Jalandhar
ਜਲੰਧਰ ਜਿਮਨੀ ਚੋਣ ਵਿੱਚ ਭਾਜਪਾ ਦੇਵੇਗੀ ਆਪ ਨੂੰ ਵੱਡਾ ਝੱਟਕਾ – ਗੁਰਦੀਪ ਗੋਸ਼ਾ
ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤਾ ਧੋਖਾ
ਲੁਧਿਆਣਾ (ਜਸਦੀਪ ਵਰਤਿਆ )
ਭਾਜਪਾ ਦੇ ਪ੍ਰਵਕਤਾ ਗੁਰਦੀਪ ਸਿੰਘ ਗੋਸ਼ਾ ਨੇ ਜਲੰਧਰ ਜਿਮਨੀ ਚੋਣ ਵਿੱਚ ਹਲਕਾ ਨੌਰਥ 1 ਦੀ ਕਮਾਨ ਸੰਭਾਲੀ ਹੋਈ ਹੈ ਇਕ ਜਲਸੇ ਦੇ ਦੌਰਾਨ ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਜਲੰਧਰ ਚੋਣ ਸਰਦਾਰ ਇੰਦਰ ਇਕਬਾਲ ਸਿੰਘ ਅਟਵਾਲ ਵੱਡੀ ਲੀਡ ਨਾਲ ਲੋਕ ਸਭਾ ਜ਼ਿਮਨੀ ਚੋਣ ਜਿੱਤਣਗੇ ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਕ ਸੀਟ ਦਾ ਹੋਰ ਵਾਧਾ ਕਰਨਗੇ ਜਲੰਧਰ ਦੇ ਲੋਕਾਂ ਨੇ ਹੁੱਣ ਮਨ ਬਣਾ ਲਿਆ ਹੈ ਓਹ ਜਾਣੂ ਹੋ ਚੁੱਕੇ ਹਨ ਕਿ ਭਾਜਪਾ ਹੀ ਹਰ ਸੂਬੇ,ਦੇਸ਼,ਸ਼ਹਿਰ ਅਤੇ ਪਿੰਡਾਂ ਦਾ ਵਿਕਾਸ ਕਰਵਾ ਸਕਦੀ ਹੈ ਆਮ ਆਦਮੀ ਪਾਰਟੀ,ਕਾਂਗਰਸ ਅਤੇ ਅਕਾਲੀ ਦਲ ਨੂੰ ਸੱਭ ਮੇ ਪਰਖ ਕੇ ਦੇਖ ਲਿਆ ਹੈ ਵੋਟਾਂ ਪਿਛੇ ਝੂੱਠੇ ਵਾਦੇ ਕਰ ਲੈਂਦੇ ਹਨ ਪਰ ਵੋਟਾਂ ਤੋਂ ਬਾਅਦ ਅਪਣਾ ਮੁਹ ਵੀ ਨਹੀਂ ਦਿਖਾਉਂਦੇ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਸੂਬੇ ਦੇ ਹਾਲਾਤ ਬਦ ਤੋ ਬਤਰ ਹੋ ਗਏ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਨਿਤ ਨਵੇਂ ਧਰਨੇ ਲੱਗ ਰਹੇ ਹਨ ਪਰ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਮਸ਼ੁਰੀਆ ਕਰੀ ਜਾਂਦੇ ਹਨ ਪਰ ਜਨਤਾ ਨੂੰ ਕੋਈ ਵੀ ਦਿੱਤੀ ਗਰੰਟੀ ਯਾਦ ਨਹੀਂ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਜਿੱਥੇ ਭਾਜਪਾ ਦੀ ਸਰਕਾਰ ਬਣਦੀ ਹੈ ਓਥੇ ਸ਼ਾਂਤੀ ਹੋ ਜਾਂਦੀ ਹੈ ਵਪਾਰ ਵਿੱਚ ਵਾਧਾ,ਰੋਜ਼ਗਾਰ ਵਿੱਚ ਵਾਧਾ ਅਤੇ ਖੁਸ਼ਹਾਲੀ ਆਉਂਦੀ ਹੈ ਪੰਜਾਬ 1 ਨੰਬਰ ਦਾ ਸੂਬਾ ਸੀ ਪਰ ਸਰਕਾਰਾਂ ਦੀ ਗ਼ਲਤ ਚੋਣ ਕਰਕੇ ਸੂਬਾ ਪਿੱਛੜ ਰਿਹਾ ਹੈ ਹੁਣ ਸੱਭ ਨੂੰ ਪਤਾ ਹੈ ਭਾਜਪਾ ਹੀ ਸੂਬੇ ਨੂੰ ਮੁੜ 1 ਨੰਬਰ ਸੂਬਾ ਬਣਾ ਸਕਦੀ ਹੈ ਅਤੇ ਗੁਰਦੀਪ ਸਿੰਘ ਗੋਸ਼ਾ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਭਾਜਪਾ ਨੂੰ ਵੋਟ ਦੇ ਕੇ ਜਲੰਧਰ ਨੂੰ ਅਸਲੀ ਸਮਾਰਟ ਸਿਟੀ ਬਣਾਓ ਅਤੇ ਵਿਕਾਸ ਅਤੇ ਸ਼ਾਂਤੀ ਨੂੰ ਮੋਹਰ ਲਗਾਓ।