Crime
ਵਿਜੀਲੈਂਸ ਬਿਊਰੋ ਵਲੋਂ ਮਿਹਰਬਾਨ ਥਾਣੇ ਦੇ ਏਐਸਆਈ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਲੁਧਿਆਣਾ 21 ਜੂਨ (ਮਨਦੀਪ ਸਿੰਘ ਦੁੱਗਲ)
ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਲੁਧਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਇਕ ਥਾਣੇਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਉਕਤ ਏਐਸਆਈ ਥਾਣਾ ਮਿਹਰਬਾਨ ਵਿੱਚ ਤਾਇਨਾਤ ਸੀ, ਜਿਸ ਦੀ ਪਛਾਣ ਏ. ਐੱਸ. ਆਈ. ਅਰੁਣ ਕੁਮਾਰ ਵਜੋਂ ਹੋਈ ਹੈ। ਜੋ ਇੱਕ ਕਿਸੇ ਕੇਸ ਨੂੰ ਹੱਲ ਕਰਵਾਉਣ ਬਦਲੇ ਵਿਅਕਤੀ ਕੋਲੋਂ ਰਿਸ਼ਵਤ ਦੀ ਲਗਾਤਾਰ ਮੰਗ ਕਰ ਰਿਹਾ ਸੀ।
ਉਕਤ ਵਿਅਕਤੀ ਨੇ ਪਹਿਲਾਂ ਏ. ਐੱਸ. ਆਈ. ਨੂੰ ਗੂਗਲ ਪੇਅ ਅਤੇ ਪੇ. ਟੀਐੱਮ. ਰਾਹੀਂ ਵੀ ਪੈਸੇ ਦਿੱਤੇ। ਇਸ ਤੋਂ ਬਾਅਦ ਉਸ ਨੇ ਹੋਰ ਪੈਸਿਆਂ ਦੀ ਮੰਗ ਕੀਤੀ ਤਾਂ ਉਕਤ ਵਿਅਕਤੀ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਵਿਜੀਲੈਂਸ ਨੇ ਟਰੈਪ ਲਾ ਕੇ ਏ. ਐੱਸ. ਆਈ. ਨੂੰ ਉਸ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ, ਜਦੋਂ ਉਹ ਕਚਹਿਰੀ ਕੰਪਲੈਕਸ ਨੇੜੇ ਰਿਸ਼ਵਤ ਲੈ ਰਿਹਾ ਸੀ।