Education
ਪਬਲਿਕ ਮਾਡਲ ਸੀ. ਸੈ. ਸਕੂਲ ਵਿਖੇ ‘ਇਨਫੋਰਮੇਸ਼ਨ ਤੇ ਤਕਨਾਲੋਜੀ ਦਿਵਸ’ ਸਬੰਧੀ ਸਮਾਰੋਹ ਕਰਵਾਇਆ
ਲੁਧਿਆਣਾ (ਡਾਕਟਰ ਤਰਲੋਚਨ )
ਪਬਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਸ਼ਵਕਰਮਾ ਕਲੋਨੀ ਵਿਖੇ ਅੱਜ ‘ਇਨਫੋਰਮੇਸ਼ਨ ਤੇ ਤਕਨਾਲੋਜੀ ਦਿਵਸ’ ਸਬੰਧੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਡਾਇਰੈਕਟਰ ਕਰਨਲ ਅਮਰਜੀਤ ਸਿੰਘ ਸ਼ਾਮਿਲ ਹੋਏ।
ਸਕੂਲ ਦੇ ਵਿਦਿਆਰਥੀਆਂ ਵਲੋਂ ‘ਇਨਫੋਰਮੇਸ਼ਨ ਤੇ ਤਕਨਾਲੋਜੀ’ ਬਾਰੇ ਜਾਣਕਾਰੀ ਭਰਪੂਰ ਲੈਕਚਰ ਵੀ ਦਿੱਤੇ ਗਏ।ਸਮਾਰੋਹ ਨੂੰ ਸੰਬੋਧਨ ਕਰਦਿਆਂ ਕੰਪਿਊਟਰ ਅਧਿਆਪਿਕਾ ਮਿਸ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਇਸ ਦਿਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਜਿਸ ਵਿਚ ਮਨੁੱਖ ਲਈ ਹਰ ਦਿਨ ਸੂਚਨਾਵਾਂ ਤੇ ਤਕਨਾਲੋਜੀ ਦੇ ਪ੍ਰਵਾਹ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪ੍ਰਿੰਸੀਪਲ ਤਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਅਸਾਨ ਤਰੀਕੇ ਨਾਲ ਜਾਣਕਾਰੀ ਦਿੱਤੀ ਅਤੇ ਅਜੋਕੇ ਯੁੱਗ ਵਿੱਚ ਨਵੀਂ ਤਕਨਾਲੋਜੀ ਨਾਲ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਇੰਚਾਰਜ ਸ੍ਰੀਮਤੀ ਪ੍ਰਿਤਪਾਲ ਕੌਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਜ਼ਾਰ ਸੀ।