Ludhiana - Khanna
12 ਟੀਮਾਂ ਦੀ ਅਗਵਾਈ ਵਿੱਚ ਡੀਸੂਜ਼ਾ ਬ੍ਰਦਰਜ ਨੇ ਕਰਵਾਇਆ ਨਾਈਟ ਕ੍ਰਿਕਟ ਟੂਰਨਾਮੈਂਟ
ਰਾਜਾ ਕ੍ਰਿਕਟ ਕਲੱਬ ਦੀ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ
ਲੁਧਿਆਣਾ 1 ਮਈ (ਜੋਗਿੰਦਰ ਕੰਬੋਜ਼ )
ਡੀਸੂਜ਼ਾ ਬ੍ਰਦਰਜ ਵੱਲੋਂ ਅਜੀਤ ਨਗਰ ਵਿਖੇ ਨਾਈਟ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਸਿਵ ਸੈਨਾ ਯੁਵਾ ਮੋਰਚਾ ਦੇ ਆਗੂ ਸਮਰ ਡਿਸੂਜਾ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਕ੍ਰਿਕਟ ਟੂਰਨਾਮੈਂਟ ਵਿੱਚ ਕਰੀਬ 12 ਟੀਮਾਂ ਨੇ ਹਿੱਸਾ ਲਿਆ ਟੂਰਨਾਮੈਂਟ ਦੌਰਾਨ ਟੀਮਾਂ ਵਿੱਚ ਜਬਰਦਸਤ ਮੁਕਾਬਲੇ ਦੇਖਣ ਨੂੰ ਮਿਲੇ । ਇਨ੍ਹਾਂ ਮੁਕਾਬਲਿਆਂ ਦੌਰਾਨ ਰਾਜਾ ਕ੍ਰਿਕਟ ਕਲੱਬ ਦੀ ਟੀਮ ਨੇ ਬਾਜ਼ੀ ਮਾਰ ਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੂਜੇ ਸਥਾਨ ਤੇ ਗੋਰੀ ਬੀ ਕੇ ਦੀ ਟੀਮ ਕਾਬਜ਼ ਰਹੀ । ਇਸ ਦੌਰਾਨ ਪਹਿਲੇ ਸਥਾਨ ਤੇ ਕਾਬਜ਼ ਰਹਿਣ ਵਾਲੀ ਟੀਮ ਨੂੰ ਟਰਾਫੀ ਦੇ ਨਾਲ 11 ਹਜ਼ਾਰ ਰੁਪਏ ਨਗਦ ਇਨਾਮ ਇਸ ਤੋਂ ਇਲਾਵਾ ਸਾਰੇ ਖਿਡਾਰੀਆਂ ਨੂੰ ਮੈਡਲ ਦਿੱਤੇ ਗਏ ਅਤੇ ਦੂਜੇ ਸਥਾਨ ਤੇ ਕਾਬਜ਼ ਰਹਿਣ ਵਾਲੀ ਟੀਮ ਨੂੰ 3100 ਰੁਪਏ ਨਗਦ ਇਨਾਮ ਵਜੋਂ ਦਿੱਤੇ ਗਏ । ਇਸ ਮੌਕੇ ਤੇ ਗੱਲਬਾਤ ਕਰਦਿਆਂ ਸਮਰ ਡੀਸੂਜ਼ਾ ਅਤੇ ਯਮਨ ਡਿਸੂਜ਼ਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਨ੍ਹਾਂ ਵੱਲੋਂ ਹਰ ਸਾਲ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਜਾਂਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ । ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ । ਇਸ ਕ੍ਰਿਕਟ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਵ ਸੈਨਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਆਰ ਡੀ ਪੂਰੀ , ਸ਼ਿਵ ਸੈਨਾ ਆਗੂ ਰਿਸ਼ਬ ਕਨੌਜੀਆ, ਕਾਂਗਰਸੀ ਆਗੂ ਮੰਗਾਂ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਪ੍ਰਬੰਧਕਾਂ ਨੂੰ ਇਸ ਕਾਰਜ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਵੀ ਹਾਜਰ ਸਨ ।