Ludhiana - Khanna
ਪ੍ਰਕਾਸ਼ ਢਾਬੇ ਦੇ ਮਾਲਕ ਖਿਲਾਫ ਪਰਚਾ ਦਰਜ:- ਗ੍ਰਾਹਕ ਨੂੰ ਪਰੋਸਿਆ ਮਲਾਈ ਵਾਲਾ ਚੂਹਾ
ਸਿਹਤ ਨਾਲ ਖਿਲਵਾੜ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਕੀਤਾ ਨਾਮਜ਼ਦ
ਲੁਧਿਆਣਾ 4 ਜੁਲਾਈ (ਮਨਦੀਪ ਸਿੰਘ ਦੁੱਗਲ)-
ਬੀਤੇ ਦਿਨੀ ਮਹਾਂਨਗਰ ਦੇ ਮਸ਼ਹੂਰ ਪ੍ਰਕਾਸ਼ ਢਾਬੇ ਦੇ ਮਾਲਕ ਖਿਲਾਫ ਥਾਣਾ ਡਵੀਜ਼ਨ ਨੰ.6 ਦੀ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਵੇਕ ਕੁਮਾਰ ਵਾਸੀ ਫੀਲਡ ਗੰਜ ਨੇ ਦੱਸਿਆ ਕਿ ਉਹ ਬੀਤੀ ਐਤਵਾਰ ਰਾਤ ਨੂੰ ਆਪਣੇ ਪਰਿਵਾਰ ਸਣੇ ਪ੍ਰਕਾਸ਼ ਢਾਬੇ ਤੇ ਖਾਣਾ ਖਾਣ ਲਈ ਆਏ ਸਨ, ਜਦੋਂ ਓਹਨਾਂ ਨੇ ਚਿਕਨ ਦਾ ਆਰਡਰ ਦਿੱਤਾ ਤਾਂ ਉਸ ਵਿੱਚ ਇਕ ਮਰਿਆ ਹੋਇਆ ਚੂਹਾ ਪਾਇਆ ਗਿਆ। ਜਿਸ ਦੀ ਜਾਣਕਾਰੀ ਓਹਨਾਂ ਨੇ ਢਾਬਾ ਮਾਲਕ ਨੂੰ ਦਿੱਤੀ। ਪਰ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਮਿਲਣ ਤੇ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਿਸ ਤੇ ਮਿਲਰਗੰਜ ਚੌਂਕੀ ਦੀ ਪੁਲਿਸ ਨੇ ਪਰਿਵਾਰਕ ਮੈਬਰਾਂ ਦੀ ਸ਼ਿਕਾਇਤ ਤੇ ਸਿਹਤ ਨਾਲ ਖਿਲਵਾੜ ਕਰਨ ਦੇ ਦੋਸ਼ ਵਿਚ ਪਰਚਾ ਦਰਜ ਕੀਤਾ ਹੈ। ਦੱਸ ਦੇਈਏ ਕਿ ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਪਲੇਟ ਵਿੱਚ ਮਰੇ ਹੋਏ ਚੂਹੇ ਦੀ ਵੀਡਿਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਿਸ ਤਰ੍ਹਾਂ ਢਾਬਾ ਮਾਲਕ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।