Ludhiana - Khanna
ਬਿੱਟੂ ਡੁਲਗੱਚ ਦੀ ਅਗਵਾਈ ਹੇਠ ਵਫ਼ਦ ਨੇ ਜੋਨਲ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ, 25 ਅਪ੍ਰੈਲ (ਡਾ.ਤਰਲੋਚਨ)
ਮਿਉਂਸਪਲ ਸਫ਼ਾਈ ਕਰਮਚਾਰੀ ਐਸੋਸੀਏਸ਼ਨ ਰਜਿ: ਜ਼ੋਨ-ਸੀ ਦੇ ਇੰਚਾਰਜ ਬਿੱਟੂ ਡੁਲਗੱਚ ਦੀ ਅਗਵਾਈ ਹੇਠ ਇਕ ਵਫ਼ਦ ਵੱਲੋਂ ਜੋਨਲ ਕਮਿਸ਼ਨਰ ਜੋਨ-ਸੀ ਕੁਲਪ੍ਰੀਤ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ । ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਨਗਰ ਨਿਗਮ ਵਿੱਚ ਦਰਜਾ 4 ਦੇ ਕਰਮਚਾਰੀਆਂ ਨੂੰ ਜੋ ਰੈਗੂਲਰ ਕੀਤਾ ਗਿਆ ਹੈ । ਉਹਨਾਂ ਕਰਮਚਾਰੀਆਂ ਨੂੰ 6 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ । ਉਹਨਾਂ ਨੂੰ ਤੁਰੰਤ ਤਨਖਾਹ ਜਾਰੀ ਕੀਤੀ ਜਾਵੇ ਅਤੇ ਜਿਹੜੇ ਕਰਮਚਾਰੀ ਓਵਰਏਜ ਕਰਕੇ ਕੱਢੇ ਗਏ ਹਨ। ਉਹਨਾਂ ਨੂੰ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣ।
ਜ਼ੋਨਲ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਡੁਲਗੱਚ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਨਗਰ ਨਿਗਮ ‘ਚ ਕੰਮ ਕਰ ਰਹੇ ਕੱਚੇ ਸਫ਼ਾਈ ਤੇ ਸੀਵਰਮੈਨ ਕਰਮਚਾਰੀਆਂ ਨੂੰ 6 ਮਹੀਨੇ ਪਹਿਲਾਂ ਰੈਗੂਲਰ ਕਰ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਉਦੋਂ ਤੋਂ ਲੈ ਕਿ ਹੁਣ ਤੱਕ ਤਨਖਾਹ ਨਹੀਂ ਮਿਲੀ। ਜਿਸ ਕਾਰਨ ਉਹਨਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੋ ਗਿਆ ਹੈ।
ਉਹਨਾਂ ਕਿਹਾ ਕਿ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਕਾਰਨ ਉਹਨਾਂ ਨੂੰ ਘਰ ਦਾ ਕਿਰਾਇਆ, ਘਰ ਦੇ ਰਾਸ਼ਨ ਤੋਂ ਇਲਾਵਾ ਬੈਂਕ ਕਰਜੇ ਦੀਆ ਕਿਸ਼ਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਜਿਸ ਕਾਰਨ ਬੈਂਕਾਂ ਵਲੋਂ ਉਹਨਾਂ ਨੂੰ ਡਿਫਾਲਟਰ ਘੋਸ਼ਿਤ ਕੀਤਾ ਜਾ ਰਿਹਾ ਹੈ ।ਉਹਨਾਂ ਨੇ ਮੰਗ ਪੱਤਰ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ 30 ਅਪ੍ਰੈਲ ਤੱਕ ਉਕਤ ਕਰਮਚਾਰੀਆਂ ਦੀ ਤਨਖਾਹ ਜਾਰੀ ਨਾ ਕੀਤੀ ਗਈ ਤਾਂ 1 ਮਈ ਨੂੰ ਜੋਨ-ਸੀ ਦੇ ਸਾਮ੍ਹਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ ।ਇਸ ਮੌਕੇ ਤੇ ਆਰ ਡੀ ਗਹਿਲੋਤ , ਮੇਨਪਾਲ ਡੁਲਗੱਚ, ਰਾਜੇਸ਼ ਕਾਂਗੜਾ,ਬਿੰਦਰ ਚਨਾਲੀਆ,ਅਰੁਣ ਭਗਤਾ, ਸੰਜੇ ਕਾਂਗੜਾ,ਮੋਨੂੰ ਟਾਂਕ, ਸੰਨੀ ਲੋਹਟ, ਨੀਨੂੰ ਫੋਕਲ ਪੁਆਇੰਟ,ਅਨਿਲ ਚਨਾਲੀਆ ਆਦਿ ਹਾਜ਼ਰ ਸਨ।