ਹੁਸ਼ਿਆਰਪੁਰ 29 ਅਪ੍ਰੈਲ ਦਿਵਿਆ ਸਵੇਰਾ
ਪੰਜਾਬੀ ਗਾਇਕ ਸਿੱਧੂ ਮੂਸੇਵਲਾ ਦੀ ਮੌਤ ਨੂੰ ਤਕਰੀਬਨ ਇਕ ਸਾਲ ਤਕ ਦਾ ਸਮਾਂ ਹੋਣ ਵਾਲਾ ਹੋ ਚੁੱਕਾ ਹੈ, ਪਰ ਉਸਦੇ ਮਾਸਟਰ ਮਾਇੰਡ ਕਾਤਲ ਹਲੇ ਵੀ ਪੁਲਿਸ ਗ੍ਰਿਫਤ ਚੋਂ ਫਰਾਰ ਚੱਲ ਰਹੇ ਹਨ। ਜਿਨਾਂ ਨੂੰ ਪੰਜਾਬ ਪੁਲਿਸ ਫੜਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ। ਪਰ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਲਈ ਹੁਸ਼ਿਆਰਪੁਰ ਤੋਂ ਇਕ ਜੱਸਾ ਨਾਮ ਦਾ ਇੱਕ ਗਰੁੱਪ ਸਾਹਮਣੇ ਆਇਆ ਹੈ। ਜਿਸ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਫ ਜ਼ਾਹਿਰ ਕੀਤਾ ਹੈ ਕਿ ਸਿੱਧੂ ਦੀ ਮੌਤ ਵਿੱਚ ਜਿਸ ਦਾ ਵੀ ਹੱਥ ਹੋਵੇਗਾ ਉਸ ਨੂੰ ਕਿਸੇ ਵੀ ਕਿਸਮ ਤੇ ਬਖਸ਼ਿਆ ਨਹੀਂ ਜਾਵੇਗਾ। ਜਿੱਥੇ ਇੱਕ ਕਰਨ ਔਜਲੇ ਦੀ ਪੋਸਟ ਵੀ ਸਾਂਝੀ ਕੀਤੀ ਗਈ ਜਿਸ ਵਿੱਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਨੱਚ ਰਿਹਾ ਹੈ। ਜੋ ਕੁਝ ਦਿਨਾ ਤੋਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਬਾਰੇ ਕਰਨ ਔਜਲੇ ਨੇ ਇਕ ਪੋਸਟ ਪਾ ਕੇ ਸਪਸ਼ਟੀਕਰਨ ਵੀ ਦਿੱਤਾ ਕਿ ਉਹ ਸ਼ੋਅ ਕਰਨ ਲਈ ਗਿਆ ਸੀ ਪਰ ਉਸ ਦਾ ਲਾਰੈਂਸ ਬਿਸ਼ਨੋਈ ਦੇ ਭਰਾ ਨਾਲ ਕੋਈ ਸਬੰਧ ਨਹੀਂ ਹੈ। ਦੂਜੇ ਪਾਸੇ ਜੱਸਾ ਗਰੁੱਪ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਇਨਸਾਫ ਦਿਵਾਉਣ ਦੀ ਵੀ ਗੱਲ ਕਹੀ ਹੈ। ਵਿਦੇਸ਼ ਬੈਠੇ ਗੋਲਡੀ ਬਰਾੜ ਵੱਲੋਂ ਗੈਂਗਸਟਰ ਕੌਸ਼ਲ ਚੌਧਰੀ ਨੂੰ ਮਾਰਨ ਦੀ ਜੋ ਧਮਕੀ ਦਿੱਤੀ ਗਈ ਸੀ, ਉਸ ਦੇ ਜਵਾਬ ਵਿੱਚ ਜੱਸਾ ਗਰੁੱਪ ਨੇ ਕਿਹਾ ਕਿ ਕੌਸ਼ਲ ਚੌਧਰੀ ਨੂੰ ਮਾਰਨਾਂ ਤਾਂ ਦੂਰ ਦੀ ਗੱਲ ਹੈ ਉਸ ਵੱਲ ਕੋਈ ਦੇਖ ਵੀ ਨਾ ਲਵੇ। ਬਾਕੀ ਦੂਜੇ ਪਾਸੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀ ਇਸ ਪੋਸਟ ਦੀ ਜਾਂਚ ਕਰ ਰਹੇ ਹਨ।