Agriculure

ਸਾਉਣੀ 2023 ਦੌਰਾਨ ਝੋਨੇ/ਬਾਸਮਤੀ ਦੇ ਮਿਆਰੀ ਬੀਜ਼ ਮੁਹੱਈਆਂ ਕਰਵਾਉਣ ਸਬੰਧੀ ਕੀਤੀ ਗਈ ਮੀਟਿੰਗ

Published

on

ਸ੍ਰੀ ਅੰਮ੍ਰਿਤਸਰ ਸਾਹਿਬ /ਰਣਜੀਤ ਸਿੰਘ ਮਸੌਣ
ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਉਣੀ 2023 ਦੌਰਾਨ ਝੋਨੇ/ਬਾਸਮਤੀ ਅਤੇ ਸਾਉਣੀ ਦੀਆਂ ਹੋਰ ਫਸਲਾਂ ਦੇ ਮਿਆਰੀ ਬੀਜ਼ ਕਿਸਾਨਾਂ ਨੂੰ ਮੁਹੱਈਆਂ ਕਰਵਾਉਣ ਹਿੱਤ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ ਦੇ ਬੀਜ਼ ਵਿਕਰੇਤਾਵਾਂ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨਾਲ ਬੀਜਾਂ ਦੀ ਵਿਕਰੀ ਸਬੰਧੀ ਜ਼ਰੂਰੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਿਸਾਨ ਆਗੂਆਂ ਵੱਲੋਂ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਦੇ ਧਿਆਨ ਵਿੱਚ ਲਿਆਂਦਾ ਗਿਆਂ ਕਿ ਕੁਝ ਡੀਲਰਾਂ ਵੱਲੋਂ ਬੀਜਾਂ ਦੀ ਵਿਕਰੀ ਸਮੇਂ ਕਿਸਾਨਾ ਨੂੰ ਪੱਕਾ ਬਿੱਲ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਕੁੱਝ ਡੀਲਰਾਂ ਵੱਲੋਂ ਝੋਨੇ/ਬਾਸਮਤੀ ਦੇ ਬੀਜਾਂ ਦੀ ਵਿਕਰੀ ਵੱਧ ਰੇਟ ਤੇ ਕੀਤੀ ਜਾ ਰਹੀ ਹੈ। ਜਿਸ ਸਬੰਧੀ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਵੱਲੋਂ ਜਿਲ੍ਹੇ ਦੇ ਸਮੂਹ ਬੀਜ਼ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਝੋਨੇ/ਬਾਸਮਤੀ ਅਤੇ ਸਾਉਣੀ ਦੀਆਂ ਹੋਰ ਫਸਲਾਂ ਦੇ ਉੱਚ ਮਿਆਰ ਦੇ ਬੀਜ਼ ਕਿਸਾਨਾਂ ਨੂੰ ਵਾਜਬ ਰੇਟ ਤੇ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਅਤੇ ਬੀਜਾਂ ਦੀ ਵਿਕਰੀ ਦੌਰਾਨ ਕਿਸਾਨਾਂ ਨੂੰ ਪੱਕਾ ਖਰੀਦ ਬਿੱਲ ਜ਼ਰੂਰ ਦਿੱਤਾ ਜਾਵੇ।
ਸ: ਗਿੱਲ ਨੇ ਕਿਹਾ ਕਿ ਕੋਈ ਵੀ ਡੀਲਰ ਝੋਨੇ/ਬਾਸਮਤੀ ਦੇ ਬੀਜ਼ ਵੱਧ ਰੇਟ ਤੇ ਕਿਸਾਨਾਂ ਨੂੰ ਨਾ ਵੇਚੇ ਅਤੇ ਬੀਜ਼ ਐਕਟ ਅਨੁਸਾਰ ਸਮੂਹ ਡੀਲਰ ਬੀਜਾਂ ਦੀ ਵਿਕਰੀ ਨਾਲ ਸਬੰਧਤ ਮੁਕੰਮਲ ਰਿਕਾਰਡ ਮੇਨਟੇਨ ਕਰਨਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਵਿਚ ਕਿਸਾਨਾਂ ਨੂੰ ਉੱਚ ਮਿਆਰ ਦੇ ਖੇਤੀ ਇਨਪੁਟਸ (ਖਾਦ/ਬੀਜ/ਦਵਾਈਆਂ) ਮੁੁਹੱਈਆਂ ਕਰਵਾਉਣ ਤਹਿਤ ਉਨਾਂ ਵੱਲੋਂ ਜ਼ਿਲ੍ਹੇ ਪੱਧਰ ਦਾ ਉੱਡਣ ਦਸਤਾ ਗਠਿਤ ਕੀਤਾ ਗਿਆ ਹੈ ਜੋ ਸਮੇਂ ਸਮੇਂ ਸਿਰ ਜਿਲ੍ਹੇ ਵਿੱੱਚ ਬੀਜ/ਖਾਦ/ ਕੀੜੇਮਾਰ ਦਵਾਈਆਂ ਦੇ ਡੀਲਰਾਂ ਦੀ ਚੈਕਿੰਗ ਕਰੇਗਾ ਅਤੇ ਉਹਨਾਂ ਵੱਲੋਂ ਸਮੂਹ ਬਲਾਕ ਖੇਤੀਬਾੜੀ ਅਧਿਕਾਰੀਆਂ ਨੂੰ ਕਿਸਾਨਾ ਨੂੰ ਮਿਆਰੀ ਬੀਜ਼ ਮੁਹੱਈਆ ਕਰਵਾਉਣ ਹਿੱਤ ਬੀਜ਼ ਵਿਕਰੇਤਾਵਾਂ ਦੀ ਲਗਾਤਾਰ ਚੈੱਕਿੰਗ ਅਤੇ ਬੀਜਾਂ ਦੀ ਸੈਂਪਲੰਿਗ ਪਹਿਲ ਦੇ ਅਧਾਰ ਤੇ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਉਲੰਘਣਾ ਕਰਨ ਵਾਲੇ ਡੀਲਰ/ਦੋਸ਼ੀ ਫਰਮ ਖਿਲਾਫ਼ ਬੀਜ਼ ਐਕਟ ਅਨੁਸਾਰ ਸਖਤ ਕਾਨੂੰਨੀ ਕਾਰਵਾਈ ਕਰਨ ਸਬੰਧੀ ਹਦਾਇਤ ਕੀਤੀ।
ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਸੀਨੀਅਰ ਮੀਤ ਪ੍ਰਧਾਨ ਸਕੱਤਰ ਸਿੰਘ ਕੋਟਲਾ, ਜੌਨ ਪ੍ਰਧਾਨ ਕੁਲਜੀਤ ਸਿੰਘ ਬਾਊ, ਨਰਿੰਦਰ ਸਿੰਘ ਭਿੱਟੇਵੱਡ, ਕੰਧਾਰਾ ਸਿੰਘ ਭੋਏਵਾਲੀ,ਨਿਸ਼ਾਨ ਸਿੰਘ ਮਾੜਮੇਘਾ ਆਦਿ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਤਜਿੰਦਰ ਸਿੰਘ, ਸੁਖਰਾਜਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਸੁਖਚੈਨ ਸਿੰਘ ਸਮੂਹ ਖੇਤੀਬਾੜੀ ਅਫਸਰ, ਰਛਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ (ਬੀਜ਼), ਗੁਰਜੋਤ ਸਿੰਘ (ਖੇ.ਵਿ.ਅ.) ਆਦਿ ਅਧਿਕਾਰੀ ਅਤੇ ਬੀਜ਼ ਵਿਕ੍ਰੇਤਾਵਾਂ ਵੱਲੋਂ ਰਮੇਸ਼ ਕੁਮਾਰ ਪ੍ਰਧਾਨ, ਹਰਵੰਸ ਸਿੰਘ, ਜਸਬੀਰ ਸਿੰਘ, ਅਬੀ ਮਹਾਜਨ, ਸਨੀ ਆਦਿ ਬੀਜ ਵਿਕਰੇਤਾ ਹਾਜਿਰ ਸਨ।

Rate this post

Leave a Reply

Your email address will not be published. Required fields are marked *

Trending

Exit mobile version