Crime
ਬਿਨਾਂ ਧੜ ਤੋਂ ਮਿਲੀ ਲਾਸ਼:-ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
ਥਾਣਾ ਡਵੀਜ਼ਨ ਨੰ.7 ਦੀ ਪੁਲਿਸ ਨੂੰ ਮਿਲੀ ਸਿਰ ਕੱਟੀ ਹੋਈ ਲਾਸ਼:- ਰਾਤ ਦੇ ਹਨੇਰੇ ਵਿਚ ਲਾਸ਼ ਨੂੰ ਸੁੱਟ ਕੇ ਫਰਾਰ ਹੋਏ ਕਾਤਲ
ਲੁਧਿਆਣਾ 6 ਜੁਲਾਈ (ਅਮ੍ਰਿਤਪਾਲ ਸਿੰਘ ਸੋਨੂੰ)
ਮਹਾਨਗਰ ਵਿੱਚ ਵੀਰਵਾਰ ਸਵੇਰ ਸਮੇਂ ਇੱਕ ਬਿਨਾਂ ਧੜ ਤੋਂ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਥਾਣਾ ਡਵੀਜ਼ਨ ਨੰ.7 ਦੇ ਇਲਾਕੇ ਆਦਰਸ਼ ਨਗਰ ਵਿੱਚ ਰਾਤ ਸਮੇਂ ਕਾਤਲਾਂ ਵਲੋਂ ਇੱਕ ਸਖ਼ਸ਼ ਦਾ ਬੜੀ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਬੋਰੀ ਵਿੱਚ ਪੈਕ ਕਰਕੇ ਸੁੱਟ ਕੇ ਫਰਾਰ ਹੋ ਗਏ। ਪੁਲਿਸ ਮੁਤਾਬਕ ਫ਼ਿਲਹਾਲ ਲਾਸ਼ ਦੀ ਕੋਈ ਪਹਿਚਾਣ ਨਹੀਂ ਹੋ ਪਾਈ ਹੈ। ਜਿਸ ਨੂੰ ਕਬਜ਼ੇ ਵਿਚ ਲੈ ਕੇ 72 ਘੰਟਿਆਂ ਲਈ ਸਿਵਲ ਹਸਪਤਾਲ਼ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਦੇਖਣ ਮੁਤਾਬਕ ਕਾਤਲਾਂ ਵਲੋ ਬੜੀ ਬੇਰਹਿਮੀ ਨਾਲ ਬਿਨਾਂ ਸਿਰ ਤੋਂ ਲਾਸ਼ ਨੂੰ ਸੁੱਟ ਕੇ ਫਰਾਰ ਹੋਣਾ ਕਿਸੇ ਵੱਡੀ ਵਜਾ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰਕੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ।