Crime
ਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ
ਈ.ਡੀ ਤੱਕ ਦੀਆਂ ਨਜ਼ਰਾਂ ਬੀਬਾ ਸਾਹਿਬਾ ਦੀ ਕਰ ਰਹੀਆਂ ਸਨ ਤਲਾਸ਼
ਚੰਡੀਗੜ੍ਹ ਸਣੇ ਬਾਕੀ ਰਾਜਾਂ ਦੀ ਪੁਲਿਸ ਨੂੰ ਮਹਿਲਾ ਦੀ ਭਾਲ
ਲੁਧਿਆਣਾ 3 ਅਪ੍ਰੈਲ (ਅਮ੍ਰਿਤਪਾਲ ਸਿੰਘ ਸੋਨੂੰ)
ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ, ਜਦੋਂ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਨਾਮਜ਼ਦ ਇਕ ਬੀਬੀ ਮਨਜੀਤ ਕੌਰ ਅਤੇ ਉਸਦੇ ਸਾਥੀਆਂ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਸੀ ਕਿ ਚੰਡੀਗੜ੍ਹ ਰਹਿਣ ਵਾਲੀ ਮਨਜੀਤ ਕੌਰ ਨਾਮਕ ਔਰਤ ਆਪਣੀ ਨੂੰਹ ਮਲਿਕਾ ਅਤੇ ਨਜ਼ਦੀਕੀ ਪ੍ਰੋਪਰਟੀ ਡੀਲਰਾਂ ਨਾਲ ਮਿਲ ਕੇ ਚੰਡੀਗੜ ਦੀ ਹਾਊਸਿੰਗ ਬੋਰਡ ਦੀ ਮੈਂਬਰ ਅਤੇ ਪ੍ਰਸ਼ਾਸਨ ਵਿੱਚ ਆਪਣੀ ਉੱਚੀ ਪੁਹੰਚ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੀ ਹੈ। ਇਹ ਔਰਤ ਕਈ ਵਾਰ ਆਪਣੇ ਆਪ ਨੂੰ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਦੀ ਉਮੀਦਵਾਰ ਅਤੇ ਸ੍ਰੀ ਨੀਲ ਕੰਠ ਮਹਾਦੇਵ ਪਰਚੀਨ ਸ਼ਿਵ ਮੰਦਿਰ ਦਾ ਟਰਸਟੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਬੀ ਮਨਜੀਤ ਕੌਰ ਸਾਹਿਬਾ ਖਿਲਾਫ ਚੰਡੀਗੜ੍ਹ ਸਣੇ ਹੋਰ ਰਾਜਾਂ ਵਿੱਚ ਤਕਰੀਬਨ ਦਰਜਨ ਦੇ ਕਰੀਬ ਧੋਖਾਧੜੀ ਦੇ ਮਾਮਲੇ ਦਰਜ ਹਨ। ਮਨਜੀਤ ਕੌਰ ਦੀ ਜਮਾਨਤ ਪਹਿਲਾਂ ਹੀ ਹਾਈਕੋਰਟ ਤੋਂ ਰਿਜੈਕਟ ਹੋਣ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦਿੱਲੀ ਤੋਂ ਹੋਈ ਹੈ,ਅਤੇ ਈਡੀ ਵਰਗੇ ਵੱਡੇ ਮਹਿਕਮੇ ਦੀਆਂ ਨਜ਼ਰਾਂ ਵੀ ਬੀਬੀ ਮਨਜੀਤ ਕੌਰ ਤੇ ਟਿਕਿਆਂ ਹੋਈਆਂ ਹਨ। ਚੰਡੀਗੜ੍ਹ ਪੁਲਿਸ ਵੱਲੋਂ ਵੀ ਬੀਬੀ ਮਨਜੀਤ ਕੌਰ ਦੀ ਵੱਡੇ ਪੱਧਰ ਤੇ ਭਾਲ ਕੀਤੀ ਜਾ ਰਹੀ ਸੀ, ਸਮਾਂ ਰਹਿੰਦਿਆਂ ਹੀ ਲੁਧਿਆਣਾ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਵਰੁਣ ਜੈਨ ਵਾਸੀ ਦੁਗਰੀ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ, ਜਿਸ ਨੇ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਸ਼ਹਿਰ ਵਿੱਚ ਰਹਿਣ ਲਈ ਇੱਕ ਮਕਾਨ ਖਰੀਦਣ ਦੀ ਸੋਚੀ ਸੀ, ਜਿਸ ਨੇ ਆਪਣੇ ਦੋਸਤ ਰਿਸ਼ੀ ਰਾਏ ਨਾਮਕ ਪ੍ਰੋਪਰਟੀ ਡੀਲਰ ਨਾ ਗੱਲ ਕੀਤੀ, ਜਿਸ ਨੇ ਅੱਗੋਂ ਇੱਕ ਰਿਟਾਇਰ ਥਾਣੇ ਦਾ ਅਤੇ ਉਸਦੇ ਸਾਥੀਆਂ ਨਾਲ ਉਸਦੀ ਮੁਲਾਕਾਤ ਕਰਵਾ ਦਿੱਤੀ। ਅਮਰੀਕ ਸਿੰਘ ਅਤੇ ਗੁਰਪਾਲ ਸਿੰਘ ਜੋ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਹਨ, ਇਹਨਾਂ ਦੋਨਾਂ ਨੇ ਮਿਲ ਕੇ ਮਨਜੀਤ ਕੌਰ ਵਾਸੀ ਚੰਡੀਗੜ੍ਹ ਨਾਲ ਵਰੁਣ ਜੈਨ ਦੀ ਮੁਲਾਕਾਤ ਕਰਵਾਈ। ਜਿੱਥੇ ਮਨਜੀਤ ਕੌਰ ਨੇ ਆਪਣੇ ਆਪ ਨੂੰ ਹਾਊਸਿੰਗ ਬੋਰਡ ਦਾ ਅਫਸਰ ਦੱਸ ਕੇ ਸਸਤੇ ਭਾਅ ਤੇ ਕੋਠੀ ਦਵਾਉਣ ਦਾ ਵਾਅਦਾ ਕੀਤਾ। ਮਨਜੀਤ ਕੌਰ ਨੇ ਚੰਡੀਗੜ੍ਹ ਦੇ ਸੈਕਟਰ 38 ਵਿੱਚ ਪੈਂਦੀ ਇੱਕ ਕੋਠੀ ਵਰੂਨ ਜੈਨ ਨੂੰ ਦਿਖਾਈ, ਜੋ ਸੌਦਾ 82 ਲੱਖ ਰੁਪਏ ਵਿੱਚ ਤੈਅ ਹੋ ਗਿਆ। ਜਿਸ ਦੀ ਅਡਵਾਂਸ ਪੈਮੇਂਟ ਦੋ ਲੱਖ ਰੁਪਏ ਨਗਦ ਮਨਜੀਤ ਕੌਰ ਦੇ ਖਾਤੇ ਵਿੱਚ ਜਮਾ ਕਰਵਾਏ ਗਏ। ਜਿਸ ਤੋਂ ਬਾਅਦ ਮਨਜੀਤ ਕੌਰ ਨੇ ਵਰੁਣ ਜੈਨ ਪਾਸੋ 58 ਲੱਖ 17 ਹਜਾਰ ਰੁਪਏ ਦੀ ਰਕਮ ਹਾਸਲ ਕਰਕੇ ਉਸਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਿਸ ਨੇ ਲੁਧਿਆਣਾ ਪੁਲਿਸ ਨੂੰ ਦਰਖਾਸਤ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਨਜੀਤ ਸਿੰਘ ਅਤੇ ਉਸਦੇ ਸਾਥੀ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਿਸਦੇ ਬਾਕੀ ਸਾਥੀ ਗੁਰਪਾਲ ਸਿੰਘ ਵਾਸੀ ਜਲੰਧਰ ਅਤੇ ਮਨਜੀਤ ਕੌਰ ਦੀ ਨੂੰ ਮਲਿਕਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।।