Crime
ਲੁਧਿਆਣਾ ਵਿੱਚ ਦੇਰ ਰਾਤ ਹੋਈ ਵੱਡੀ ਲੁੱਟ:-
ਦੇਰ ਰਾਤ ਏਟੀਐਮ ਕੰਪਨੀ ਦੇ ਸਟਾਫ ਨੂੰ ਬੰਦੀ ਬਣਾ ਕੇ ਦਰਜ਼ਨ ਭਰ ਦੇ ਕਰੀਬ ਲੁਟੇਰਿਆਂ ਨੇ 7-8 ਕਰੋੜ ਲੁੱਟ ਕੇ ਹੋਏ ਫਰਾਰ
ਲੁਧਿਆਣਾ 10 ਜੂਨ (ਅਮ੍ਰਿਤਪਾਲ ਸਿੰਘ ਸੋਨੂੰ)
ਲੁਧਿਆਣਾ ਸ਼ਹਿਰ ਵਿੱਚ ਦੇਰ ਰਾਤ ਇੱਕ ਵੱਡੀ ਲੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਦਰਜ਼ਨ ਭਰ ਦੇ ਕਰੀਬ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਲੁੱਟ ਰਾਜਗੁਰੂ ਨਗਰ ਇਲਾਕੇ ਵਿੱਚ ਵਾਪਰੀ, ਜਿੱਥੇ ਏਟੀਐਮ ਕੈਸ਼ ਜਮਾਂ ਕਰਵਾਉਣ ਵਾਲੀ ਸੀਐਮਐਸ ਸਿਕਾਉਰਟੀ ਕੰਪਨੀ ਦੇ ਮੁਲਾਜਮਾਂ ਨੂੰ ਹਥਿਆਰਾਂ ਦੀ ਨੋਕ ਤੇ ਬੰਦੀ ਬਣਾ ਕੇ 7 ਕਰੋੜ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਜਾਂਦੇ ਹੋਏ ਲੁਟੇਰੇ ਕੰਪਨੀ ਦੇ ਕੈਸ਼ ਜਮਾਂ ਕਰਵਾਉਣ ਵਾਲੀ ਗੱਡੀ ਵੀ ਲੈ ਕੇ ਰਫੂ ਚੱਕਰ ਹੋ ਗਏ। ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਟੇਰੇ ਮੁਲਾਂਪੁਰ ਦਾਖਾ ਦੇ ਨਜ਼ਦੀਕ ਕੈਸ਼ ਵੈਨ ਛੱਡ ਕੇ ਫਰਾਰ ਹੋ ਗਏ। ਜਿਸ ਵਿੱਚ ਕੁਝ ਨਹੀਂ ਮਿਲਿਆ ਸਿਰਫ ਸਿਕਉਰਟੀ ਗਾਰਡ ਦੇ ਦੋ ਹਥਿਆਰਾਂ ਬਰਾਮਦ ਹੋਏ ਹਨ। ਲੁਧਿਆਣਾ ਪੁਲਿਸ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਫਰਾਰ ਲੁਟੇਰਿਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।