ਲੁਧਿਆਣਾ, 06 ਮਈ (ਸੁਖਵਿੰਦਰ ਸੁੱਖੀ)
ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 88 ਅਧੀਨ ਸ਼ਿਵਪੁਰੀ ਵਿਖੇ 33 ਫੁੱਟ ਰੋਡ ਅਤੇ ਗਾਂਧੀ ਨਗਰ ਦੀ ਪੁਲੀ ਤੋਂ ਸ਼ਿਵਪੁਰੀ ਪੁਲੀ ਤੱਕ ਦੀ ਸੜ੍ਹਕ ਦੇ ਨਿਰਮਾਣਾ ਕਾਰਜ਼ਾਂ ਉਦਘਾਟਨ ਕੀਤਾ ਗਿਆ ਜਿਸ ‘ਤੇ ਕਰੀਬ 35 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਸਮੁੱਚੀ ਆਮ ਆਦਮੀ ਟੀਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਚੌਧਰੀ ਬੱਗਾ ਨੇ ਦੁਹਰਾਇਆ ਕਿ ਉਹ ਹਲਕਾ ਉੱਤਰੀ ਦੇ ਵਸਨੀਕਾਂ ਦੀ ਰਿਣੀ ਹਨ ਅਤੇ ਹੁਣ ਲੋਕਾਂ ਦੀਆਂ ਮੁਸ਼ਕਿਲਾਂ ਨੇੜੇ ਹੋ ਕੇ ਸੁਣੀਆਂ ਜਾ ਰਹੀਆਂ ਹਨ ਅਤੇ ਜਲਦ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਲਾਕੇ ਦੇ ਲੋਕ ਪਿਛਲੇ ਕਰੀਬ ਡੇਢ ਦਹਾਕੇ ਤੋਂ ਟੁੱਟੀਆਂ ਸੜ੍ਹਕਾਂ ਤੋਂ ਕਾਫੀ ਪ੍ਰੇਸ਼ਾਨ ਸਨ, ਸੜ੍ਹਕਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁੱਖ ਸੜ੍ਹਕਾਂ ਦੇ ਨਿਰਮਾਣ ਨਾਲ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਚੋਣਾਂ ਦੌਰਾਨ ਲੋਕਾਂ ਨਾਲ ਕੀਤਾ ਹਰ ਵਾਅਦਾ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਮਨਜੀਤ ਸਿੰਘ ਢਿੱਲੋਂ, ਸਤਪਾਲ ਪੁਰੀ ਸਾਬਕਾ ਕੌਂਸਲਰ, ਅਮਨ ਬੱਗਾ ਖੁਰਾਣਾ, ਲਾਲੀ ਧਾਲੀਵਾਲ, ਗੁਲਸ਼ਨ ਬੁੱਟੀ, ਕੇਵਲ ਗਾਬਾ, ਗੁਲਸ਼ਨ ਕਵਾਤਰਾ, ਅਜੀਤ ਢਿਲੋਂ, ਜਗਜੀਤ ਸਿੰਘ ਜੈਜ਼, ਤਰਲੋਕ ਸਿੰਘ ਤੇ ਹੋਰ ਵੀ ਹਾਜ਼ਰ ਸਨ।