Amritsar

ਹੈਰੀਟੇਜ ਸਟਰੀਟ ਬਲਾਸਟ ਦੇ ਅੱਤਵਾਦੀ ਗਿਰੋਹ ਦੇ 5 ਮੈਂਬਰ ਗ੍ਰਿਫਤਾਰ

Published

on

ਡੀ.ਜੀ.ਪੀ ਵੱਲੋਂ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ

ਅੰਮ੍ਰਿਤਸਰ / ਰਣਜੀਤ ਮਸੌਣ
ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਤਿਸਰ ਨੇੜੇ ਹੈਰੀਟੇਜ ਸਟਰੀਟ ਵਿੱਚ ਦੋ ਧਮਾਕੇ ਹੋਏ ਸਨ। ਪਹਿਲਾਂ ਧਮਾਕਾ 6 ਮਈ ਅਤੇ ਦੂਜਾ 8 ਮਈ ਨੂੰ ਹੋਇਆ ਸੀ। ਬੀਤੀ ਰਾਤ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਬਾਹਰ ਹੋਏ ਵਿਸਫੋਟਕ ਧਮਾਕੇ ਸਬੰਧੀ ਫੜੇ ਗਏ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਉਪਰੰਤ ਡੀਜੀਪੀ ਗੌਰਵ ਯਾਦਵ ਵੱਲੋਂ ਪੁਲਿਸ ਲਾਈਨ ਅੰਮ੍ਤਿਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮਾਮਲੇ ਵਿੱਚ ਪਹਿਲਾਂ ਹੀ ਪੁਲਿਸ ਸਤੱਰਕ ਸੀ ਤੇ ਲਗਾਤਾਰ ਸੀ.ਸੀ.ਟੀ. ਕੈਮਰਿਆਂ ਨੂੰ ਖੰਗਾਲ ਰਹੀ ਸੀ। ਜਿਸਦੇ ਸਬੰਧ ਵਿੱਚ ਆਸ-ਪਾਸ ਦੇ ਲੋਕਾਂ ਨਾਲ ਸੰਪਰਕ ਕਰਕੇ ਸਾਰੀ ਘਟਨਾ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਸੀ। ਜੋ ਕਈ ਅਜਿਹੀਆਂ ਗੱਲਾਂ ਸਾਹਮਣੇ ਆਈਆਂ, ਜਿਨ੍ਹਾਂ ‘ਚ ਪੁਲਿਸ ਦੋਸ਼ੀਆਂ ਦੇ ਨੇੜੇ ਪਹੁੰਚ ਰਹੀ ਸੀ ਪਰ ਮਿਤੀ 10 ਮਈ ਦੀ ਰਾਤ ਕਰੀਬ 12:00 ਵਜੇ ਤੀਸਰਾਂ ਧਮਾਕਾ ਹੋਇਆ ਤਾਂ ਪੁਲਿਸ ਵੱਲੋਂ ਤੀਸਰੇ ਧਮਾਕੇ ਦੇ ਸੰਕੇਤ ਲੈਂਦੇ ਹੋਏ, ਘੇਰਾਬੰਦੀ ਕੀਤੀ ਅਤੇ ਪੰਜ ਮੈਂਬਰੀ ਅੱਤਵਾਦੀ ਗਿਰੋਹ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ ‘ਚ ਹੀ ਗ੍ਰਿਫਤਾਰ ਅੱਤਵਾਦੀਆਂ ਨੇ ਆਪਣਾ ਜੁਰਮ ਕਬੂਲ ਕਰਕੇ ਵੱਡੇ ਖੁਲਾਸੇ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਆਜ਼ਾਦਵੀਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਵਡਾਲਾ ਕਲਾਂ, ਬਾਬਾ ਬਕਾਲਾ, ਜਿਲ੍ਹਾਂ ਅੰਮ੍ਰਿਤਸਰ ਦਿਹਾਤੀ, ਅਮਰੀਕ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਗੁਰਦਾਸਪੁਰ, ਸਾਹਬ ਸਿੰਘ ਵਾਸੀ ਗੇਟ ਹਕੀਮਾ ਅਨਗੜ੍ਹ,ਅੰਮ੍ਰਿਤਸਰ, ਧਰਮਿੰਦਰ ਅਤੇ ਹਰਜੀਤ ਵਾਸੀ 88 ਫੁੱਟ ਰੋਡ, ਅੰਮ੍ਰਿਤਸਰ ਵੱਜੋਂ ਹੋਈ ਹੈ।
ਗ੍ਰਿਫ਼ਦਾਰ ਦੋਸ਼ੀ ਆਜ਼ਾਦਵੀਰ ਸਿੰਘ ਨੇ ਬੁੱਧਵਾਰ ਰਾਤ 12 ਵਜੇਂ ਦੇ ਕਰੀਬ ਸਰਾਂ ਦੇ ਬਾਥਰੂਮ ਵਿੱਚ ਜਾ ਕੇ ਉਸ ਦੇ ਪਿੱਛੇ ਸਥਿਤ ਪਾਰਕ ਵਿੱੱਚ ਬੰਬ ਧਮਾਕਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰਕੇ ਗ੍ਰਿਫਤਾਰ ਕਰ ਲਿਆ। ਪੰਜ ਦੋਸ਼ੀਆਂ ਨੇ ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਵਿੱਚ ਇਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁਲਿਸ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਧਮਾਕੇ ਕਰ ਚੁੱਕੇ ਹਨ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਪਹਿਲੇ ਦੋ ਧਮਾਕੇ ਜਿਸ ਵਿੱਚ 6 ਮਈ ਨੂੰ ਪਾਰਕਿੰਗ ਵਿੱਚ ਇੱਕ ਕੰਟੇਨਰ ਵਿੱਚ ਪੋਲੀਥੀਨ ਦੇ ਲਿਫਾਫੇ ਵਿੱਚ ਬੰਬ ਦੀ ਸਮੱਗਰੀ ਰੱਖੀ ਹੋਈ ਸੀ, ਜਿਸ ਵਿੱਚ ਮੋਟੇ ਧਾਗਾ ਨਾਲ ਲਟਕਿਆ ਹੋਇਆ ਸੀ। ਇਸ ਤੋਂ ਬਾਅਦ 8 ਮਈ ਨੂੰ ਸਵੇਰੇ 4 ਵਜੇ ਦੇ ਕਰੀਬ ਇੱਕ ਹੋਰ ਵਿਸਫੋਟਕ ਸਮੱਗਰੀ ਉਸੇ ਪਾਰਕਿੰਗ ਵਿੱਚ ਰੱਖ ਕੇ ਉਹ ਉਥੋਂ ਚਲਾ ਗਿਆ ਤੇ ਉੱਥੋਂ ਲੰਘ ਰਹੇ ਵਿਅਕਤੀ ਨੇ ਉਸ ਧਾਗੇ ਨੂੰ ਦੇਖਿਆ ਤਾਂ ਉਸ ਨੇ ਖਿੱਚਿਆ ਤਾਂ ਧਮਾਕਾ ਹੋ ਗਿਆ। ਇਹ ਘਟਨਾ ਸਵੇਰੇ 6.30 ਵਜੇ ਦੇ ਕਰੀਬ ਵਾਪਰੀ ਸੀ।
ਉਨ੍ਹਾਂ ਨੇ ਮਿਲ ਕੇ ਪਟਾਕੇ ਬਣਾਉਣ ਦੀ ਵਿਸਫੋਟਕ
ਸਮੱਗਰੀ ਪੰਜ ਹਜ਼ਾਰ ਰੁਪਏ ਵਿੱਚ ਸਾਹਬ ਸਿੰਘ ਉਰਫ਼ ਸਾਬਾ ਵਾਸੀ ਅਨਗੜ, ਅੰਮ੍ਤਿਸਰ ਤੋਂ ਖਰੀਦੀ ਅਤੇ ਉਸ ‘ਚ ਪੱਥਰ ਪਾ ਕੇ ਟਰਾਇਲ ਲਿਆ, ਜਿਸ ‘ਚ ਉਹ ਸਫਲ ਰਹੇ ਤੇ ਬੰਬ ਤਿਆਰ ਕਰਨ ਲੱਗੇ। ਪੁਲਿਸ ਨੇ ਗਿਰੋਹ ਦੇ ਮੈਂਬਰਾਂ ਦੇ ਕਬਜ਼ੇ ਵਿਚੋਂ 1100 ਗ੍ਰਾਮ ਵਿਸਫੋਟਕ ਸਮੱਗਰੀ/ਰਸਾਇਣ ਅਤੇ ਕੁੱਝ ਰੈਡੀਕਲ ਸਾਹਿਤ ਵੀ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਥਾਣਾ ਈ-ਡਵੀਜ਼ਨ ਦੀ ਪੁਲਿਸ ਨੇ ਮੁਕੱਦਮਾਂ ਨੰਬਰ 49/2023 ਧਾਰਾ 9-ਬੀ ਵਿਸਫੋਟਕ ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਕਟ, 3-4-5 ਵਿਸਫੋਟਕ ਸਮੱਗਰੀ, 13,16,18. ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਦੇ ਨਾਲ ਇੱਕ ਔਰਤ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਜੋ ਕਿ ਅਮਰੀਕ ਸਿੰਘ ਦੀ ਪਤਨੀ ਦੱਸੀ ਜਾ ਰਹੀਂ ਹੈ। ਜਾਂਚ ਕਰਨ ਤੇ ਪਤਾ ਚੱਲੇਗਾ ਕਿ ਇਸ ਦਾ ਵਿਸਫੋਟਕ ਧਮਾਕੇ ਵਿੱਚ ਕਿੰਨਾਂ ਰੋਲ ਹੈ।
ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚੋਂ ਤਿੰਨ ਕੰਟੇਨਰ ਬਰਾਮਦ ਹੋਏ ਹਨ ਅਤੇ ਹੈਰਿਟੇਜ ਸਟਰੀਟ ਵਿੱਚ ਪਹਿਲਾਂ ਵਿਸਫੋਟਕ ਆਜ਼ਾਦਵੀਰ ਸਿੰਘ ਵੱਲੋਂ ਹੈਰਿਟੇਜ ਸਟਰੀਟ ਪਾਰਕਿੰਗ ਵਿਖੇ ਕੀਤਾ ਗਿਆ ਸੀ ਇਹਨਾਂ ਸਾਰੇ ਵਿਸਫੋਟਕਾ ਸਬੰਧੀ ਅਸੀ ਪੁਰੀ ਤਰਾਂ ਦੀ ਤਫਤੀਸ਼ ਕਰਦਿਆਂ ਇਹਨਾਂ ਦੇ ਸਾਰੇ ਫੋਨ ਦੇ ਲੰਿਕ ਪੁਲਿਸ ਵੱਲੋਂ ਟਰੇਸ ਕੀਤੇ ਜਾਣਗੇ।
ਇਸ ਮੌਕੇ ਇਹ ਵੀ ਗੱੱਲ ਸਾਹਮਣੇ ਆਈ ਹੈ ਕਿ ਸਾਹਿਬ ਸਿੰਘ ਨਾਮਕ ਵਿਅਕਤੀ ਕੋਲ ਇਸ ਵਿਸਫੋਟਕ ਸਮਗਰੀ ਦਾ ਲਾਇਸੈਂਸ ਵੀ ਹੈ। ਜਿਸਨੇ ਆਜ਼ਾਦਵੀਰ ਸਿੰਘ ਅਤੇ ਅਮਰੀਕ ਸਿੰਘ ਨੂੰ ਇਹ ਵਿਸਫੋਟਕ ਸਮਗਰੀ ਮੁਹੱਈਆਂ ਕਰਵਾਈ ਗਈ ਸੀ ਅਤੇ ਅਜਾਦਵੀਰ ਅਤੇ ਅਮਰੀਕ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਕੰਮ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ ਕਿ ਇਹਨਾਂ ਦੇ ਸਹਿਯੋਗ ਨਾਲ ਇਹ ਆਪ੍ਰੇਸ਼ਨ ਦੀ ਵੱਡੀ ਕਾਮਯਾਬੀ ਹੱਥ ਲਗੀ ਹੈ।
ਇਹਨਾਂ ਵਿੱਚੋਂ ਪਹਿਲਾਂ ਹੀ ਚਾਰ ਜਾਣਿਆਂ ਤੇ ਪੁਲਿਸ ਕੇਸ ਦਰਜ ਹਨ
ਗ੍ਰਿਫਤਾਰ ਕੀਤੇ ਗਏ ਆਜ਼ਾਦਵੀਰ ਸਿੰਘ ਖਿਲਾਫ਼ ਧਾਰਾ 295ਏ, ਥਾਣਾ ਛੇਹਰਟਾ ਅੰਮ੍ਰਿਤਸਰ, ਅਮਰੀਕ ਸਿੰਘ ਖਿਲਾਫ਼ ਧਾਰਾ 90/21, ਥਾਣਾ ਸਿਟੀ ਗੁਰਦਾਸਪੁਰ, ਧਰਮਿੰਦਰ ਖਿਲਾਫ਼ ਧਾਰਾ 348/22 ਸਮੇਤ ਨਾਰਕੋਟਿਕ ਐਕਟ ਥਾਣਾ ਸਦਰ ਅੰਮ੍ਰਿਤਸਰ, ਸਾਹਬ ਸਿੰਘ ਖਿਲਾਫ 94/23 ਐਕਸਪਲੋਸਿਵ ਐਕਟ ਥਾਣਾ ਗੇਟ ਹਕੀਮਾਂ ਅੰਮ੍ਤਿਸਰ ਵਿਖੇ ਮੁਕੱਦਮੇ ਦਰਜ ਹਨ।

1/5 - (1 vote)

Leave a Reply

Your email address will not be published. Required fields are marked *

Trending

Exit mobile version