Politics
ਐਮ.ਪੀ ਸਿਮਰਨਜੀਤ ਸਿੰਘ ਮਾਨ ਵਲੋਂ ਗਰਾਂਟਾਂ ਦੇਣ ਦਾ ਕੰਮ ਸ਼ੁਰੂ
ਭਵਾਨੀਗੜ੍ਹ, 26 ਮਈ ( ਦਿਵਿਆ ਸਵੇਰਾ ਟੀਮ)
ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਜਿੱਥੇ ਆਪਣੇ ਬਹੁਤ ਹੀ ਥੋੜੇ ਪਾਰਲੀਮੈਂਟ ਦੇ ਕਾਰਜਕਾਲ ਵਿਚ ਜਿੱਥੇ ਪੂਰੇ ਸੰਗਰੂਰ ਜਿਲ੍ਹੇ ਦੇ ਸਾਰੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖ ਕੇ ਉਹਨਾਂ ਨੂੰ ਪੂਰਾ ਕਰਨ ਦਾ ਸੰਕਲਪ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਅੱਜ ਭਵਾਨੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਹਲਕਾ ਇੰਚਾਰਜ ਸੰਗਰੂਰ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੱਸਿਆ ਕਿ ਸ. ਸਿਮਰਨਜੀਤ ਸਿੰਘ ਮਾਨ ਵਲੋਂ ਲੋੜਵੰਦ ਲੋਕਾਂ ਨੂੰ ਟਰਾਈਸਾਈਕਲ, ਪਿੰਡਾਂ ਵਿਚ ਧਰਮਸ਼ਾਲਾਂ ਲਈ ਵਿਸ਼ੇਸ਼ ਗਰਾਂਟ, ਜਿੰਮਾਂ, ਖੇਡ ਕਿੱਟਾਂ, ਖੇਡ ਗਰਾਊਂਡ, ਅਧੂਰੇ ਪਾਰਕਾਂ ਦਾ ਕੰਮ ਪੂਰਾ ਕਰਨਾ ਆਦਿ ਤੋਂ ਇਲਾਵਾ ਅਨੇਕਾਂ ਹੀ ਲੋਕ ਮੁੱਦੇ, ਕਿਸਾਨਾਂ, ਮਜ਼ਦੂਰਾਂ ਅਤੇ ਧਾਰਮਿਕ ਬੇਅਦਬੀਆਂ ਦਾ ਇਨਸਾਫ ਲੈਣ ਲਈ ਪਾਰਲੀਮੈਂਟ ਵਿਚ ਸਾਰੇ ਹੀ ਮੁੱਦੇ ਲਗਾਤਾਰ ਉਠਾਏ ਜਾ ਰਹੇ ਹਨ। ਜਥੇਦਾਰ ਰਾਮਪੁਰਾ ਨੇ ਦੱਸਿਆ ਕਿ ਅੱਜ ਭਵਾਨੀਗੜ੍ਹ ਦੇ ਪਿੰਡ ਭਰਾਜ ਲਈ 2 ਲੱਖ ਰੁ:, ਹਰਦਿੱਤਪੁਰਾ 1.25 ਲੱਖ ਰੁ:, ਫੱਗੂਵਾਲਾ 1.25, ਭੱਟੀਵਾਲ ਕਲਾਂ ਸਵਾ ਲੱਖ, ਸਕਰੌਦੀ ਇਕ ਲੱਖ, ਰਾਮਪੁਰਾ ਸਵਾ ਲੱਖ, ਬਖੋਪੀਰ ਇੱਕ ਲੱਖ, ਬੀਬੜ ਸਵਾ ਲੱਖ, ਭੜੋ ਸਵਾ ਲੱਖ, ਜੌਲੀਆਂ 85 ਹਜਾਰ ਲਈ ਕੁੱਲ 12 ਲੱਖ 35 ਹਜਾਰ ਰੁਪਏ ਨਾਲ ਭਵਾਨੀਗੜ੍ਹ ਇਲਾਕੇ ਲਈ ਗਰਾਂਟਾਂ ਵੰਡਣ ਦੀ ਸ਼ੁਰੂਆਤ ਕੀਤੀ। ਇਸਤੋਂ ਇਲਾਵਾ ਬਰਨਾਲਾ ਸ਼ਹਿਰ ਲਈ 84 ਕਰੋੜ ਰੁਪਏ, ਸੰਗਰੂਰ ਲਈ 164 ਕਰੋੜ, ਮਾਲੇਰਕੋਟਲਾ 53 ਕਰੋੜ ਅਤੇ ਪੂਰੇ ਸੰਗਰੂਰ ਜਿਲ੍ਹੇ ਲਈ ਵੱਡੀ ਪੱਧਰ ਤੇ ਬਿਜਲੀ ਦੇ ਸਿਸਟਮ ਨੂੰ ਠੀਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਗਰੀਬ ਲੋਕਾਂ ਨੂੰ ਅਨੇਕਾਂ ਹੀ ਬਿਮਾਰੀਆਂ ਦੇ ਮੁਫਤ ਇਲਾਜ ਵੀ ਕਰਵਾਏ ਜਾ ਰਹੇ ਹਨ। ਜਥੇਦਾਰ ਰਾਮਪੁਰਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਡਗਮਗਾ ਗਈ ਹੈ। ਪੰਜਾਬ ਸਰਕਾਰ ਵਲੋਂ ਸੁਰੱਖਿਆ ਵਾਪਸ ਲੈਣ ਕਾਰਨ ਸਿੱਧੂ ਮੂਸੇਵਾਲਾ ਨੂੰ ਜਾਨ ਗਵਾਉਣੀ ਪਈ। ਸ. ਮਾਨ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਹੋਏ ਕਤਲਾਂ ਦਾ ਮੁੱਦਾ ਵੀ ਪਾਰਲੀਮੈਂਟ ਵਿਚ ਉਠਾਇਆ ਸੀ। ਇਸ ਮੌਕੇ ਸੁਖਵਿੰਦਰ ਸਿੰਘ ਬਲਿਆਲ, ਸੁਖਵੀਰ ਸਿੰਘ ਆਲੋਅਰਖ, ਕਾਕਾ ਜੌਲੀਆਂ, ਅਮਨਦੀਪ ਬੱਬੀ ਭੱਟੀਵਾਲ ਕਲਾਂ, ਗੁੰਨੂ ਭਵਾਨੀਗੜ੍ਹ, ਅਰਸਦੀਪ ਸਿੰਘ ਸੰਗਰੂਰ ਵੀ ਹਾਜਰ ਸਨ।