Crime
ਲੁਧਿਆਣਾ ਪੁਲਿਸ ਨੂੰ ਲੁੱਟ-ਕਾਂਡ ਵਿੱਚ ਮਿਲੀ ਵੱਡੀ ਕਾਮਯਾਬੀ:- ਮਨਦੀਪ ਮੋਨਾ ਅਤੇ ਉਸ ਦਾ ਪਤੀ ਗ੍ਰਿਫਤਾਰ
ਲੁਧਿਆਣਾ ਪੁਲਿਸ ਨੂੰ ਲੁੱਟ-ਕਾਂਡ ਵਿੱਚ ਮਿਲੀ ਵੱਡੀ ਕਾਮਯਾਬੀ:- ਮਨਦੀਪ ਮੋਨਾ ਅਤੇ ਉਸ ਦਾ ਪਤੀ ਗ੍ਰਿਫਤਾਰ
ਚਾਰ ਦਿਨਾਂ ਦੇ ਅੰਦਰ ਭਗੌੜੇ ਪਤੀ ਪਤਨੀ ਆਏ ਪੁਲਿਸ ਅੜਿਕੇ
ਲੁਧਿਆਣਾ 17 ਜੂਨ (ਮਨਦੀਪ ਸਿੰਘ)
ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟ ਵੱਲੋਂ ਭਗੌੜੇ ਮਨਦੀਪ ਕੌਰ ਉਰਫ ਮੋਨਾ ਅਤੇ ਉਸਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੀਐਮਐਸ ਕੰਪਨੀ ਦੇ ਵਿੱਚ 8.49 ਕਰੋੜ ਦੀ ਲੁੱਟ ਹੋਈ ਸੀ ਜਿਸ ਵਿੱਚ ਪੁਲਿਸ ਨੇ 6 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਜਿਸ ਦੀ ਮਾਸਟਰਮਾਇੰਡ ਮਨਦੀਪ ਮੋਨਾ ਅਤੇ ਉਸ ਦੇ ਪਤੀ ਅੱਜ ਉਤਰਾਖੰਡ ਤੋਂ ਕਾਬੂ ਕੀਤਾ ਹੈ। ਜਿਸ ਦੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਟਵੀਟਰ ਤੇ ਸਾਂਝੀ ਕਰਕੇ ਦਿੱਤੀ ਗਈ। ਲੁਧਿਆਣਾ
ਪੁਲਿਸ ਪ੍ਰਸਾਸ਼ਨ ਵੱਲੋਂ ਬਹੁ-ਕਰੋੜੀ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਪਹੁੰਚ ਦੀ ਵਰਤੋਂ ਕੀਤੀ ਗਈ। ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਪਹਿਲਾਂ ਹੀ ਫ਼ਰਾਰ ਮੁਲਜਮਾਂ ਦਾ ਲੁੱਕ ਆਊਟ ਨੋਇਸ ਜਾਰੀ ਕੀਤਾ ਗਿਆ ਸੀ। ਜਿਸ ਦੇ ਦਬਾਅ ਦੇ ਚਲਦੇ ਪਤੀ ਪਤਨੀ ਕਾਬੂ ਕੀਤੇ ਗਏ।