Chandigarh
ਸਰਕਾਰੀ ਹਸਪਤਾਲ ਦੇ ਡਾਕਟਰ ਹੁਣ ਆਪ ਬਾਹਰ ਜਾ ਕੇ ਲਿਆ ਕੇ ਦੇਣਗੇ ਦਵਾਈ : ਮਾਨ
ਪੰਜਾਬ ਕੈਬਨਿਟ ਦੀ ਮੀਟਿੰਗ :- ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ‘ਤੇ ਪੰਜਾਬ ਸਰਕਾਰ ਨੇ ਲਾਈ ਮੋਹਰ
ਚੰਡੀਗੜ੍ਹ/ਦਿਵਿਆ ਸਵੇਰਾ
ਪੰਜਾਬ ਕੈਬਨਿਟ ਦੀ ਮੀਟਿੰਗ :- ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕੁੱਝ ਮਹੱਤਵਪੂਰਨ ਫ਼ੈਸਲਿਆਂ ਤੇ ਮੋਹਰ ਵੀ ਲਾਈ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ੨੬ ਜਨਵਰੀ ੨੦੨੪ ਤੋਂ ਪੰਜਾਬ ਦੇ ਸਾਰੇ ਡਵੀਜ਼ਨਲ ਅਤੇ ਸਬ-ਡਵੀਜ਼ਨਲ ਤੇ ਜ਼ਿਲ੍ਹਾ ਹਸਪਤਾਲਾਂ ‘ਚ ਦਵਾਈ ਲੈਣ ਗਏ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮਿਲਣਗੀਆਂ।
ਕੋਈ ਵੀ ਡਾਕਟਰ ਕਿਸੇ ਵੀ ਕਿਸਮ ਦੀ ਕੋਈ ਵੀ ਦਵਾਈ ਬਾਹਰੋਂ ਲੈਣ ਲਈ ਨਹੀਂ ਲਿਖ ਸਕੇਗਾ। ਜੇਕਰ ਕੋਈ ਦਵਾਈ ਅੰਦਰੋਂ ਨਹੀਂ ਮਿਲੀ ਤਾਂ ਡਾਕਟਰ ਖੁਦ ਬਾਹਰੋਂ ਜਾ ਕੇ ਲਿਆ ਕੇ ਦੇਵੇਗਾ। ਸਾਰੇ ਹਸਪਤਾਲਾਂ ਵਿਚ ਐਕਸ-ਰੇਅ ਮੁਫ਼ਤ ਹੋਣਗੇ, ਜੇਕਰ ਕਿਤੇ ਅਜਿਹਾ ਨਹੀਂ ਹੁੰਦਾ ਤਾਂ ਬਾਹਰੋਂ ਕਰਵਾਉਣ ਉਤੇ ਸਰਕਾਰ ਪੈਸਾ ਦੇਵੇਗੀ।
ਖ਼ਬਰ ਨੂੰ ਦੇਖਣ ਲਈ ਲਿੰਕ ਤੇ ਕਲਿਕ ਕਰੋ:-https://divyasavera.com/during-remand-drug-smuglar/ਇਸ ਤੋਂ ਇਲਾਵਾ ਜਿਨ੍ਹਾਂ ਵਿਚੋਂ 10.77 ਲੱਖ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ‘ਤੇ ਪੰਜਾਬ ਸਰਕਾਰ ਨੇ ਮੋਹਰ ਲਗਾਈ ਹੈ।
ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਵੀ ਫਰਿਸ਼ਤੇ ਸਕੀਮ ਨੂੰ ਦਿੱਤੀ ਗਈ ਮਨਜ਼ੂਰੀ
ਜਿਨ੍ਹਾਂ ਦੇ ਕਾਰਡ ਕੱਟੇ ਗਏ, ਉਨ੍ਹਾਂ ਨੂੰ ਵੀ ਰਾਸ਼ਨ ਮਿਲੂਗਾ। ਦੂਜਾ ਅਧਿਆਪਕਾਂ ਦੀ ਬਦਲੀ ਨੂੰ ਵੀ ਸੌਖਾ ਕੀਤਾ ਗਿਆ ਹੈ। ਜਿਹੜਾ ਟੀਚਰ ਆਪਣੇ ਜਿਲ੍ਹੇ ‘ਚ, ਆਪਣੇ ਘਰ ਦੇ ਨੇੜੇ ਆਉਣਾ ਚਾਹੁੰਦਾ ਹੈ ਉਹ ਇੱਕ ਸੌਖੀ ਪ੍ਰਕ੍ਰਿਆ ਜ਼ਰੀਏ ਆ ਸਕਦਾ ਹੈ। ਤੀਜਾ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੀਆਂ ਪੈਨਸ਼ਨਾਂ 6000 ਤੋਂ ਵਧਾਕੇ 10000 ਰੁਪਏ ਕੀਤੀ ਗਈ ਹੈ ।
ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਵੀ ਫਰਿਸ਼ਤੇ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ‘ਚ ਜ਼ਖਮੀ ਵਿਅਕਤੀ ਦੇ ਮੁਫਤ ਇਲਾਜ ਦੇ ਨਾਲ-ਨਾਲ ਜ਼ਖਮੀ ਨੂੰ ਨਜ਼ਦੀਕੀ ਹਸਪਤਾਲ ‘ਚ ਪਹੁੰਚਾਉਣ ਵਾਲੇ ਨੂੰ ਨਕਦ ਇਨਾਮ ਵੀ ਦਿੱਤਾ ਜਾਵੇਗਾ। ਇਸ ਦੀ ਸ਼ੁਰੂਆਤ 27 ਜਨਵਰੀ ਨੂੰ ਰੋਡ ਸੇਫਟੀ ਫੋਰਸ ਨਾਲ ਕੀਤੀ ਜਾਵੇਗੀ। ਸ਼ਸ਼ਢ ਕੋਲ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਵਾਹਨ ਹਨ।
ਖ਼ਬਰ ਨੂੰ ਦੇਖਣ ਲਈ ਲਿੰਕ ਤੇ ਕਲਿਕ ਕਰੋ:-https://divyasavera.com/school-holidays-are-extended-once-again