Business
ਰਾਏਕੋਟ ਤਹਿਸੀਲ ਕੰਪਲੈਕਸ ਪਾਰਕਿੰਗ ਦੀ ਬੋਲੀ 17 ਮਈ ਨੂੰ ਕੀਤੀ ਨਿਸ਼ਚਿਤ
ਰਾਏਕੋਟ/ਲੁਧਿਆਣਾ, 10 ਮਈ ਦਿਵਿਆ ਸਵੇਰਾ ਟੀਮ
ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਸਾਲ 2023-24 ਲਈ ਵਾਹਨਾਂ ਲਈ ਪਾਰਕਿੰਗ ਅਤੇ ਕੰਟੀਨ ਨੂੰ ਠੇਕੇ ‘ਤੇ ਦੇਣ ਸਬੰਧੀ ਖੁੱਲੀ ਬੋਲੀ 17 ਮਈ, 2023 ਨੂੰ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ, ਰਾਏਕੋਟ ਵਿੱਚ ਰੱਖੀ ਗਈ ਹੈ. ਪਾਰਕਿੰਗ ਦੀ ਬੋਲੀ ਲਈ ਰਿਜ਼ਰਵ ਰਕਮ 1.50 ਲੱਖ ਰੁਪਏ ਹੈ, ਕੰਟੀਨ ਲਈ 2 ਲੱਖ ਜਦਕਿ ਵੱਖ-ਵੱਖ ਬੋਲੀ ਲਈ ਸਕਿਊਰਟੀ ਰਕਮ 10 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਸਬੰਧੀ ਉਪ-ਮੰਡਲ ਮੈਜਿਸਟ੍ਰੇਟ ਰਾਏਕੋਟ ਵਲੋਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਲ 2023-24 ਲਈ ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਵਾਹਨਾਂ ਲਈ ਪਾਰਕਿੰਗ ਅਤੇ ਕੰਟੀਨ ਨੂੰ ਠੇਕੇ ‘ਤੇ ਦੇਣ ਸਬੰਧੀ ਖੁੱਲੀ ਬੋਲੀ 17 ਮਈ, 2023 ਨੂੰ ਹੋਵੇਗੀ ਜਿਸਦਾ ਸਮਾਂ ਦੁਪਹਿਰ 12 ਵਜੇ ਅਤੇ ਸਥਾਨ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ, ਰਾਏਕੋਟ ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਦੱਸਿਆ ਕਿ ਬੋਲੀ ਦੀ ਰਕਮ ਦਾ ਚੌਥਾ ਹਿੱਸਾ ਮੌਕੇ ‘ਤੇ ਹੀ ਜਮ੍ਹਾਂ ਕਰਵਾਇਆ ਜਾਵੇਗਾ, ਰਾਸ਼ੀ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਠੇਕੇਦਾਰ ਵਲੋਂ ਜਮ੍ਹਾਂ ਸਕਿਊਰਿਟੀ ਦੀ ਰਕਮ ਜ਼ਬਤ ਕਰ ਲਈ ਜਾਵੇਗੀ। ਠੇਕੇ ਦੀ ਬਾਕੀ ਰਕਮ 10 ਮਹੀਨਾਵਾਰ ਕਿਸ਼ਤਾਂ ਰਾਹੀਂ ਜਮ੍ਹਾਂ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬੋਲੀਕਾਰ ਨੂੰ ਆਧਾਰ ਕਾਰਡ, ਸ਼ਨਾਖ਼ਤੀ ਕਾਰਡ ਅਤੇ ਸਿਕਿਊਰਟੀ ਪਰੂਫ ਵਜੋਂ ਮਕਾਨ ਦੀ ਰਜਿਸਟਰੀ ਆਦਿ ਆਪਣੀ ਦਰਖਾਸਤ ਨਾਲ ਪੇਸ਼ ਕਰਨਾ ਹੋਵੇਗਾ। ਠੇਕੇ ਦੀਆਂ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਦਫਤਰ ਉਪ ਮੰਡਲ ਮੈਜਿਸਟਰੇਟ, ਰਾਏਕੋਟ ਵਿਖੇ ਹਰ ਕੰਮ ਵਾਲੇ ਦਿਨ ਸਵੇਰੇ 07:30 ਵਜੇ ਤੋਂ ਦੁਪਹਿਰ 2 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।