Ludhiana - Khanna
ਖੰਨਾ ਨੈਸ਼ਨਲ ਹਾਈਵੇਅ ‘ਤੇ ਧੁੰਦ ਕਾਰਨ ਹੋਏ 3 ਵੱਡੇ ਹਾਦਸੇ,ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਖੰਨਾ ਨੈਸ਼ਨਲ ਹਾਈਵੇਅ ‘ਤੇ ਧੁੰਦ ਕਾਰਨ ਹੋਏ 3 ਵੱਡੇ ਹਾਦਸੇ,ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਖੰਨਾ ਦੋਰਾਹਾ ਨੈਸ਼ਨਲ ਹਾਈਵੇਅ:- 20 ਦੇ ਕਰੀਬ ਵਾਹਨ ਆਪਸ ‘ਚ ਟਕਰਾਏ
ਖੰਨਾ/ਦਿਵਿਆ ਸਵੇਰਾ
ਖੰਨਾ ਦੋਰਾਹਾ ਨੈਸ਼ਨਲ ਹਾਈਵੇਅ:- ਖੰਨਾ ਨੈਸ਼ਨਲ ਹਾਈਵੇਅ ‘ਤੇ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, 20 ਦੇ ਕਰੀਬ ਵਾਹਨਾਂ ਦੀ ਟੱਕਰ ਹੋਣ ਦੀ ਖ਼ਬਰ ਮਿਲੀ ਹੈ, ਜਿੱਥੇ ਪਹਿਲਾ ਹਾਦਸਾ ਜੋ ਕਿ ਕੈਂਟਰ ਨਾਲ ਰਾਜਗੜ੍ਹ ਨੇੜੇ ਪੁਲ ‘ਤੇ ਵਾਪਰਿਆ, ਜਿੱਥੇ 4-5 ਵਾਹਨ ਆਪਸ ਵਿੱਚ ਟਕਰਾਏ।ਜਿਸਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਉੱਥੇ ਪਹੁੰਚ ਕੇ ਵਾਹਨਾਂ ਨੂੰ ਹਟਾਉਣਾ ਸ਼ੁਰੂ ਕੀਤਾ ਨਾਲ ਕੁੱਝ ਦੂਰੀ ‘ਤੇ ਹੋਰ 4-5 ਵਾਹਨ ਆਪਸ ਵਿਚ ਟਕਰਾਅ ਗਏ।
ਖ਼ਬਰ ਨੂੰ ਦੇਖਣ ਲਈ ਲਿੰਕ ਤੇ ਕਲਿਕ ਕਰੋ:-https://youtu.be/A3zF-heZF3k?si=-Gl-ZrwUVQArq8hX
100 ਗਜ਼ ਦੀ ਦੂਰੀ ‘ਤੇ ਕਰੀਬ 3 ਹਾਦਸੇ ਹੋਏ
ਖੰਨਾ ਦੋਰਾਹਾ ਨੈਸ਼ਨਲ ਹਾਈਵੇਅ:- ਖੰਨਾ ਦੋਰਾਹਾ ਨੈਸ਼ਨਲ ਹਾਈਵੇਅ ‘ਤੇ 100 ਗਜ਼ ਦੀ ਦੂਰੀ ‘ਤੇ ਕਰੀਬ 3 ਹਾਦਸੇ ਹੋਏ। ਜਿਸ ਵਿੱਚ ਕਰੀਬ 20 ਵਾਹਨ ਆਪਸ ਵਿੱਚ ਟਕਰਾਅ ਗਏ। ਚੰਗੀ ਗੱਲ ਇਹ ਰਹੀ ਕਿ ਵਾਪਰੇ ਹਾਦਸਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸਿਆਂ ਕਾਰਨ ਆਵਾਜਾਈ ਨੂੰ ਸਰਵਿਸ ਲੇਨ ਤੋਂ ਮੋੜ ਕੇ ਰਾਜਗੜ੍ਹ ਨੇੜੇ ਨੈਸ਼ਨਲ ਹਾਈਵੇਅ ਪੁਲ ਨੂੰ ਬੰਦ ਕਰਨਾ ਪਿਆ।
ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕਰਦਿਆ ਪੁਲਿਸ ਨੂੰ ਪ੍ਰਬੰਧ ਕਰਨ ਲਈ ਵੀ ਕਿਹਾ।ਇਸ ਮੌਕੇ ਐਸਪੀ (ਐਚ) ਗੁਰਪ੍ਰੀਤ ਕੌਰ ਪੁਰੇਵਾਲ, ਡੀਐਸਪੀ ਨਿਖਿਲ ਗਰਗ, ਟਰੈਫਿਕ ਇੰਚਾਰਜ ਹਰਦੀਪ ਸਿੰਘ, ਐਸਐਚਓ ਵਿਜੇ ਕੁਮਾਰ, ਐਸਐਚਓ ਸੰਤੋਖ ਸਿੰਘ ਪੁਲੀਸ ਫੋਰਸ ਸਮੇਤ ਮੌਕੇ ‘ਤੇ ਪੁੱਜੇ।
ਖ਼ਬਰ ਨੂੰ ਦੇਖਣ ਲਈ ਲਿੰਕ ਤੇ ਕਲਿਕ ਕਰੋ:-https://youtu.be/B26vgadciOg?si=UYrakIrCECzjUeB0