Doaba
ਮੈਡੀਕਲ ਪ੍ਰੈਕਟੀਸ਼ਨਰਜ ਐਸੋਸ਼ੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ
ਬਲਾਚੌਰ 21 ਅਪ੍ਰੈਲ (ਦਿਵਿਆ ਸਵੇਰਾ)
ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ਐਸੋਸੀਏਸ਼ਨ ਰਜਿ 295 ਪੰਜਾਬ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਡਾਕਟਰ ਮਨੋਹਰ ਲਾਲ ਟਕਾਰਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਬਲਾਕ ਬਲਾਚੌਰ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਤੇ ਸਟੇਟ ਚੇਅਰਮੈਨ ਡਾਕਟਰ ਦਿਲਦਾਰ ਸਿੰਘ, ਬਲਾਕ ਚੇਅਰਮੈਨ ਡਾਕਟਰ ਮਨੋਹਰ ਲਾਲ, ਬਲਾਕ ਬਲਾਚੌਰ ਦੇ ਪ੍ਰਧਾਨ ਡਾ ਸਰਬਜੀਤ ਸਿੰਘ ਅਤੇ ਸਮੂਹ ਮੈਂਬਰਾਂ ਨੇ ਲੱਡੂ ਵੰਡੇ। ਉਹਨਾਂ ਨੂੰ ਨਮਨ ਕੀਤਾ। ਬਾਅਦ ਵਿੱਚ ਮੀਟਿੰਗ ਵਿੱਚ ਮਹੀਨੇ ਦੀ ਗਤੀ ਵਿਧੀਆਂ ਤੇ ਵੀਚਾਰ ਚਰਚਾ ਕੀਤੀ ਗਈ। ਪ੍ਰਧਾਨ ਡਾਕਟਰ ਸਰਬਜੀਤ ਸਿੰਘ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਪਣੀ ਸਾਫ਼ ਸੁਥਰੀ ਪਰੈਕਟਿਸ ਕਰਨੀ ਚਾਹੀਦੀ ਹੈ।ਇਹ ਮਨੁੱਖਤਾ ਦੀ ਸੇਵਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਕੋਰਸ ਦਾ ਪ੍ਰਬੰਧ ਕੀਤਾ ਜਾਵੇ। ਤਾਂ ਜੋ ਟ੍ਰੇਨਿੰਗ ਦਿੱਤੀ ਜਾਵੇ। ਬਾਕੀ ਬੁਲਾਰਿਆਂ ਨੇ ਵੀ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਚਾਰ ਰੱਖੇ। ਮੀਟਿੰਗ ਵਿੱਚ ਡਾਕਟਰ ਬਲਦੇਵ ਸਿੰਘ, ਡਾਕਟਰ ਸੁੱਚਾ ਸਿੰਘ,ਡਾ ਪਿੰਕਾ, ਡਾ ਭੁਪਿੰਦਰ ਸਿੰਘ, ਡਾ ਬਹਾਦਰ ਸਿੰਘ, ਡਾ ਨਰੇਸ਼, ਡਾ ਰਾਕੇਸ਼ ਜੋਸ਼ੀ, ਡਾ ਗਿਆਨ ਸਿੰਘ ਜਨਰਲ ਸਕੱਤਰ, ਡਾ ਹਰਜਿੰਦਰ ਸਿੰਘ ਕੈਸ਼ੀਅਰ, ਡਾ ਸ਼ਮਸ਼ੇਰ ਸਿੰਘ, ਡਾ ਹਰਭਜਨ, ਡਾ ਗੁਰਪ੍ਰੀਤ, ਡਾ ਦਰਬਾਰਾ ਸਿੰਘ, ਡਾ ਦਿਲਬਾਗ ਸਿੰਘ, ਡਾ ਗੁਰਵਿੰਦਰ, ਡਾ ਮਨਪ੍ਰੀਤ ਸਿੰਘ, ਡਾ ਅਮਰਨਾਥ, ਡਾ ਪ੍ਰੇਮ ਸਿੰਘ, ਡਾ ਪਰਮਜੀਤ ਸਿੰਘ, ਡਾ ਸਾਹਿਲ, ਆਦਿ ਸ਼ਾਮਲ ਹੋਏ।