Entertainment
ਨੱਚਦਾ ਪੰਜਾਬ ਯੂਥ ਵੈੱਲਫੇਅਰ ਕਲੱਬ ਨੇ ਕਰਵਾਇਆ ਸੱਭਿਆਰਚਾਰਕ ਪ੍ਰੋਗਰਾਮ
ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਕੇ ਰੱਖਣ ਯੂਥ ਕਲੱਬਾਂ -ਰਿਸ਼ੀਤਾ ਰਾਣਾ
ਲੁਧਿਆਣਾ , 4 ਜੁਲਾਈ (ਡਾ ਤਰਲੋਚਨ)
ਨੱਚਦਾ ਪੰਜਾਬ ਯੂਥ ਵੈੱਲਫੇਅਰ ਕਲੱਬ ਵਲੋਂ ਭੰਗੜਾ ਸਿਖਲਾਈ ਕੈਂਪ ਆਈ. ਟੀ. ਆਈ ਕਾਲਜ , ਗਿੱਲ ਰੋਡ ਵਿਖੇ 1 ਜੂਨ ਤੋਂ ਸ਼ੁਰੂ ਕੀਤਾ ਗਿਆ ਸੀ । ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਸਿੱਖਿਆਰਥੀਆਂ ਨੇ 2 ਜੁਲਾਈ ਦਿਨ ਐਤਵਾਰ ਨੂੰ ਕਲੱਬ ਵਲੋਂ ਜੀ. ਐਨ. ਈ ਕਾਲਜ , ਗਿੱਲ ਰੋਡ ਵਿਖੇ ਕਰਵਾਏ ਗਏ ਸਮਾਗਮ ਬੱਲੇ – ਬੱਲੇ – 2023 ਵਿੱਚ ਭਾਗ ਲਿਆ । ਇਸ ਮੌਕੇ ਮੁੱਖ ਮਹਿਮਾਨ ਸੁਰਜੀਤ ਸਿੰਘ ਐਮ . ਡੀ ਕਿ੍ਸ਼ਟਲ ਸਵਿੱਚ ਗੇਅਰ ਅਤੇ ਮਿਸ ਇੰਡੀਆ ਰਿਸ਼ੀਤਾ ਰਾਣਾ ਵਿਸ਼ੇਸ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਜਸਦੇਵ ਸਿੰਘ ਸੇਖੋਂਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਬੱਚਿਆਂ ਤੋਂ ਇਲਾਵਾ ਨੌਜ਼ਵਾਨ ਮੁੰਡੇ , ਕੁੜੀਆਂ , ਅੌਰਤਾਂ ਅਤੇ ਮਰਦਾਂ ਨੂੰ ਭੰਗੜੇ ਦੀ ਸਿਖਲਾਈ ਦਿੱਤੀ ਗਈ ਸੀ । ਇਹ ਕੈਂਪ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਕੈਨੇਡਾ ਵਾਸੀ ਦੀ ਦੇਖ – ਰੇਖ ਹੇਠ ਨੇਪਰੇ ਚਾੜਿਆ ਗਿਆ ।ਕਲੱਬ ਦੇ ਉਪ ਪ੍ਰਧਾਨ ਮਹਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਕਲੱਬ ਦਾ ਮੁੱਖ ਮਕਸਦ ਨੌਜ਼ਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਹੈ । ਕਲੱਬ ਦੇ ਕਾਰਜ਼ਕਾਰੀ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਕੈਂਪ ਪਿੱਛਲੇ ਲਗਭਗ 32 ਸਾਲ ਤੋਂ ਲਗਾਏ ਜਾ ਰਹੇ ਹਨ । ਜਿਸ ਵਿੱਚ ਹੁਣ ਤੱਕ ਹਜਾਰਾਂ ਬੱਚੇ ਅਤੇ ਨੌਜ਼ਵਾਨ ਭੰਗੜਾ ਸਿੱਖ ਚੁੱਕੇ ਹਨ । ਕਲੱਬ ਦੇ ਸਕੱਤਰ ਹਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀ ਨਾਲ ਵਿਸ਼ੇਸ ਤੌਰ ਤੇ ਅੱਜ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੁਰਜੀਤ ਸਿੰਘ ਐਮ . ਡੀ ਕਿ੍ਸ਼ਟਲ ਸਵਿੱਚ ਗੇਅਰ ਅਤੇ ਮਿਸ ਇੰਡੀਆ ਰਿਸ਼ੀਤਾ ਰਾਣਾ ਨੇ ਸਿੱਖਿਆਰਥੀਆਂ ਨੂੰ ਇਨਾਮ ਵੰਡੇ । ਇਸ ਮੌਕੇ ਮਿਸ ਰਿਸ਼ੀਤਾ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਬਾਕੀ ਯੂਥ ਕਲੱਬਾਂ ਨੂੰ ਵੀ ਅਜਿਹੇ ਸੱਭਿਆਚਾਰ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਤਾਂ ਕਿ ਨੌਜ਼ਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਕੇ ਰੱਖਿਆ ਜਾ ਸਕੇ । ਇਸ ਮੌਕੇ ਪ੍ਰਸਿੱਧ ਐਂਕਰ ਤੇ ਸਟੇਟ ਅਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਤੋਂ ਇਲਾਵਾ ਭੰਗੜਾ ਕੋਚ ਲਖਵੰਤ ਸਿੰਘ , ਭੰਗੜਾ ਕੋਚ ਸੁਰਿੰਦਰਜੀਤ ਕੌਰ , ਸੁੱਖਨਪਾਲ ਸਿੰਘ , ਬੇਅੰਤ ਸਿੰਘ , ਹਰਮੀਤ ਸਿੰਘ ਟਿੱਲੂ , ਭੁਪਿੰਦਰ ਵਿੱਕੀ , ਸੰਦੀਪ ਸਿੰਘ ਮਠਾੜੂ , ਗੁਰਬਖਸ਼ ਸਿੰਘ , ਹਰਵਿੰਦਰ ਸਿੰਘ , ਰਜਿੰਦਰ ਸਿੰਘ , ਅਵਤਾਰ ਸਿੰਘ ਕਲੇਰਾਂ ਵਾਲਾ , ਬਹਾਦਰ ਸਿੰਘ , ਪੰਜਾਬੀ ਲੋਕ ਗਾਇਕ ਬਾਈ ਡਾਲਰਜੀਤ , ਲੋਕ ਗਾਇਕ ਮਲਕੀਤ ਮੰਗਾ , ਦਲਜੀਤ ਕੌਰ ਮਠਾੜੂ ਕੋਚ ਅਤੇ ਅੰਤਰਰਾਸ਼ਟਰੀ ਢੋਲੀ ਮਾਸਟਰ ਰਕੇਸ਼ ਯੋਗੀ ਅਤੇ ਜਤਨ ਕੁਮਾਰ ਆਦਿ ਵੀ ਹਾਜ਼ਰ ਸਨ ।