Amritsar
ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਸਹੂਲਤਾਂ ਪੱਖੋਂ ਵਿਦੇਸ਼ੀ ਹਵਾਈ ਅੱਡਿਆਂ ਨਾਲੋਂ ਕਈ ਗੁਣਾ ਬੇਹਤਰ-ਡਾਇਰੈਕਟਰ ਵੀ.ਕੇ ਸੇਠ
ਅੰਮ੍ਰਿਤਸਰ, 5 ਮਈ (ਰਣਜੀਤ ਸਿੰਘ ਮਸੌਣ )
ਗੁਰੂ ਨਗਰੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਜੋ ਕਿ ਪੰਜਾਬੀਆਂ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ। ਇਸ ਵੇਲੇ ਵਿਦੇਸ਼ਾਂ ਦੇ ਹਵਾਈ ਅੱਡਿਆਂ ਨਾਲੋਂ ਬੇਹਤਰ ਸਹੂਲਤਾਂ ਕਾਰਨ ਦੁਨੀਆਂ ਭਰ ਦੇ ਵਧੀਆ ਹਵਾਈ ਅੱਡਿਆਂ ਵਿਚ ਸ਼ੁਮਾਰ ਹੋ ਗਿਆ ਹੈ। ਇਸ ਹਵਾਈ ਅੱਡੇ ਨੂੰ ਇਸ ਬੇਤਰ ਪੱਧਰ ਦੇ ਲਿਆਉਣ ਵਾਲੇ ਡਾਇਰੈਕਟਰ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਥਾਨਕ ਹੋਟਲ ਵਿੱਚ ਵੀ.ਕੇ ਸੇਠ ਦੀਆਂ ਇਸ ਹਵਾਈ ਅੱਡੇ ਨੂੰ ਬਹੁਤ ਉੱਪਰ ਲਿਆਉਣ ਦੇ ਅਣਥਕ ਯਤਨਾਂ ਨੂੰ ਦੇਖਦੇ ਹੋਏ, ਉਹਨਾਂ ਨੂੰ ਸਨਮਾਨਿਤ ਕਰਨ ਉਪਰੰਤ ਵਿਕਾਸ ਮੰਚ ਦੇ ਅਹੁੱਦੇਦਾਰਾਂ ਨੇ ਆਪਣੇ ਸਵਾਗਤੀ ਸਮਾਰੋਹ ਵਿੱਚ ਵੀ.ਕੇ ਸੇਠ ਦੀਆਂ ਉੱਪਲਬਧੀਆਂ ਦੀ ਸਹਾਰਨਾ ਕੀਤੀ ਤੇ ਕਿਹਾ ਕਿ ਕਰੋਨਾ ਕਾਲ ਦੀ ਮਹਾਂਮਾਰੀ ਦੌਰਾਨ ਜਦੋਂ ਕਿ ਭਾਰਤ ਦੇ ਬਹੁਤੇ ਹਵਾਈ ਅੱਡੇ ਬੰਦ ਹੋਣ ਦੀ ਕਨਾਰ ਤੇ ਪਹੁੰਚ ਗਏ ਸਨ। ਹਵਾਈ ਅੱਡਾ ਦੇ ਡਾਇਰੈਕਟਰ ਵੀ.ਕੇ ਸੇਠ ਨੇ ਆਪਣੀ ਸੂਝ ਬੂਜ਼ ਨਾਲ ਕਿਸੇ ਯਾਤਰੀ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਤੇ ਹਵਾਈ ਉਡਾਨਾਂ ਤੇ ਯਾਤਰੀਆਂ ਦਾ ਸਿਲਸਿਲਾ ਬਰਾਬਰ ਚਲਦਾ ਰਿਹਾ। ਇਸ ਮੌਕੇ ਹਵਾਈ ਅੱਡਾ ਅਥਾਰਟੀ ਦੇ ਡਾਇਰੈਕਟਰ ਵੀ.ਕੇ ਸੇਠ ਨੇ ਅੰਮ੍ਰਿਤਸਰ ਵਿਕਾਸ ਮੰਚ ਦੀਆਂ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਪ੍ਰਤੀ ਰੂਚੀ ਤੇ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਉਹਨਾਂ ਨੂੰ ਅੰਮ੍ਰਿਤਸਰ ਵਿਕਾਸ ਮੰਚ ਵਰਗਾ ਸਲਾਹਕਾਰ ਮਿਲਿਆਂ ਹੈ। ਜਿਨ੍ਹਾਂ ਨੇ ਵਕਤ ਬਰ ਵਕਤ ਉਨ੍ਹਾਂ ਨੂੰ ਹਵਾਈ ਅੱਡੇ ਦੀਆਂ ਕਮੀਆਂ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਇਸ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਵਿੱਚ ਮੱਦਦ ਕੀਤੀ।
ਵੀ.ਕੇ ਸੇਠ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਵਿੱਚ ਇਸ ਵਕਤ ਯਾਤਰੀਆਂ ਦੀ ਗਿਣਤੀ 25 ਲੱਖ ਤੋਂ ਵੀ ਟੱਪ ਗਈ ਹੈ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਦੀ ਆਮਦਨ 46 ਕਰੋੜ ਤੋਂ ਵੱਧ ਕੇ 55 ਕਰੋੜ ਹੋ ਗਈ ਹੈ। ਇਸ ਹਵਾਈ ਅੱਡੇ ਦੀ ਭਾਰਤ ਵਿੱਚ ਮੌਜੂਦਾ ਵਧੀਆਂ ਸਹੂਲਤਾਂ ਕਾਰਨ ਇੰਨੀ ਮਹੱਤਤਾ ਵੱਧ ਗਈ ਹੈ ਕਿ ਦੂਸਰੇ ਹਵਾਈ ਅੱਡਿਆਂ ਵਿੱਚ ਕਿਸੇ ਵੀ ਐਮਰਜੈਂਸੀ ਦੌਰਾਨ ਜਹਾਜ਼ ਦੇ ਲੈਂਡ ਨਾ ਕਰ ਸਕਣ, ਉਸ ਨੂੰ ਅੰਮ੍ਰਿਤਸਰ ਦੇ ਇਸ ਹਵਾਈ ਅੱਡੇ ਵੱਲ ਅਸਥਾਈ ਤੌਰ ਤੇ ਰੁਕਣ ਲਈ ਭੇਜ ਦਿੱਤਾ ਜਾਂਦਾ ਹੈ। ਇਹ ਹਵਾਈ ਅੱਡਾ ਵਿਦੇਸ਼ਾਂ ਦੇ ਹਵਾਈ ਅੱਡਿਆਂ ਦੇ ਮੁਕਾਬਲੇ ਸਾਰੀਆਂ ਮੌਜੂਦਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਉਹਨਾਂ ਕਿਹਾ ਕਿ ਮੁਸਾਫਰਾਂ ਦੇ ਨਾਲ ਆਏ ਜਾਂ ਛੱਡਣ ਆਏ ਸਕੇ ਸਬੰਧੀਆਂ ਤੇ ਮਿੱਤਰਾਂ ਦੇ ਬੈਠਣ ਲਈ ਇੱਕ ਕਾਫੀ ਵੱਡੇ ਸ਼ੈਡ ਦੀ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਦੁਨੀਆਂ ਭਰ ਦੀਆਂ ਨਾਮੀ ਫੂਡ ਕੰਪਨੀਆਂ, ਇਥੇ ਦਸਤਕ ਦੇ ਰਹੀਆਂ ਹਨ।
ਇਸ ਮੌਕੇ ਫਲਾਈ ਅੰਮ੍ਰਿਤਸਰ ਇਨੀਵੇਟਿਵ ਦੇ ਸਰਗਮ ਸਮੀਪ ਸਿੰਘ ਗੁੰਮਟਾਲਾ, ਅਨੰਤਦੀਪ ਸਿੰਘ ਢਿੱਲੋਂ ਕੈਨੇਡਾ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਮਨਮੋਹਨ ਸਿੰਘ ਬਰਾੜ ਤੇ ਯੁਗੇਸ਼ ਕਾਮਰਾ ਤੇ ਦਲਜੀਤ ਸਿੰਘ ਸੈਣੀ ਦੀ ਹਵਾਈ ਅੱਡਾ ਅਥਾਰਟੀ ਤੇ ਭਾਰਤ ਸਰਕਾਰ ਦੇ ਵਿਦੇਸ਼ਾਂ ਵਿੱਚ ਇਸ ਨਾਲ ਜੁੜੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਵਧੇਰਾ ਫਲਾਈਟਾਂ ਚਲਾਉਣ ਤੇ ਯਾਤਰੀਆਂ ਨੂੰ ਬੇਹਤਰ ਸਹੂਲਤਾਂ ਦਿਵਾਉਣ ਦੇ ਨਾਲ ਤਾਲਮੇਲ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਅੰਮ੍ਰਿਤਸਰ ਵਿਕਾਸ ਮੰਚ ਦੇ ਕੁਲਵੰਤ ਸਿੰਘ ਅਣਖੀ, ਰਾਜਵਿੰਦਰ ਸਿੰਘ ਗਿੱਲ, ਹਰਦੀਪ ਸਿੰਘ ਚਾਹਲ, ਸੁਰਿੰਦਰਜੀਤ ਸਿੰਘ ਬਿੱਟੂ, ਬਲਦੇਵ ਸਿੰਘ ਸੰਧੂ, ਜਤਿੰਦਰਪਾਲ ਸਿੰਘ ਨਿਊ ਅੰਮ੍ਰਿਤਸਰ, ਜਤਿੰਦਰਪਾਲ ਸਿੰਘ ਤਿਲਕ ਨਗਰ, ਨਿਰਮਲ ਸਿੰਘ, ਕੁਲਦੀਪ ਸਿੰਘ ਬੋਪਾਰਾਏ, ਹਰਿੰਦਰਪਾਲ ਸਿੰਘ ਸਾਬਕਾ ਆਬਕਾਰੀ ਤੇ ਟੈਕਸਟੇਸ਼ਨ ਕਮਿਸ਼ਨਰ, ਮਨਜੀਤ ਸਿੰਘ ਬਾਠ, ਆਰ.ਪੀ ਐਸ.ਬੇਦੀ ਆਦਿ ਹਾਜ਼ਰ ਸਨ।