Entertainment
ਵਾਰਡ 32 ‘ਚ ਧੁੰਨਾ ਦੀ ਸਰਪ੍ਰਸਤੀ ਹੇਠ ‘ਤੀਜ’ ਦਾ ਤਿਉਹਾਰ ਧੂਮ – ਧਾਮ ਨਾਲ ਮਨਾਇਆ
ਸੱਭਿਆਚਾਰਕ ਰੰਗ ਨਾਲ ਰੰਗਿਆ ਤੀਜ ਦਾ ਤਿਉਹਾਰ ‘ਚ ਹਿੱਸਾ ਲੈ ਕੇ ਮਨ ਗਦ – ਗਦ ਹੋ ਗਿਆ – ਵਿਧਾਇਕਾ ਛੀਨਾ
ਲੁਧਿਆਣਾ , 25 ਜੁਲਾਈ (ਡਾ ਤਰਲੋਚਨ)
ਸਾਉਣ ਦੇ ਮਹੀਨੇ ‘ਚ ਮਨਾਇਆ ਜਾਣ ਵਾਲਾ ਮਹਿਲਾਵਾਂ ਦਾ ਤਿਉਹਾਰ ‘ਤੀਜ’ ਵਾਰਡ ਨੰ : 32 ਵਿਖੇ ਸਥਿੱਤ ਗੋਲਡਨ ਪੈਲੇਸ , ਡਾਬਾ ਵਿਖੇ ਆਮ ਆਦਮੀ ਪਾਰਟੀ ਹਲਕਾ ਦੱਖਣੀ ਬੀ. ਸੀ . ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ ਦੀ ਸਰਪ੍ਰਸਤੀ ‘ਚ ‘ਆਓ ਭੈਣੇ ਤੀਜ ਮਨਾਈਏ , ਆਪਣੇ ਹਾਸਿਆਂ ਅਤੇ ਕਲਾਕਾਰੀਆਂ ਨਾਲ ਵਿਹੜਾ ਮਹਿਕਾਈਏ ‘ ਦੇ ਬੈਨਰ ਹੇਠ ਬਹੁਤ ਹੀ ਧੂਮ – ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਬੀਬੀ ਛੀਨਾ ਦਾ ਜ਼ੋਰਦਾਰ ਸਵਾਗਤ ਕਰਦਿਆਂ ਮਹਿਲਾਵਾਂ ਨੇ ਉਹਨਾਂ ਨੂੰ ਫੁਲਕਾਰੀ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜਗਦੇਵ ਸਿੰਘ ਧੁੰਨਾ ਨੇ ਬੀਬੀ ਛੀਨਾ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਜੀ ਆਇਆਂ ਕਿਹਾ । ਉਹਨਾਂ ਕਿਹਾ ਕਿ ਭਾਵੇਂ ਬੀਬੀ ਛੀਨਾ ਨੂੰ ਬਹੁਤ ਸਾਰੇ ਰੁਝੇਵੇਂ ਹੁੰਦੇ ਹਨ ਪਰ ਉਹ ਵਾਰਡ ਨੰ : 32 ‘ਚ ਕਰਵਾਏ ਜਾਂਦੇ ਹਰ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਸਾਡਾ ਸਾਰੇ ਵਾਰਡ ਵਾਸੀਆਂ ਦਾ ਮਾਣ ਵਧਾਉਂਦੇ ਹਨ । ਇਸ ਮੌਕੇ ਤੇ ਬੀਬੀ ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਉਣ ਦੇ ਮਹੀਨੇ ‘ਚ ਮਨਾਇਆ ਜਾਂਦਾ ਇਹ ਤੀਜ ਦਾ ਤਿਉਹਾਰ ਮਹਿਲਾਵਾਂ ਦਾ ਖਾਸ ਤਿਉਹਾਰ ਹੈ। ਇਸ ਤਿਉਹਾਰ ਨੂੰ ਨਵ ਵਿਆਹੀਆਂ ਕੁੜੀਆਂ ਬਹੁਤ ਹੀ ਧੂਮ – ਧਾਮ ਨਾਲ ਮਨਾਉਂਦੀਆਂ ਹਨ। ਉਹਨਾਂ ਕਿਹਾ ਕਿ ਅੱਜ ਇਹ ਪ੍ਰੋਗਰਾਮ ਦੇਖ ਕੇ ਜਿਸ ਵਿਚ ਹਰ ਤਰਾਂ ਦਾ ਸੱਭਿਆਚਾਰਕ ਰੰਗ ਭਰਿਆ ਹੋਇਆ ਸੀ ਅਤੇ ਜਿਸ ਤਰ੍ਹਾਂ ਇਸ ਵਿਚ ਪੁਰਾਤਨ ਵਸਤੂਆਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਛੋਟੇ-ਛੋਟੇ ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਨਾਟਕ ‘ਸੰਧਾਰਾ’ ਉਸ ਨੂੰ ਦੇਖਕੇ ਮੇਰਾ ਮਨ ਗਦ-ਗਦ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਅਗਲੇ ਸਾਲ ਇਸ ਤੋਂ ਵੀ ਵੱਡਾ ਪ੍ਰੋਗਰਾਮ ਹਲਕਾ ਦੱਖਣੀ ਵਿੱਚ ਕੀਤਾ ਜਾਵੇਗਾ। ਜਿਸ ਵਿੱਚ ਹਲਕਾ ਦੱਖਣੀ ਦੀਆਂ ਸਮੂਹ ਮਹਿਲਾਵਾਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਮਹਿਲਾਵਾਂ ਨੂੰ ਬੀਬੀ ਛੀਨਾ , ਹਰਪ੍ਰੀਤ ਸਿੰਘ , ਜਗਦੇਵ ਸਿੰਘ ਧੁੰਨਾ ਵਲੋਂ ਆਕਰਸ਼ਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਜੱਸੀ , ਰਮਨ , ਨਿੱਧੀ , ਨਰਿੰਦਰ , ਪੱਲਵੀ , ਹਰਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ‘ਚ ਮਹਿਲਾਵਾਂ ਹਾਜ਼ਰ ਸਨ ।