Ludhiana - Khanna

ਬੀਬੀ ਛੀਨਾ ਦੇ ਸਹਿਯੋਗ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਜਲਦ ਹੱਲ ਕਰਵਾਇਆ ਜਾਵੇਗਾ : ਜਗਦੇਵ ਸਿੰਘ ਧੁੰਨਾ

Published

on

ਲੁਧਿਆਣਾ ,18 ਅਪ੍ਰੈਲ (ਡਾ.ਤਰਲੋਚਨ )

ਵਿਧਾਨ ਸਭਾ ਹਲਕਾ ਦੱਖਣੀ ਦੇ ਅਧੀਨ ਪੈਂਦੇ ਵਾਰਡ ਨੰਬਰ 32 ਦੇ ਮੁਹੱਲਾ ਬਸੰਤ ਨਗਰ ਦੀ ਗਲੀ ਨੰਬਰ 10 ਬੀ ਦੇ ਲੋਕਾਂ ਨੇ ਪਿੱਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਨੂੰ ਦੇਖਦਿਆਂ ਇਸ ਦੀ ਸੂਚਨਾ ਆਮ ਆਦਮੀ ਪਾਰਟੀ ਹਲਕਾ ਦੱਖਣੀ ਬੀ.ਸੀ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ ਨੂੰ ਉਹਨਾਂ ਦੇ ਦਫਤਰ ਵਿਖੇ ਦਿੱਤੀ । ਜਿਹਨਾਂ ਨੇ ਤੁਰੰਤ ਹੀ ਮੌਕੇ ਤੇ ਪਹੁੰਚ ਕੇ ਗਲੀ ਅੰਦਰ ਲੱਗੇ ਟਿਊਬਵੈੱਲ ਦੀ ਜਾਂਚ ਕਰਵਾਈ । ਜਾਂਚ ਕਰਵਾਉਣ ਉਪਰੰਤ ਸ.ਧੁੰਨਾ ਨੇ ਗਲੀ ਨਿਵਾਸੀਆਂ ਦੀ ਇਸ ਸਮੱਸਿਆ ਸਬੰਧੀ ਹਲਕਾ ਵਿਧਾਇਕਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਦੇ ਧਿਆਨ ‘ਚ ਲਿਆਂਦਾ ।ਜਿਹਨਾਂ ਨੇ ਇਸ ਸਮੱਸਿਆ ਨੂੰ ਸੁਣਿਆ ਅਤੇ ਸ.ਧੁੰਨਾ ਨੂੰ ਭਰੋਸਾ ਦਿੱਤਾ ਕਿ ਉਹ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦੇਣਗੇ ਅਤੇ ਉਹਨਾਂ ਨੂੰ ਜਲਦ ਹੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਹਦਾਇਤ ਕਰਨਗੇ । ਉਹਨਾਂ ਕਿਹਾ ਕਿ ਜਦੋਂ ਤੱਕ ਇਸ ਟਿਊਬਵੈੱਲ ਤੋਂ ਪਾਣੀ ਦੀ ਨਿਰੰਤਰ ਸਪਲਾਈ ਸ਼ੁਰੂ ਨਹੀਂ ਹੋ ਜਾਂਦੀ ਉਦੋਂ ਤੱਕ ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਮੁੱਹਈਆ ਕਰਵਾਇਆ ਜਾਵੇ ।ਸ.ਧੁੰਨਾ ਨੇ ਕਿਹਾ ਕਿ ਬੀਬੀ ਛੀਨਾ ਨੇ ਹਲਕਾ ਵਾਸੀਆਂ ਨੂੰ ਪੂਰਨ ਭਰੋਸਾ ਦਿੱਤਾ ਹੈ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ।ਜਿਸ ਕਰਕੇ ਮੈਂ ਆਪਣੇ ਹਲਕੇ ਦੇ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦੇਵਾਂਗੀ। ਉਹਨਾਂ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਮੈਨੂੰ ਸਮੂਹ ਹਲਕਾ ਵਾਸੀਆਂ ਦਾ ਪੂਰਨ ਸਹਿਯੋਗ ਚਾਹੀਦਾ ਹੈ । ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

5/5 - (1 vote)

Leave a Reply

Your email address will not be published. Required fields are marked *

Trending

Exit mobile version