Crime
ਲੁਧਿਆਣਾ ਕਮਿਸ਼ਨਰੇਟ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ:-ਜਿੰਦੀ ਗੈਂਗ ਦੇ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
ਲੱਖਾਂ ਰੁਪਏ ਮੁੱਲ ਦੀ ਹੈਰੋਇਨ, ਡਰੱਗ ਮਨੀ, ਨਾਜਾਇਜ਼ ਹਥਿਆਰ,4 ਲੱਖ ਰੁਪਏ ਦੇ ਨੋਟ ਕੀਤੇ ਬਰਾਮਦ
ਲੁਧਿਆਣਾ 25 ਮਈ (ਅਮ੍ਰਿਤਪਾਲ ਸਿੰਘ ਸੋਨੂੰ)
ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਜਿੰਦੀ ਗੈਂਗ ਦੇ ਪੰਜ ਮੈਂਬਰ ਕ੍ਰਾਈਮ ਬ੍ਰਾਂਚ ਦੀ ਟੀਮ ਹੱਥੇ ਚੜ੍ਹ ਗਏ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੀ ਸਾਂਝੀ ਪੁਲਿਸ ਪਾਰਟੀ ਨੂੰ ਮੁਖਬਰ ਪਾਸੋਂ ਮਿਲੀ ਇਤਲਾਹ ਤੇ ਕਾਫ਼ੀ ਸਮੇਂ ਤੋਂ ਲੋੜੀਂਦੇ ਗੈਂਗਸਟਰ ਜਤਿੰਦਰ ਕੁਮਾਰ ਜ਼ਿੰਦੀ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋ
525 ਗਰਾਮ ਹੈਰੋਇਨ, 12 ਲੱਖ 10 ਹਜ਼ਾਰ ਰੁਪਏ ਦੀ ਡਰੱਗ ਮਨੀ, ਚਾਰ ਪਿਸਟਲ 32 ਬੋਰ, 12 ਜ਼ਿੰਦਾ ਰੌਂਦ, ਇਕ 12 ਬੋਰ ਗੰਨ ਸਮੇਤ 18 ਕਾਰਤੂਸ, ਮੈਚਾਂ ਦਾ ਦੜਾ ਸੱਟਾ ਲਗਵਾਉਣ ਵਾਲਿਆਂ ਦੇ ਟੈਲੀਫੋਨ ਐਕਸਚੇਂਜ ਅਤੇ 4 ਲੱਖ ਰੁਪਏ ਦੇ ਨੋਟ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਿੰਦਰਜੀਤ ਸਿੰਘ ਉਰਫ ਮਨੀ, ਅਖਿਲ ਸੱਭਰਵਾਲ ਉਰਫ ਪ੍ਰਿੰਸ, ਗੋਰਵ ਡੰਗ, ਪਰਮਜੀਤ ਸਿੰਘ ਪੰਮਾ ਅਤੇ ਸੁਖਜਿੰਦਰ ਸਿੰਘ ਉਰਫ਼ ਛੋਟੂ ਵਜੋਂ ਹੋਈ ਹੈ। ਜਿੰਨਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।