Education
ਸਾਂਈ ਪਬਲਿਕ ਸੀਨੀ.ਸੈਕੰ.ਸਕੂਲ ਵਲੋਂ ਮਜਦੂਰ ਦਿਵਸ ਤੇ ਸਕੂਲ ਕਰਮਚਾਰੀਆਂ ਦਾ ਕੀਤਾ ਗਿਆ ਸਨਮਾਨ
ਲੁਧਿਆਣਾ 1 ਮਈ (ਮਨਦੀਪ ਸਿੰਘ)
ਸਥਾਨਕ ਸਾਂਈ ਪਬਲਿਕ ਸੀਨੀ.ਸੈਕੰ.ਸਕੂਲ ਬਰੋਟਾ ਰੋਡ ਨਿਊ ਸ਼ਿਮਲਾਪੁਰੀ ਲੁਧਿਆਣਾ ਵਿਖੇ ਵਿਸ਼ਵ ਮਜ਼ਦੂਰ ਦਿਵਸ ਬਹੁਤ ਜੀ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿ: ਦੁਆਰਾ ਸਮੂਹ ਮਜਦੂਰ ਭਾਈਚਾਰੇ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ ਸੁੰਦਰ ਕਾਰਡ ਤਿਆਰ ਕੀਤੇ ਗਏ ਇਸ ਦਿਨ ਸਕੂਲ ਦੇ ਸਫਾਈ ਕਰਮਚਾਰੀਆਂ ਦੇ ਸਨਮਾਨ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਮਜ਼ਦੂਰ ਦਿਵਸ’ਨਾਲ ਸੰਬੰਧਿਤ ਕਵਿਤਾ,ਭਾਸ਼ਣ,ਗੀਤ ਅਤੇ ਸਕਿੱਟ ਪੇਸ਼ ਕੀਤੇ ਗਏ।ਮਜ਼ਦੂਰ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਦੇ ਸਫਾਈ ਕਰਮਚਾਰੀਆ ਨੂੰ ਉਹਨਾਂ ਦੇ ਕੰਮ ਤੋਂ ਛੁੱਟੀ ਦਿੱਤੀ ਗਈ ਅਤੇ ਉਹਨਾਂ ਦਾ ਸਾਰਾ ਕੰਮ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਵੱਲੋ ਰਲ-ਮਿਲ ਕੇ ਕੀਤਾ ਗਿਆ।ਸਕੂਲ ਦੇ ਸਫਾਈ ਕਰਮਚਾਰੀਆਂ ਦੀਆਂ ਮਨੋਰੰਜਕ ਗੇਮਜ਼ ਕਰਵਾਈਆਂ ਗਈਆਂ।ਸਕੂਲ ਦੀ ਮੈਨੇਜਿੰਗ ਕਮੇਟੀ ਦੁਆਰਾ ਸਕੂਲ ਦੇ ਸਾਰੇ ਹੀ ਸਫਾਈ ਕਰਮਚਾਰੀਆਂ ਨੂੰ ਸ਼ਾਨਦਾਰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਾਰੇ ਪ੍ਰੌਗਰਾਮ ਦੀ ਤਿਆਰੀ ਮੈਡਮ ਸੰਗੀਤਾ ਵਰਮਾ ਦੀ ਅਗਵਾਈ ਹੇਠ,ਅਨੁਰਾਗ ਅਰੋੜਾ,ਅਤੇ ਪ੍ਰਤਿਭਾ ਪਾਟਿਲ ਹਾਉਸ ਦੇ ਅਧਿਆਪਕਾਂ ਵੱਲੋਂ ਕਰਵਾਈ ਗਈ।ਸਕੂਲ ਦੇ ਪ੍ਰਧਾਨ ਡਾ.ਦੀਪਕ ਕੁਮਾਰ ਮੰਨਣ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ਤੇ ਮਜਦੂਰ ਦਿਵਸ ਮਨਾਉਣ ਦੀ ਸ਼ੁਰੂਆਤ 1 ਮਈ 1886 ਨੂੰ ਹੋਈ।ਇਸ ਦਿਨ ਅਮਰੀਕਾ ਦੇ ਮਜ਼ਦੂਰ ਸੰਘ ਵੱਲੋਂ ਸਿਰਫ 8 ਘੰਟੇ ਕੰਮ ਕਰਨ ਦਾ ਨਿਸ਼ਚਾ ਕੀਤਾ ਗਿਆ ਉਹਨਾਂ ਦੀ ਇਸ ਮੰਗ ਨੂੰ ਪ੍ਰਵਾਨਗੀ ਮਿਲਣ ਦੀ ਖੁਸ਼ੀ ਵਿੱਚ ਮਜਦੂਰਾਂ ਨੇ 1 ਮਈ ਨੂੰ ਅੰਤਰਰਾਸ਼ਟਰੀ ਮਜਦੂਰ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਇਸ ਦਿਨ ਸਾਰੇ ਮਜ਼ਦੂਰਾਂ ਦੀ ਸਰਕਾਰੀ ਛੁੱਟੀ ਰਹੇਗੀ।ਡਾਇਰੈਕਟਰ ਮੈਡਮ ਸਰੋਜ ਮੰਨਣ ਜੀ ਨੇ ਸਕੂਲ ਦੇ ਸਮੂਹ ਮਜਦੂਰ ਕਰਮਚਾਰੀਆਂ ਦੁਆਰਾ ਸਕੂਲ ਨੂੰ ਪ੍ਰਦਾਨ ਕੀਤੀ ਜਾ ਰਹੀ ਸੇਵਾ ਲਈ ਹਾਰਦਿਕ ਧੰਨਵਾਦ ਕੀਤਾ।