Crime
ਲੁਧਿਆਣਾ ਸ਼ਹਿਰ ਅੰਦਰ ਦਿਨ-ਦਿਹਾੜੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਦੋਸਤ ਨੇ ਸ਼ਰੇਆਮ ਗਰਦਨ ਤੇ ਚਾਕੂ ਨਾਲ ਕੀਤੇ ਅੰਨ੍ਹੇ ਵਾਰ
ਲੁਧਿਆਣਾ 24 ਮਈ (ਮਨਦੀਪ ਸਿੰਘ/ਸ਼ੰਮੀ ਕੁਮਾਰ)-
ਲੁਧਿਆਣਾ ਸ਼ਹਿਰ ਅੰਦਰ ਦਿਨ ਦਿਹਾੜੇ ਇੱਕ ਨੌਜਵਨ ਨੂੰ ਮੌਤ ਦੇ ਘਾਟ ਉਤਾਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਮਲਾ
ਥਾਣਾ ਡਵੀਜ਼ਨ ਨੰਬਰ 6 ਅਧੀਨ ਪੈਂਦੀ ਚੌਕੀ ਸ਼ੇਰਪੁਰ ਦੇ ਇਲਾਕੇ ਹਰਗੋਬਿੰਦ ਨਗਰ ਸੁਆ ਰੋਡ ਦਾ ਹੈ। ਜਿੱਥੇ ਦੁਕਾਨ ਦੇ ਬਾਹਰ ਬੈਠੇ ਦੋ ਦੋਸਤਾਂ ਵਿਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਕਹਾਂ ਸੁਣੀ ਹੋ ਗਈ। ਜਿਸ ਤੇ ਤੈਸ਼ ਵਿਚ ਆਏ ਦੋਸਤ ਨੇ ਚਾਕੂ ਨਾਲ ਗਰਦਨ ਤੇ ਵਾਰ ਕਰ ਦਿੱਤਾ। ਜਿਸ ਨਾਲ ਸੋਨੂੰ ਨਾਮਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਸੋਨੂੰ ਦੇ ਭਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੇਰੇ ਭਰਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਸਾਨੂ ਇਨਸਾਫ ਚਾਹੀਦਾ ਹੈ ਇਸ ਮੌਕੇ ਦੁਕਾਨਦਾਰ ਨੇ ਦਸਿਆ ਕਿ ਦੋਨੋ ਮੇਰੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਦੋਨਾਂ ਨੇ ਸ਼ਰਾਬ ਪੀਤੀ ਸੀ ਕਿਸੇ ਗੱਲ ਤੋਂ ਇਹ ਆਪਸ ਵਿਚ ਲੜਾਈ ਹੋ ਗਈ ਤਾ ਸੋਨੂੰ ਦੇ ਦੋਸਤ ਨੇ ਚਾਕੂ ਨਾਲ ਗਾਰਦਨ ਤੇ ਵਾਰ ਕੀਤਾ, ਜਿਸ ਨਾਲ ਸੋਨੂੰ ਦੀ ਮੌਕੇ ਤੇ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ ਤੇ ਐਸ ਐਚ ਓ ਸਤਵੰਤ ਸਿੰਘ,ਚੌਕੀ ਇੰਚਾਰਜ ਧਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁਜੇ ਤੇ ਮੌਕੇ ਦਾ ਜਾਇਜਾ ਲਿਆ ਇਸ ਸੰਬੰਧ ਵਿਚ ਐਸ ਐਚ ਓ ਸਤਵੰਤ ਸਿੰਘ ਨੇ ਦਸਿਆ ਕਿ ਆਸ ਪਾਸ ਦੇ ਸੀ ਸੀ ਟੀ ਵੀ ਖੰਗਾਲ ਰਹੀ ਹੈ ਤੇ ਮੌਕੇ ਦੇ ਗਾਵਾਹਾ ਨੇ ਬਿਆਨ ਲੈ ਕੇ ਜਾਂਚ ਕਰ ਰਹੀ ਹੈ।