Ludhiana - Khanna

ਵਿਧਾਇਕ ਬੱਗਾ ਵਲੋਂ ਹਲਕਾ ਉੱਤਰੀ ਦੇ ਵਾਰਡਾਂ ਜੋੜਨ ਵਾਲੀ ਮੁੱਖ ਸੜ੍ਹਕ ਦੇ ਕਾਰਜ਼ ਦਾ ਕੀਤਾ ਗਿਆ ਉਦਘਾਟਨ

Published

on

ਲੁਧਿਆਣਾ 18 ਅਪ੍ਰੈਲ (ਦਿਵਿਆ ਸਵੇਰਾ)
ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ ਨੰਬਰ 91, 92, 93 ਅਤੇ 79 ਨੂੰ ਜੋੜਦੀ ਮੁੱਖ 22 ਫੁੱਟੀ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਹਲਕਾ ਵਿਧਾਇਕ ਮਦਨ ਲਾਲ ਬੱਗਾ ਨੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ। ਇਸ ਸੜਕ ਦੇ ਮੁੜ ਨਿਰਮਾਣ ‘ਤੇ ਕਰੀਬ 80 ਲੱਖ ਰੁਪਏ ਖਰਚ ਕੀਤੇ ਜਾਣਗੇ।
ਸਿਵਲ ਸਿਟੀ ਰੋਡ ‘ਤੇ ਸਥਿਤ ਟਿਊਬਵੈੱਲ ਪਾਰਕ ਨੇੜੇ ਉਦਘਾਟਨ ਕਰਨ ਉਪਰੰਤ ਵਿਧਾਇਕ ਬੱਗਾ ਨੇ ਆਪਣੇ 13 ਮਹੀਨਿਆਂ ਦੇ ਵਿਧਾਇਕ ਕਾਰਜਕਾਲ ਦੌਰਾਨ ਵਿਧਾਨ ਸਭਾ ਉਤਰੀ ਵਿੱਚ ਹੋਏ ਵਿਕਾਸ ਕਾਰਜਾਂ ਦੀ ਚਰਚਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਸੂਬੇ ਖਾਸ ਕਰਕੇ ਵਿਧਾਨ ਸਭਾ ਉਤਰੀ ਦਾ ਬਹੁਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਆਪਣੇ ਵਲੋਂ ਤਿਆਰ ਕੀਤੀਆਂ ਵਿਕਾਸ ਲਈ ਭਵਿੱਖ ਦੀਆਂ ਯੋਜਨਾਵਾਂ ਅਤੇ ਆਪਣੇ ਸੁਪਨਿਆਂ ਦੇ ਪ੍ਰੋਜੈਕਟਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਉੱਤਰੀ ਦੇ ਵਿਚਕਾਰੋਂ ਲੰਘਦੇ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਰਹਿਤ ਬਣਾ ਕੇ ਸਾਫ਼ ਸੁਥਰਾ ਵਾਤਾਵਰਨ ਪ੍ਰਦਾਨ ਕਰਨਾ ਉਨ੍ਹਾਂ ਦਾ ਪੁਰਾਣਾ ਸੁਪਨਾ ਹੈ, ਜਿਸ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਅੱਜ ਉੱਤਰੀ ਵਿਧਾਨ ਸਭਾ ਦੇ ਵਾਰਡ ਨੰਬਰ 91, 92, 93 ਅਤੇ 79 ਨੂੰ ਜੋੜਨ ਵਾਲੀ ਮੁੱਖ 22 ਫੁੱਟੀ ਸੜਕ ਦਾ ਨਿਰਮਾਣ ਕਾਰਜ ਵੀ ਇਸੇ ਕੜੀ ਦਾ ਹਿੱਸਾ ਹੈ।
ਇਸ ਮੌਕੇ ਐਡਵੋਕੇਟ ਗੌਰਵ ਬੱਗਾ, ਬਿੱਟੂ ਭਨੋਟ, ਬਿੱਟੂ ਭਾਰਦਵਾਜ, ਬਲਜਿੰਦਰ ਸੰਧੂ, ਗੁਰਵੀਰ ਬਾਜਵਾ, ਪਵਨ ਡੰਗ, ਨਰਿੰਦਰ ਮੱਕੜ, ਰਾਜੀਵ ਸੱਗੜ, ਰੋਹਿਤ ਡੰਗ, ਗੱਗੂ ਡੰਗ, ਬੌਬੀ ਗੁਜਰਾਲ ਅਤੇ ਚਿਰਾਗ ਥਾਪਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

5/5 - (1 vote)

Leave a Reply

Your email address will not be published. Required fields are marked *

Trending

Exit mobile version