Crime
ਸਪੈਸ਼ਲ ਸੈੱਲ ਦੀ ਟੀਮ ਨੇ ਚੋਰੀਸ਼ੁਦਾ ਮੋਟਰਸਾਈਕਲਾ ਸਣੇ ਦੋ ਨੂੰ ਕੀਤਾ ਕਾਬੂ
ਫੜੇ ਗਏ ਦੋਸ਼ੀਆਂ ਪਾਸੋਂ 8 ਮੋਟਰ ਸਾਈਕਲ ਵੀ ਕੀਤੇ ਬਰਾਮਦ
ਲੁਧਿਆਣਾ 26 ਅਪ੍ਰੈਲ (ਦਿਵਿਆ ਸਵੇਰਾ)
ਲੁਧਿਆਣਾ ਕਮਿਸ਼ਨਰੇਟ ਦੀ ਪੁਲਿਸ ਨੇ ਸ਼ਹਿਰ ਵਿਚ ਲੁੱਟ ਖੋਹ ਤੇ ਚੋਰੀ ਦੀਆ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਦੋ ਦੋਸ਼ੀਆ ਨੂੰ 8 ਮੋਟਰ ਸਾਈਕਲ ਸਣੇ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਇੰਨਵੈਸਟੀਗੈਸ਼ਨ ਅਮਨਦੀਪ ਸਿੰਘ ਬਰਾੜ ਅਤੇ ਸਪੈਸ਼ਲ ਸੈੱਲ ਮੁੱਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਮੁਖਬਰ ਦੀ ਇਤਲਾਹ ਤੇ ਥਰੀਕੇ ਕੱਟ ਨੇੜੇ ਫਿਰੋਜ਼ਪੁਰ ਰੋਡ ਪਾਸ ਮੌਜੂਦ ਸੀ, ਤਾਂ ਇਸ ਦੌਰਾਨ ਮੁਖਬਰ ਪਾਸੋਂ ਇਤਲਾਹ ਮਿਲੀ ਕਿ ਵਿਸ਼ਾਲ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਛੋਟੀ ਲਲਤੋਂ ਅਤੇ ਮੁਕੇਸ਼ ਸਾਹੂ ਵਾਸੀ ਇਯਾਲੀ ਜੋ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਹਨ। ਜਿਹਨਾ ਨੂੰ ਗਿਰਫਤਾਰ ਕਰਕੇ ਉਹਨਾ ਪਾਸੋਂ 8 ਚੋਰੀਸ਼ੁਦਾ ਮੋਟਰ ਸਾਈਕਲ ਬਰਾਮਦ ਕਰਕੇ ਉਹਨਾਂ ਖਿਲਾਫ ਥਾਣਾ ਸਰਾਭਾ ਨਗਰ ਵਿਖੇ ਬੀ ਐਂਨ ਐਸ 303(2), 317(2), 3(5) ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਫੜੇ ਗਏ ਮੁਲਜਮ ਨਸ਼ਾ ਕਰਨ ਦਾ ਆਦਿ ਹਨ,ਜਿਸ ਦੀ ਪੂਰਤੀ ਲਈ ਉਹ ਲੁੱਟ ਖੋਹ ਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ। ਜਿਹਨਾ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਲ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਪਤਾ ਲੱਗ ਸਕੇ ਕਿ ਇਹਨਾ ਦੇ ਨਾਲ ਇਸ ਕੰਮ ਵਿਚ ਹੋਰ ਕੋਣ ਸ਼ਾਮਿਲ ਹੈ।