Ludhiana - Khanna
ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ – ਢਿੱਲੋਂ , ਫਿਰੋਜ਼ਪੁਰ
ਲੁਧਿਆਣਾ 4 ਮਈ (ਡਾ ਤਰਲੋਚਨ ਸਿੰਘ)
ਸੈਣ ਸਮਾਜ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਪ੍ਰਤਾਪ ਸਿੰਘ ਫਿਰੋਜਪੁਰੀਆ, ਜ਼ਿਲ੍ਹਾ ਲੁਧਿਆਣਾ ਇਕਾਈ ਦੇ ਪ੍ਰਧਾਨ ਬਹਾਦਰ ਸਿੰਘ ਢਿੱਲੋਂ ਨੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ . ਪ੍ਰਕਾਸ਼ ਸਿੰਘ ਬਾਦਲ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ‘ਤੇ ਪਿੰਡ ਬਾਦਲ ਵਿਖੇ ਪਹੁੰਚ ਕੇ ਉਨ੍ਹਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਸ. ਬਾਦਲ ਕਿਸਾਨਾਂ , ਮਜ਼ਦੂਰਾਂ ਸਮੇਤ ਹਰ ਵਰਗ ਦੀਆਂ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ | ਇਸ ਕਰਕੇ ਆਪਣੇ ਰਾਜਭਾਗ ਦੌਰਾਨ ਉਨ੍ਹਾਂ ਨੇ ਬਿਨਾਂ ਕਿਸੇ ਵਿਤਕਰੇ ਤੋਂ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੱਡੇ ਫ਼ੈਸਲੇ ਲਏੇ , ਜਿਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਪਰਤਾਪ ਸਿੰਘ ਫਿਰੋਜ਼ਪੁਰ , ਬਹਾਦਰ ਸਿੰਘ ਢਿੱਲੋਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ , ਬੀਬਾ ਹਰਸਿਮਰਤ ਕੌਰ ਬਾਦਲ , ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਮੂਹ ਪਰਿਵਾਰ ਅਤੇ ਸਮੁੱਚੀ ਹਾਈਕਮਾਂਡ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਚਰਨਜੀਤ ਸਿੰਘ ਗਿੱਲ , ਕਾਲਾ ਲਖਨਪਾਲ , ਹਰਬੰਸ ਸਿੰਘ , ਬਲਜੀਤ ਸਿੰਘ , ਬਲਦੇਵ ਸਿੰਘ , ਬਿੱਟੂ ਪ੍ਰਧਾਨ , ਸਿੰਗਾਰਾ ਸਿੰਘ , ਚਰਨਜੀਤ ਸਿੰਘ , ਰਵਿੰਦਰਪਾਲ ਸਿੰਘ ਰਾਣਾ ਰਾਜਗੜ , ਨੀਲਾ ਸਿੰਘ ਫਰੀਦਕੋਟ , ਬਲਵਿੰਦਰ ਸਿੰਘ ਪੰਜਗਰਾਈ , ਤਰਸੇਮ ਮਲੋਟ., ਜਲਾਲਾਬਾਦ ਤੋਂ ਰਮਨ ਸੈਨ, ਧੂਰੀ ਤੋਂ ਰਵਿਨ ਸੈਨ ਨੇ ਦੁੱਖ ਪ੍ਰਗਟ ਕੀਤਾ ।