Ludhiana - Khanna
ਸ਼ਿਵ ਸੈਨਾ ਆਗੂ ਡਿਸੂਜਾ ਬ੍ਰਦਰਜ ਦੀ ਅਗਵਾਈ ਹੇਠ ਦੋ ਰੋਜਾ ਕ੍ਰਿਕਟ ਟੂਰਨਾਮੈਂਟ 29,30 ਅਪ੍ਰੈਲ ਨੂੰ
ਟੈਨਿਸ ਬਾਲ ਨਾਲ ਹੋਣ ਵਾਲੇ ਇਸ ਟੂਰਨਾਮੈਂਟ ਚ ਪਹਿਲਾ ਇਨਾਮ 11000 ਰੁਪਏ ਦਿੱਤਾ ਜਾਵੇਗਾ
ਲੁਧਿਆਣਾ 25 ਅਪ੍ਰੈਲ (ਸੁਖਵਿੰਦਰ ਸੁੱਖੀ)
ਸ਼ਿਵ ਸੈਨਾ ਆਗੂ ਡਿਸੂਜ਼ਾ ਬ੍ਰਦਰਜ ਵੱਲੋਂ ਦੋ ਰੋਜਾ ਨਾਈਟ ਕ੍ਰਿਕਟ ਟੂਰਨਾਮੈਂਟ ਦਾ ਆਗਾਜ਼ 29 ਅਤੇ 30 ਅਪ੍ਰੈਲ ਨੂੰ ਇਸਾ ਨਗਰ ਪੂਲੀ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਯੁਵਾ ਮੋਰਚਾ ਦੇ ਸੀਨੀਅਰ ਆਗੂ ਸਮਰ ਡਿਸੂਜ਼ਾ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਵੱਡੀ ਗਿਣਤੀ ਵਿਚ ਟੀਮਾਂ ਹਿੱਸਾ ਲੈ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਹਿਮਾਚਲ ਤੋਂ ਵੀ ਟੀਮਾਂ ਪਹੁੰਚ ਕੇ ਇਸ ਟੂਰਨਾਮੈਂਟ ਦੀ ਸ਼ਾਨ ਵਧਾਉਣ ਗੀਆ । ਡਿਸੂਜਾ ਨੇ ਕਿਹਾ ਕਿ ਇਸ ਟੂਰਨਾਮੈਂਟ ਦੌਰਾਨ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਅਤੇ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਵੀ ਇਨਾਮ ਦਿੱਤੇ ਜਾਣਗੇ , ਇਸ ਤੋਂ ਇਲਾਵਾ ਮੈਂਨ ਆਫ ਦਾ ਸੀਰਜ ਰਹਿਣ ਵਾਲੇ ਖਿਡਾਰੀਆਂ ਨੂੰ ਵੀ ਇਨਾਮ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਟੀਮਾਂ ਸੰਪਰਕ ਕਰ ਸਕਦੀਆਂ ਹਨ ।