Ludhiana - Khanna

ਜਲਾਲਦੀਵਾਲ (ਰਾਏਕੋਟ) ਵਿੱਚ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਖੇਡ ਸਟੇਡੀਅਮ ਬਣਾਵਾਂਗੇ : ਕੁਲਦੀਪ ਸਿੰਘ ਧਾਲੀਵਾਲ

Published

on

ਜਲਾਲਦੀਵਾਲ (ਰਾਏਕੋਟ) ਵਿੱਚ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਖੇਡ ਸਟੇਡੀਅਮ ਬਣਾਵਾਂਗੇ : ਕੁਲਦੀਪ ਸਿੰਘ ਧਾਲੀਵਾਲ

ਮਹਾਨ ਸੁਤੰਤਰਤਾ ਸੰਗਰਾਮੀ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਉਸਾਰਿਆ ਜਾਵੇਗਾ ਖੇਡ ਸਟੇਡੀਅਮ

ਗਦਰੀ ਬਾਬਾ ਦੁੱਲਾ ਸਿੰਘ:- ਲੁਧਿਆਣਾ /ਸੋਨੀਆਂ

ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤਾਂ, ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਜਲਾਲਦੀਵਾਲ ਦੇ ਸਰਪੰਚ ਸ ਜਗਜੀਤ ਸਿੰਘ ਧਾਲੀਵਾਲ ਨਾਲ ਟੈਲੀਫੋਨ ਤੇ ਦੋ ਦਿਨ ਪਹਿਲਾਂ ਪਿੰਡ ਦੀਆਂ ਖੇਡਾਂ ਵਿੱਚ ਉਚੇਰੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਸੁਨੇਹਾ ਦਿੱਤਾ ਸੀ ਕਿ ਉਹ ਪੰਚਾਇਤੀ ਮਤਾ ਪਾ ਕੇ ਮੈਨੂੰ ਭੇਜਣ, ਪੰਜਾਬ ਸਰਕਾਰ ਇਸ ਪਿੰਡ ਦੇ ਮਹਾਨ ਸੁਤੰਤਰਤਾ ਸੰਗਰਾਮੀ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਖੇਡ ਸਟੈਡੀਅਮ ਉਸਾਰੇਗੀ।
ਪੰਚਾਇਤ ਨੇ ਅੱਜ ਪੀ ਏ ਯੂ ਲੁਧਿਆਣਾ ਦੌਰੇ ਤੇ ਆਏ ਮੰਤਰੀ ਜੀ ਨੂੰ ਡਾ.ਹਰਮਿੰਦਰ ਸਿੰਘ ਸਿੱਧੂ ਰਾਹੀਂ ਮਤਾ ਸੌਂਪ ਦਿੱਤਾ। ਮੰਤਰੀ ਜੀ ਨੇ ਕਿਹਾ ਕਿ ਇਸ ਮਤੇ ਉੱਪਰ ਅਗਲੇਰੀ ਕਾਰਵਾਈ ਤੁਰੰਤ ਆਰੰਭ ਹੋ ਜਾਵੇਗੀ।

ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੇੜੇ ਲਗਾਤਾਰ ਹੋ ਰਹੇ ਧਮਾਕੇ ਮੌਜੂਦਾ ਸਰਕਾਰ ਦੀ ਨਾਕਾਮੀ

ਵਰਨਣਯੋਗ ਗੱਲ ਇਹ ਹੈ ਕਿ ਦੋ ਦਿਨ ਪਹਿਲਾਂ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਹਾਕੀ ਵਿੰਗ ਵਲੋਂ ਜਲਾਲਦੀਵਾਲ(ਰਾਏਕੋਟ) ਦੀਆਂ ਜ਼ਿਲਾ ਚੈਂਪੀਅਨ ਹਾਕੀ ਖਿਡਾਰਨਾਂ ਤੇ ਵਿੰਗ ਦੇ ਖਿਡਾਰੀਆਂ ਨੂੰ ਬਦੇ ਸ਼ਾਂ ਚ ਰਹਿੰਦੇ ਦਾਨੀ ਪਰਵਾਰਾਂ ਦਰਸ਼ਨ ਸਿੰਘ ਢਿਲੋਂ ਅਮਰੀਕਾ ਬੰਤ ਸਿੰਘ ਪੂਨੀਆ ਕਨੇਡਾ ਤੇ ਹਰਦੀਪ ਪੂਨੀਆ ਦੇ ਸਹਿਯੋਗ ਨਾਲ ਹਾਕੀ ਕਿੱਟਾਂ , ਟਰੈਕ ਸੂਟ ਬੂਟ ਦੇ ਕੇ ਮਨੋਬਲ ਵਧਾਉਣ ਲਈ ਤੇ ਜ਼ਿੰਦਗੀ ਵਿੱਚ ਖੇਡਾਂ ਵਿੱਚ ਅੱਗੇ ਵਧਣ ਲਈ ਸੇਧ ਦੇਣ ਲਈ ਇੱਕਤਰਤਾ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਕੀਤੀ ਗਈ ਸੀ। ਵਰਨਣਯੋਗ ਗੱਲ ਇਹ ਹੈ ਕਿ ਖਿਡਾਰਨਾਂ ਨੇ ਉਚੇਰੀਆਂ ਖੇਡ ਪ੍ਰਾਪਤੀਆਂ ਸਕੂਲ ਅੰਦਰ ਪੂਰਾ ਖੇਡ ਮੈਦਾਨ ਨਾ ਹੋਣ ਦੇ ਬਾਵਜੂਦ ਕੀਤੀਆਂ ਹਨ।

ਵਿਧਾਇਕ ਛੀਨਾ ਵਲੋਂ ਵਾਰਡ ਨੰ. 31 ਵਿਖੇ ਕੀਤਾ ਗਿਆ ਟਿਊਬਵੈੱਲ ਦਾ ਉਦਘਾਟਨ

ਮਹਾਨ ਸੁਤੰਤਰਤਾ ਸੰਗਰਾਮੀ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਉਸਾਰਿਆ ਜਾਵੇਗਾ ਖੇਡ ਸਟੇਡੀਅਮ

ਇਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ, ਸ ਗੁਰਪ੍ਰੀਤ ਸਿੰਘ ਤੂਰ ਰਿਟਾ ਆਈ ਪੀ ਐੱਸ. ਡਾ ਬਲਵੰਤ ਸਿੰਘ ਸੰਧੂ ਪ੍ਰਿੰਸੀਪਲ , ਗੁਰੂ ਗੋਬਿੰਦ ਸਿੰਘ ਕਾਲਿਜ ਕਮਾਲਪੁਰਾ ਸ਼ਾਮਿਲ ਹੋਏ। ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਬੱਚਿਆਂ ਨਾਲ ਗੱਲ ਕਰਦਿਆਂ ਕਿਹਾ ਕਿ ਥੁੜਾਂ ਮਾਰੇ ਘਰਾਂ ਵਿਚੋਂ ਹੀ ਹੁਣ ਤੀਕ ਸੂਰਜ ਉੱਗੇ ਨੇ। ਸਾਡੇ ਪਿੰਡਾਂ ਵਿੱਚ ਬਹੁਤ ਖਿਡਾਰੀ ਤੇ ਕਲਾਕਾਰ ਪਏ ਨੇ ਜਿਨਾਂ ਨੂੰ ਤਰਾਸ਼ਣ ਦੀ ਲੋੜ ਹੈ। ਪਿੰਡਾਂ ਨੂੰ ਮਿਲ ਕੇ ਹੰਭਲਾ ਮਾਰਣ ਦੀ ਲੋੜ ਹੈ। ਸਾਹ ਸਤ ਹੀਣ ਹੋਣ ਦੀ ਥਾਂ ਬਲਸ਼ਾਲੀ ਬਣੇ। ਉਨ੍ਹਾਂ ਕਿਹਾ ਕਿ ਸਕੂਲ ਚ ਪੜ੍ਹਦੇ ਬੱਚਿਆਂ ਨੂੰ ਸਿਰਕੱਢ ਖਾਰੀਆਂ, ਲਿਖਾਰੀਆਂ, ਵਿਗਿਆਨੀਆਂ ਤੇ ਮਿਹਨਤੀ ਲੋਕਾਂ ਦੀਆਂ ਬਾਤਾਂ ਸੁਣਾ ਕੇ ਇਨ੍ਹਾਂ ਦੇ ਸੁਪਨੇ ਬਦਲੋ। ਉਨ੍ਹਾਂ ਹਾਕੀ ਖੇਤਰ ਦੀਆਂ ਫ਼ਰੀਦਕੋਟ ਵਾਲੀਆਂ ਸੈਣੀ ਸਿਸਟਰਜ਼ ਦਾ ਹਵਾਲਾ ਦੇ ਕੇ ਦੱਸਿਆ ਕਿ ਹਿੰਮਤ ਅੱਗੇ ਮੁਸੀਬਤਾਂ ਰਾਹ ਛੱਡ ਜਾਂਦੀਆਂ ਹਨ।
ਸੰਬੋਧਨ ਕਰਦਿਆਂ  ਗੁਰਪ੍ਰੀਤ ਸਿੰਘ ਤੂਰ ਜੀ ਨੇ ਕਿਹਾ ਕਿ ਨਸ਼ਿਆਂ ਤੋਂ ਬਚਣ , ਵੱਡੇ ਖਿਡਾਰੀਆਂ ਦੇ ਜੀਵਨ ਤੋਂ ਸੇਧ ਲੈਣ ਲਈ ਕਿਤਾਬਾਂ ਪੜਣੀਆਂ ਬਹੁਤ ਜ਼ਰੂਰੀ ਹਨ।
ਪ੍ਰਿੰਸੀਪਲ ਬਲਵੰਤ ਸਿੰਘ ਨੇ ਪਿੰਡ ਚੱਕਰ (ਲੁਧਿਆਣਾ)ਨੂੰ ਇੰਟਰਨੈਸ਼ਨਲ ਪੱਧਰ ਤੇ ਨਾਮਣਾ ਦਿਵਾਉਣ ਵਾਲੇ ਖਿਡਾਰੀਆਂ ਦੇ ਪਹਿਲੇ ਦਿਨਾਂ ਦੇ ਤਜਰਬੇ ਦੱਸ ਕੇ ਹੋਰ ਅੱਗੇ ਵਧਣ ਲਈ ਪ੍ਰੇਰਿਆ।
ਤਿੰਨ ਸਕੀਆਂ ਭੈਣਾਂ ਜੋ ਪਿੰਡ ਵਿੱਚ ਹਾਕੀ ਖੇਡਣ ਦੀ ਬਦੌਲਤ ਅੱਜ ਪੀ ਆਈ ਐਸ ਪਟਿਆਲਾ ਵਿਚ ਖੇਡ ਰਹੀਆਂ ਹਨ ਨੂੰ ਗੁਰਭਜਨ ਸਿੰਘ ਗਿੱਲ ਸਾਹਿਬ ਨੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।
ਪਿੰਡ ਵਾਸੀ  ਹਰਮਿੰਦਰ ਸਿੰਘ ਸਿੱਧੂ ਨੇ ਕੌਮੀ ਪੱਧਰ ਦੀਆਂ ਖਿਡਾਰਨਾਂ ਤਿਆਰ ਕਰਨ ਲਈ ਕੋਚ ਸਾਹਿਬਾਨ ਬਲਜੀਤ ਕੌਰ ਤੇ ਜਗਦੇਵ ਸਿੰਘ ਦੀ ਮਿਹਨਤ ਮੂੰਹੋਂ ਬੋਲਦੀ ਵਾਰਤਾ ਸੁਣਾਈ। ਪਿੰਡ ਦੀਆਂ ਖੇਡ ਪ੍ਰਾਪਤੀਆਂ ਦਾ ਜ਼ਿਕਰ ਸੁਣ ਕੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ  ਗਿੱਲ ਨੇ ਸਰਪੰਚ ਸਾਹਿਬ  ਜਗਜੀਤ ਸਿੰਘ ਧਾਲੀਵਾਲ ਦੀ ਗੱਲ ਕਰਵਾਈ।  ਕੁਲਦੀਪ ਸਿੰਘ ਧਾਲੀਵਾਲ ਨੇ ਸਰਪੰਚ ਸਾਹਿਬ ਨੂੰ ਹਲਾਸ਼ੇਰੀ ਦਿੱਤੀ ਤੇ ਕਿਹਾ ਕਿ ਮਤਾ ਪਾ ਕੇ ਭੇਜੋ, ਸਟੇਡੀਅਮ ਸਰਕਾਰ ਬਣਾਵੇਗੀ। ਗਦਰੀ ਦੇਸ਼ ਭਗਤ ਬਾਬਾ ਦੁੱਲਾ ਸਿੰਘ ਦੀ ਧਰਤੀ ਹੈ ਇਹ। ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਜੀ ਨਾਲ ਵੀ ਗੱਲ ਕਰਕੇ ਭਰਪੂਰ ਸਹਿਯੋਗ ਦੀ ਮੰਗ ਕੀਤੀ, ਜਿਸ ਤੇ ਉਨ੍ਹਾਂ ਭਰਵਾਂ ਹੁੰਗਾਰਾ ਦਿੱਤਾ।  ਗੁਰਭਜਨ ਸਿੰਘ ਗਿੱਲ ਨੇ ਪਿੰਡ ਦੀ ਬਾਬਾ ਦੁੱਲਾ ਸਿੰਘ ਲਾਇਬ੍ਰੇਰੀ ਲਾਇਬ੍ਰੇਰੀ ਲਈ ਆਪਣੀ ਵੱਡ ਆਕਾਰੀ ਕਿਤਾਬ “ਅੱਖਰ ਅੱਖਰ “ਲਾਇਬ੍ਰੇਰੀ ਦੇ ਜਨਰਲ ਸੈਕਟਰੀ  ਗੁਰਸੇਵ ਸਿੰਘ ਤੇ ਜੈਲਦਾਰ ਕੁਲਵੰਤ ਸਿੰਘ ਪੂਨੀਆਨੂੰ ਭੇਂਟ ਕੀਤੀ।
ਆਏ ਮਹਿਮਾਨਾਂ ਦਾ ਧੰਨਵਾਦ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਨੇ ਕੀਤਾ। ਇਸ ਮੌਕੇ ਫਾਊਂਡੇਸ਼ਨ ਦੇ‌ ਮੈਂਬਰ ਪੁਨੀਤ ਕਸ਼ਿਅਪ , ਜਗੀਰ ਸਿੰਘ ਬੋਪਾਰਾਏ, ਨਿਰਮਲ ਸਿੰਘ ਪੂਨੀਆ ਕਾਕਾ ਮੈਂਬਰ ਗੋਲੂ ਸਰਾਂ , ਦਲਜੀਤ ਸਿੰਘ ਸੋਖਲ ਦਰਬਾਰਾ ਜੱਸੀ ਸੰਧੂਆਂ ਸਿੰਘ ਕੁਲਦੀਪ ਸਿੰਘ ਪੂਨੀਆ , ਗੋਰਾ ਮਰਾਹੜ ,ਡੇਨੀਅਲ , ਦਰਸ਼ਨ ਜੱਸੀ , ਅਮਰਜੀਤ ਸਿੰਘ ਵੀ ਹਾਜ਼ਰ ਸਨ।

5/5 - (1 vote)

Leave a Reply

Your email address will not be published. Required fields are marked *

Trending

Exit mobile version