Amritsar
ਸਾਈਕਲ ਰੈਲੀ ਨੇ ਦਿੱਤਾ ਵਾਤਾਵਰਨ ਦੀ ਸੰਭਾਲ ਸਬੰਧੀ ਜਾਗਰੂਕਤਾ ਦਾ ਸੁਨੇਹਾ
ਸ੍ਰੀ ਅੰਮ੍ਰਿਤਸਰ ਸਾਹਿਬ 30 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ ਇੰਡੀਆ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਤੇ ਧਰਤੀ ਦੀ ਸੰਭਾਲ ਸਬੰਧੀ ਜਾਗਰੂਕਤਾ ਸੁਨੇਹਾ ਦਿੰਦੀ ਇੱਕ ਸਾਈਕਲ ਰੈਲੀ ਦਾ ਆਯੋਜਨ ਅਜਨਾਲਾ ਰੋਡ ਸਥਿਤ ਇੰਡੀਅਨ ਆਇਲ ਪੈਟਰੋਲ ਪੰਪ ਸੀਓਸੀਓ ਏਅਰਪੋਰਟ ਰੋਡ ਅਰਬਨ ਈਸਟੇਟ ਵਿਖੇ ਕੀਤਾ ਗਿਆ। ਇਸ ਸਾਈਕਲ ਰੈਲੀ ਵਿੱਚ 100 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਡਵੀਜ਼ਨਲ ਰੀਟੇਲ ਸੇਲਜ਼ ਹੈੱਡ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ ਅੰਮ੍ਰਿਤਸਰ ਅੰਕੁਸ਼ ਬਾਲੀਆ ਮੁੱਖ ਤੌਰ ’ਤੇ ਸ਼ਾਮਿਲ ਹੋਏ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਧਰਤੀ ਦੀ ਹੌਂਦ ਦੇ ਬਿਨਾਂ ਜੀਵਨ ਅਸੰਭਵ ਹੈ ਅਤੇ ਇਸ ਸਮੇਂ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਨੂੰ ਵੱਧ ਤੋਂ ਵੱਧ ਬੂਟੇੇ ਲਗਾਉਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਕੋੋਰੋਨਾ ਕਾਲ ਦੌਰਾਨ ਆਈ ਆਕਸੀਜ਼ਨ ਦੀ ਕਮੀ ਇਸ ਦੀ ਉਦਾਹਰਣ ਹੈ ਕਿ ਧਰਤੀ ’ਤੇ ਰੁੱਖ ਕਿੰਨੇ ਜਰੂਰੀ ਹਨ। ਉਨ੍ਹਾਂ ਵਿਦਿਆਰਥੀਆਂ ਦੀ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਹੌਂਸਲਾ ਅਫਜਾਈ ਕੀਤੀ ਤੇ ਇਹ ਪ੍ਰਣ ਕਰਵਾਇਆ ਕਿ ਉਹ ਆਪਣੇ ਘਰ ਜਾਂ ਆਸਪਾਸ ਜਿੱਥੇ ਵੀ ਢੁਕਵੀਂ ਥਾਂ ਹੋਵੇ, ਇੱਕ ਬੂਟਾ ਜਰੂਰ ਲਗਾਉਣ। ਬੂਟਾ ਲਗਾਉਣ ਤੋਂ ਬਾਅਦ ਉਸ ਦੀ ਸੰਭਾਲ ਕਰਨਾ ਵੀ ਜਰੂਰੀ ਹੈ। ਰੈਲੀ ਸਮਾਪਤ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ
ਰਜੀਵ ਸ਼ਰਮਾ ਸੀਨੀਅਰ ਮੈਨੇਜਰ ਰਿਟੇਲ ਸੇਲਜ਼, ਰਾਜਬੀਰ ਸਿੰਘ, ਅਨਿਲ ਯਾਦਵ, ਸਮਾਜ ਸੇਵਕ ਰਵੀ ਸੂਦ, ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਇੰਡੀਆ ਬੁੱਕ ਰਿਕਾਰਡ ਹੋਲਡਰ ਗੁਰਿੰਦਰ ਸਿੰਘ ਮੱਟੂ, ਬਲਜਿੰਦਰ ਸਿੰਘ ਮੱਟੂ, ਸਮਾਜ ਸੇਵਕ ਸੁਖਦੇਵ ਸਿੰਘ, ਦਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਪਲਕਪ੍ਰੀਤ ਕੌਰ, ਜਪਨੂਰ ਕੌਰ, ਬੀਰਪ੍ਰਤਾਪ ਸਿੰਘ, ਸਾਹਿਬਪ੍ਰਤਾਪ ਸਿੰਘ, ਅਰਸ਼ਦੀਪ ਸਿੰਘ, ਪ੍ਰਸ਼ਾਂਤ, ਮਾਹਣਾ, ਤਨਵੀਰ ਸਿੰਘ, ਅਭੈਦੀਪ ਸਿੰਘ ਆਦਿ ਹਾਜ਼ਰ ਸਨ।