹਾ ਕਿ ਜੇਕਰ ਅਸੀਂ ਹੁਣ ਵੀ ਆਪਣੇ ਵਾਤਾਵਰਣ ਨੂੰ ਨਾ ਬਚਾ ਸਕੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਐਕਸੀਅਨ ਸੰਦੀਪ ਸਿੰਘ, ਅਰਵਿੰਦਰ ਸਿੰਘ ਭੱਟੀ ਤੋਂ ਇਲਾਵਾਂ ਹੋਰ ਵੀ ਅਧਿਕਾਰੀ ਹਾਜ਼ਰ ਸਨ।
- Ludhiana - Khanna2 years ago
ਗਲੀ ‘ਚ ਖੇਡ ਰਹੇ ਬੱਚੇ ਨੂੰ ਥਾਰ ਚਾਲਕ ਨੇ ਕੁਚਲਿਆ
- Amritsar2 years ago
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ
- Agriculure2 years ago
ਟੁੱਟੇ ਜਾਂ ਬਦਰੰਗ ਦਾਣੇ ਤੇ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਣ ਵਾਲੀ ਕਟੌਤੀ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ
- Crime9 months ago
ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ
- Health2 years ago
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ
- Religious2 years ago
ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਬਰਦਾਸ਼ਤ ਤੋਂ ਬਾਹਰ : ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
- Amritsar2 years ago
ਗੰਨ ਪੁਆਇੰਟ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮ ਕੀਤੇ ਕਾਬੂ
- Lifestyle2 years ago
ਲੁਧਿਆਣਾ ਸ਼ਹਿਰ ਦੇ ਟ੍ਰੈਫ਼ਿਕ ਜ਼ੋਨ-ਇੰਚਾਰਜ਼ ਅਸ਼ੋਕ ਚੌਹਾਨ ਨੇ ਦੇਸ਼ਾਂ-ਵਿਦੇਸ਼ਾਂ ਤੱਕ ਪੱਟੀਆਂ ਧੁੰਮਾਂ