Ludhiana - Khanna
ਵਾਰਡ ਨੰ. 9 ਵਿਖੇ ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਕਾਂਗਰਸੀ ਆਗੂ ਹੈਪੀ ਰੰਧਾਵਾ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ
ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਕਰਦੇ ਹਨ ਮਜ਼ਬੂਤ – ਰੰਧਾਵਾ
ਲੁਧਿਆਣਾ 22 ਅਪ੍ਰੈਲ (ਸੁਖਵਿੰਦਰ ਸੁੱਖੀ )
ਅੱਜ ਮੁਸਲਮਾਨ ਭਾਈਚਾਰੇ ਵੱਲੋਂ ਦੇਸ਼ ਭਰ ਵਿਚ ਈਦ-ਉਲ-ਫ਼ਿਤਰ ਦਾ ਪਵਿੱਤਰ ਤਿਉਹਾਰ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ । ਇਸੇ ਹੀ ਤਹਿਤ ਹਲਕਾ ਪੂਰਬੀ ਦੇ ਵਾਰਡ ਨੰਬਰ 9 ਦੇ ਵੱਖ – ਵੱਖ ਮੁਹੱਲਿਆਂ ਵਿੱਚ ਈਦ ਦੇ ਤਿਉਹਾਰ ਤੇ ਸਬ ਨੂੰ ਸ਼ਹਿਰ ਵਾਸੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ । ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਕਾਂਗਰਸੀ ਆਗੂ ਹੈਪੀ ਰੰਧਾਵਾ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਇਸ ਸੁਭ ਮੌਕੇ ਤੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸਾਡੇ ਪਵਿੱਤਰ ਤਿਉਹਾਰ ਜਿਥੇ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ ਉਥੇ ਹੀ ਸਾਨੂੰ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ । ਇਸ ਦੌਰਾਨ ਇਕ ਦੂਸਰੇ ਨੂੰ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਤੇ ਕਾਮਿਲ, ਅਹਿਸਾਨ ਮਲਿਕ, ਅਨੀਸ਼ ਤਿਆਗੀ, ਕਿਉਂਮ ਖਾਣ, ਸਰਫਰਾਜ, ਇਨਾਮ ਮਲਿਕ, ਮੁਹੰਮਦ ਇਰਸ਼ਾਦ, ਅਨੀਸ਼ ਹਾਜੀ, ਵਨੀਤ ਡੋਗਰਾ, ਤਿਲਕ ਰਾਜ ਵਰਮਾ, ਸਤੀਸ਼ ਕੁਮਾਰ, ਸੁਰਿੰਦਰ ਕੁਮਾਰ, ਇੰਦਰ ਸੈਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਹਾਜਰ ਸਨ ।