Natioal
“ਵਾਰਿਸ ਪੰਜਾਬ ਦੇ ਮੁੱਖੀ” ਭਾਈ ਅਮ੍ਰਿਤਪਾਲ ਸਿੰਘ ਤੋਂ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਕਰਨਗੀਆਂ ਪੁੱਛ-ਪੜਤਾਲ
ਪੰਜਾਬ ਪੁਲਿਸ ਮੁਤਾਬਕ ਭਾਈ ਅਮ੍ਰਿਤਪਾਲ ਸਿੰਘ ਦੇ ਗੁਰਪਤਵੰਤ ਸਿੰਘ ਪੰਨੂੰ ਅਤੇ ਬੱਬਰ ਖਾਲਸਾ ਦੇ ਸਹਿਯੋਗੀ ਅਵਤਾਰ ਖੰਡਾ ਦੇ ਨਾਲ ਨਜ਼ਦੀਕੀ ਸੰਬੰਧ
ਦਿੱਲੀ (ਏਜੰਸੀਆਂ)
36 ਦਿਨ ਤੋਂ ਪੰਜਾਬ ਪੁਲਿਸ ਦੀ ਗ੍ਰਿਫਤ ਚੌਂ ਫਰਾਰ ਚੱਲੇ ਭਾਈ ਅੰਮ੍ਰਤਿਪਾਲ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਭਾਈ ਸਾਹਿਬ ਦੀ ਗ੍ਰਫਿਤਾਰੀ ਤੋਂ ਬਾਅਦ ਕੇਂਦਰੀ ਏਜੰਸੀਆਂ ਵੀ ਐਕਟਵਿ ਹੋ ਚੁੱਕੀਆਂ ਹਨ। ਅੰਮ੍ਰਿਤਪਾਲ ਸਿੰਘ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ), ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਸਮੇਤ ਹੋਰ ਕੇਂਦਰੀ ਏਜੰਸੀਆਂ ਪੁੱਛਗਿੱਛ ਦੀ ਤਿਆਰੀ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਏਜੰਸੀਆਂ ਅੰਮ੍ਰਿਤਪਾਲ ਸਿੰਘ ਦਾ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ, ਵਿਦੇਸ਼ੀ ਫੰਡਿੰਗ ਤੇ ਬੱਬਰ ਖਾਲਸਾ ਵਰਗੀਆਂ ਖਾਲਿਸਤਾਨੀ ਜਥੇਬੰਦੀਆਂ ਨਾਲ ਸਬੰਧ ਹੋਣ ਦੀ ਜਾਂਚ ਕਰਨ ਵਿੱਚ ਜੁੱਟ ਗਈਆਂ ਹੈ। ਪੁਲਿਸ ਨੇ ਜਾਂਚ ਵਿੱਚ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਸਿਖਲਾਈ ਦੇਣ ਲਈ ਆਈਐਸਆਈ ਨੇ ਦੋ ਅੱਤਵਾਦੀ ਸੰਗਠਨਾਂ ਨੂੰ ਜ਼ਿਮੇਵਾਰੀ ਦਿੱਤੀ ਸੀ। ਦਰਅਸਲ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਸਿੱਖ ਫਾਰ ਜਸਟਿਸ (SFJ) ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਅਵਤਾਰ ਸਿੰਘ ਖੰਡਾ ਨੇ ਅੰਮ੍ਰਿਤਪਾਲ ਸਿੰਘ ਦੀ ਮਦਦ ਕੀਤੀ ਸੀ। ਸੂਤਰਾਂ ਮੁਤਾਬਕ NIA ਤੇ RAW ਦੋਵੇਂ ਏਜੰਸੀਆਂ ਅੰਮ੍ਰਿਤਪਾਲ ਸਿੰਘ ਤੋਂ ਪੰਜਾਬ ਵਿੱਚ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੇ ਸਲੀਪਰ ਸੈੱਲ ਤੇ ਏਜੰਟਾਂ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੀਆਂ ਹਨ।