Amritsar
ਆਰਮੀ ਵਿੰਗ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਐਨ.ਸੀ.ਸੀ ਕੈਡਿਟਾਂ ਨੂੰ ਕੀਤਾ ਗਿਆ ਸਨਮਾਨਿਤ
ਸ੍ਰੀ ਅੰਮ੍ਰਿਤਸਰ ਸਾਹਿਬ 18 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਸਰੂਪ ਰਾਣੀ ਕਾਲਜ਼ ਲੜਕੀਆਂ ਵਿਖੇ ਆਰਮੀ ਵਿੰਗ ਦੇ ਐਨ.ਸੀ.ਸੀ ਕੈਡਿਟਾਂ ਦਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਮੁੱਖ ਮਹਿਮਾਨ ਕੈਪਟਨ ਐਮ.ਕੇ. ਵਾਟਸ, ਕਮਾਂਡਰ ਐਨ.ਸੀ.ਸੀ. ਏਅਰ ਵਿੰਗ ਰਹੇ ਸੰਸਥਾ ਅਤੇ ਸਮਾਜ ਲਈ ਸਾਨਦਾਰ ਸੇਵਾਵਾਂ ਨਿਭਾਉਣ ਵਾਲੇ ਕੈਡਿਟਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਗਏ। ਸੀਟੀਓ ਸ੍ਰੀਮਤੀ ਏਕਤਾ ਵਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਕੈਡਿਟਾਂ ਨੂੰ ਪ੍ਰੇਰਣਾਦਾਇਕ ਭਾਸਣ ਦਿੱਤਾ। ਪ੍ਰਿੰਸੀਪਲ ਪ੍ਰੋ. ਡਾ. ਦਲਜੀਤ ਕੌਰ ਨੇ ਕੈਡਿਟਾਂ ਨੂੰ ਵੀ ਸੰਬੋਧਨ ਕੀਤਾ, ਮੁੱਖ ਮਹਿਮਾਨ ਕਮਾਂਡਰ ਏਅਰ ਵਿੰਗ, ਗਰੁੱਪ ਕੈਪਟਨ ਐਮ.ਕੇ.ਵਤਸ ਨੇ ਵੀ ਆਪਣੇ ਪ੍ਰਭਾਵਸਾਲੀ ਸਬਦਾਂ ਨਾਲ ਕੈਡਿਟਾਂ ਨੂੰ ਪ੍ਰੇਰਿਤ ਕੀਤਾ। ਕੈਡਿਟਾਂ ਵੱਲੋਂ ਕਵਿਤਾ ਉਚਾਰਨ, ਸੋਲੋ ਡਾਂਸ, ਗਰੁੱਪ ਸਾਂਗ, ਗਰੁੱਪ ਡਾਂਸ ਆਈਟਮਾਂ ਪੇਸ ਕੀਤੀਆਂ ਗਈਆਂ। ਮੁੱਖ ਮਹਿਮਾਨ ਨੂੰ ਪਿਆਰ ਦੇ ਪ੍ਰਤੀਕ ਵਜੋਂ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਸਮੇਂ ਕੌਂਸਲ ਮੈਂਬਰ ਡਾ.ਸੁਰਿੰਦਰ ਕੌਰ, ਸ੍ਰੀ ਸਚਿਨ ਕਾਲੜਾ, ਸ੍ਰੀਮਤੀ ਕਿਰਨਜੀਤ ਬੱਲ, ਸ੍ਰੀਮਤੀ ਨੀਤਿਕਾ, ਸ੍ਰੀਮਤੀ ਮੀਤੂ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਰਹੇ ਅਤੇ ਸਮਾਗਮ ਦੀ ਸਮਾਪਤੀ ਰਾਸਟਰੀ ਗੀਤ ਨਾਲ ਹੋਈ।